*ਫਗਵਾੜਾ ਵਿਖੇ ਅਮੈਰੀਕਨ ਇੰਸਟੀਚਿਊਟ ਵਲੋਂ ਲਗਾਇਆ ਗਿਆ ਖ਼ੂਨਦਾਨ ਕੈਂਪ*

0
7

ਫਗਵਾੜਾ, 12 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਸ਼ਿਵ ਕੋੜਾ) ਬਲੱਡ ਡੋਨਰ ਕੌਂਸਲ (ਰਜ਼ਿ), ਬਲੱਡ ਸੈਂਟਰ ਫਗਵਾੜਾ ਵਲੋਂ ਅੱਜ ਅਮੈਰੀਕਨ ਇੰਸਟੀਚਿਊਟ ਐਂਡ ਓਵਰਸੀਸ ਐਜੁਕੇਸ਼ਨ ਪਲਾਹੀ ਰੋਡ ਫਗਵਾੜਾ ਵਿਖੇ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ 20 ਯੂਨਿਟ ਇਕੱਤਰ ਕੀਤੇ ਗਏ, ਜਿਸ ਵਿੱਚ ਵਿਦਿਆਰਥੀਆਂ ਤੇ ਸੰਸਥਾ ਦੇ ਸਟਾਫ਼ ਵਲੋਂ ਅਹਿਮ ਯੋਗਦਾਨ ਰਿਹਾ। ਅਮੈਰੀਕਨ ਇੰਸਟੀਚਿਊਟ ਦੇ ਡਾਇਰੈਕਟਰ ਰਾਹੁਲ ਭਾਰਗਵ ਤੇ ਉਹਨਾਂ ਦੀ ਪਤਨੀ ਨੇਹਾ ਭਾਰਗਵ ਨੇ ਕਿਹਾ ਕਿ ਖ਼ੂਨਦਾਨ ਸਭ ਤੋਂ ਉੱਤਮ ਦਾਨ ਹੈ । ਖ਼ੂਨ ਦਾਨ ਕਰਨ ਨਾਲ ਸਾਡੇ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਸਗੋਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਮਨੁੱਖ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਿਤਿਕਾ ਸ਼ਰਮਾ, ਸਨਮਿੰਦਰ ਕੌਰ, ਸ਼ਿਵਾਨੀ ਗੌਨਾ, ਤਮੰਨਾ, ਜਸਪ੍ਰੀਤ ਕੌਰ, ਆਰਤੀ ਕਵਾਤਰਾ, ਜਨਕ ਰਾਜ ਅਤੇ ਬਲੱਡ ਸੈਂਟਰ ਸਟਾਫ਼ ਬੀ.ਟੀ.ਓ. ਡਾ.ਐੱਮ.ਐਲ ਬਾਂਸਲ, ਲੈਬ ਟੈਕਨੀਸ਼ਨ ਨਵੀਨ, ਇਸ਼ਾਂਤ ਸਿੰਘ ਮਾਨ, ਅਨੂ, ਸਟਾਫ਼ ਨਰਸ ਅਮਨਦੀਪ ਕੌਰ ਆਦਿ ਹਾਜ਼ਰ ਸਨ।

NO COMMENTS