*ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਪ੍ਰਕ੍ਰਿਤੀ ਦਿਵਸ*

0
9

ਫਗਵਾੜਾ 14 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਫਗਵਾੜਾ ਇੰਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੇ.ਕੇ.ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਅਗਵਾਈ ਹੇਠ ਵਿਸ਼ਵ ਪ੍ਰਕ੍ਰਿਤੀ ਦਿਵਸ ਉਡਿਅਨ ਸ਼ਾਲਨੀ ਗਰੁੱਪ ਦੇ ਸਹਿਯੋਗ ਸਦਕਾ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਕਾਨਫ੍ਰੈਂਸ ਹਾਲ ਵਿਚ ਮਨਾਇਆ ਗਿਆ। ਵਾਤਾਵਰਣ ਪ੍ਰੇਮੀ ਡਾ.ਅਮਰਜੀਤ ਚੌਸਰ ਦੀ ਯਾਦ ਨੂੰ ਸਮਰਪਿਤ ਉਕਤ ਸਮਾਗਮ ਦੌਰਾਨ ਮਾਸਟਰ ਗੁਰਮੀਤ ਸਿੰਘ (ਨੈਸ਼ਨਲ ਅਵਾਰਡੀ), ਯੋਗ ਅਚਾਰਿਆ ਅਨਿਲ ਕੋਛੜ ਅਤੇ ਆਯੁਰਵੈਦ ਦੇ ਡਾਕਟਰ ਵਿਕਾਸ ਨੇ ਪ੍ਰਕ੍ਰਿਤੀ ਦੀ ਹੋ ਰਹੀ ਦੁਰਗਤੀ ਬਾਰੇ ਚਿੰਤਾ ਜਾਹਿਰ ਕੀਤੀ ਅਤੇ ਇਸ ਦੀ ਸੰਭਾਲ ਦੇ ਉਪਾਅ ਬਾਰੇ ਚਾਨਣਾ ਪਾਇਆ। ਬੁਲਾਰਿਆਂ ਨੇ ਵੱਖ-ਵੱਖ ਉਦਾਹਰਣਾ ਰਾਹੀਂ ਪ੍ਰਕ੍ਰਿਤੀ ਨਾਲ ਜੁੜਨ ਅਤੇ ਇਸ ਦੀ ਸੰਭਾਲ ਵਿਚ ਸਹਿਯੋਗ ਦੀ ਅਪੀਲ ਕੀਤੀ। ਉਹਨਾਂ ਹਾਜਰੀਨ ਦੇ ਸੁਆਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਜਿਗਿਆਸਾ ਨੂੰ ਵੀ ਸ਼ਾਂਤ ਕੀਤਾ। ਇਸ ਦੌਰਾਨ ਰੋਟਰੀ ਕਲੱਬ ਫਗਵਾੜਾ ਸੈਂਟਰਲ ਦੇ ਪ੍ਰਧਾਨ ਪਰਮਜੀਤ ਵਲੋਂ ਪਾਣੀ ਬਚਾਓ ਦਾ ਸਟਿਕਰ ਰਿਲੀਜ ਕੀਤਾ ਗਿਆ। ਸਾਬਕਾ ਲਾਇਨਜ ਪ੍ਰਧਾਨ ਡਾ.ਗੁਰਪ੍ਰੀਤ ਸਿੰਘ ਵਲੋਂ ਪ੍ਰੋਜੈਕਟਰ ‘ਤੇ ਕੁਦਰਤ ਬਾਰੇ ਡਾਕਿਉਮੈਂਟਰੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ। ਉਡਿਅਨ ਸ਼ਾਲਨੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ ਨੇ ਅਖੀਰ ਵਿਚ ਸਮੂਹ ਪਤਵੰਤਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮੋਹਨ ਲਾਲ ਤਨੇਜਾ,ਵਿਸ਼ਵਾ ਮਿੱਤਰ ਸ਼ਰਮਾ,ਐਸ.ਸੀ. ਚਾਵਲਾ,ਪਰਮਿੰਦਰ ਸਿੰਘ, ਰਾਮ ਕੁਮਾਰ ਅਤੇ ਮਿਸਟਰ ਚੋਪੜਾ ਆਦਿ ਹਾਜਰ ਸਨ।

NO COMMENTS