ਫਗਵਾੜਾ 15 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ.) ਫਾਰ ਬੁਆਇਜ ਐੱਸ.ਏ.ਐੱਸ ਨਗਰ (ਮੋਹਾਲੀ) ਦੇ ਕੈਡਿਟ ਸ਼ਿਵ ਕੁਮਾਰ ਨੇ ਭਾਰਤੀ ਆਰਮਡ ਫੋਰਸ ਵਿਚ ਲੈਫਟਿਨੈਂਟ ਅਫਸਰ ਬਣਨ ਦਾ ਮਾਣ ਹਾਸਲ ਕੀਤਾ ਹੈ। ਸ਼ਿਵ ਕੁਮਾਰ ਜਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜਾ ਦੇ ਜੱਮਪਲ ਹਨ ਅਤੇ ਉਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਸਵਾਮੀ ਸੰਤ ਦਾਸ ਪਬਲਿਕ ਸਕੂਲ ਫਗਵਾੜਾ ਤੋਂ ਕੀਤੀ ਹੈ। ਉਸ ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ (ਉਤਰਾਖੰਡ) ਤੋਂ 3 ਰਾਜਪੁਤਾਨਾ ਰਾਈਫਲਜ਼ ਵਿਚ ਕਮਿਸ਼ਨਡ ਹੋਏ ਹਨ। ਉਹਨਾਂ ਦੇ ਪਿਤਾ ਮਨੋਜ ਕੁਮਾਰ ਫਗਵਾੜਾ ‘ਚ ਪ੍ਰਾਈਵੇਟ ਨੌਕਰੀ ਕਰਦੇ ਹਨ ਜਦਕਿ ਮਾਤਾ ਅਧਿਆਪਕ ਹਨ। ਸ਼ਿਵ ਕੁਮਾਰ ਦੀ ਇਸ ਸਫਲਤਾ ਨਾਲ ਪੰਜਾਬ ਦੇ ਹੋਰ ਨੌਜਵਾਨਾਂ ਨੂੰ ਵੀ ਰੱਖਿਆ ਸੇਵਾਵਾਂ ਵਿਚ ਕੈਰੀਅਰ ਬਨਾਉਣ ਦੀ ਸੇਧ ਮਿਲੇਗੀ। ਲੈਫਟਿਨੈਂਟ ਸ਼ਿਵ ਕੁਮਾਰ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਉਹਨਾਂ ਨੂੰ ਆਪਣੇ ਹੋਣਹਾਰ ਪੁੱਤਰ ਤੇ ਹਮੇਸ਼ਾ ਮਾਣ ਰਹੇਗਾ। ਇਸ ਦੌਰਾਨ ਸ਼ਿਵ ਕੁਮਾਰ ਦੇ ਦੋਸਤਾਂ ਸਕੇ ਸੰਬੰਧੀਆਂ ਨੇ ਉਸਨੂੰ ਲੈਫਟਿਨੈਂਟ ਬਣਨ ‘ਤੇ ਸ਼ੁੱਭ ਇੱਛਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਇੰਡੀਅਨ ਆਰਮੀ ਵਿਚ ਉੱਚਾ ਮੁਕਾਮ ਹਾਸਲ ਕਰੇਗਾ।