ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣ ਲੱਗੀ ਦਿੱਲੀ ਪੁਲਿਸ..!!

0
45

ਨਵੀਂ ਦਿੱਲੀ 31, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਦਿੱਲੀ ਪੁਲਿਸ ਪੰਜਾਬ ਨੰਬਰ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਲੱਗੀ ਹੈ। ਪੁਲਿਸ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ ਰਹੀ। ਪੁਲਿਸ ਪੰਜਾਬ ਦੇ ਪੱਤਰਕਾਰਾਂ ਤੋਂ ਕਾਫੀ ਔਖੀ ਨਜ਼ਰ ਆ ਰਹੀ ਹੈ।

ਦੱਸ ਦਈਏ ਕਿ 26 ਜਨਵਰੀ ਤੋਂ ਬਾਅਦ ਪੁਲਿਸ ਮੀਡੀਆ ਉੱਪਰ ਕਾਫੀ ਸਖਤ ਹੋ ਗਈ ਹੈ। ਪੁਲਿਸ ਇਸ ਗੱਲ ਤੋਂ ਔਖੀ ਹੈ ਕਿਉਂਕਿ ਸਿੰਘੂ ਬਾਰਡਰ ਉੱਪਰ ਪੁਲਿਸ ਦੀ ਹਾਜ਼ਰੀ ਵਿੱਚ ਸ਼ਰਾਰਤੀ ਅਨਸਰਾਂ ਨੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਸੀ। ਮੀਡੀਆ ਨੇ ਪੁਲਿਸ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਤੇ ਅਸਲੀਅਤ ਸਾਹਮਣੇ ਲਿਆਂਦੀ। ਇਸ ਮਗਰੋਂ ਪੁਲਿਸ ਪੱਤਰਕਾਰਾਂ ਨੂੰ ਗ੍ਰਿਫਤਾਰ ਵੀ ਕਰ ਰਹੀ ਹੈ।

ਪੱਤਰਕਾਰ ਮਨਦੀਪ ਪੂਨੀਆ ਗ੍ਰਿਫਤਾਰ
ਇਸ ਤਹਿਤ ਹੀ ਕਿਸਾਨ ਅੰਦੋਲਨ ਨੂੰ ਕਵਰ ਕਰ ਰਹੇ ਸੁਤੰਤਰ ਪੱਤਰਕਾਰ ਮਨਦੀਪ ਪੂਨੀਆ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੂਨੀਆ ‘ਤੇ ਸਿੰਘੂ ਬਾਰਡਰ ‘ਤੇ ਦਿੱਲੀ ਪੁਲਿਸ ਨਾਲ ਦੁਰਵਿਵਹਾਰ ਦਾ ਦੋਸ਼ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਪੂਨੀਆ ਦੇ ਨਾਲ ਹੀ ਇੱਕ ਹੋਰ ਪੱਤਰਕਾਰ ਧਰਮਿੰਦਰ ਸਿੰਘ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਪੁਲਿਸ ਨੇ ਅੱਜ ਸਵੇਰੇ ਧਰਮਿੰਦਰ ਨੂੰ ਰਿਹਾਅ ਕਰ ਦਿੱਤਾ ਜਦਕਿ ਪੂਨੀਆ ਖਿਲਾਫ ਦੋਸ਼ ਆਇਦ ਕੀਤੇ ਗਏ। ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ ਨੇ ਇਸ ਦੀ ਪੁਸ਼ਟੀ ਕੀਤੀ ਹੈ।

‘ਦ ਵਾਇਰ’ ਦੇ ਸੰਪਾਦਕ ‘ਤੇ ਕੇਸ ਦਰਜ
ਯੂਪੀ ਪੁਲਿਸ ਨੇ ‘ਦ ਵਾਇਰ’ ਦੇ ਸੰਪਾਦਕ ਸਿਧਾਰਥ ਵਰਦਰਾਜਨ ਖਿਲਾਫ ਕੇਸ ਦਰਜ ਕੀਤਾ ਹੈ। ਦਰਅਸਲ, ਗਣਤੰਤਰ ਦਿਵਸ ‘ਤੇ ਕਿਸਾਨ ਟਰੈਕਟਰ ਪਰੇਡ ਦੌਰਾਨ ਇਕ ਕਿਸਾਨ ਦੀ ਮੌਤ ਨਾਲ ਜੁੜੀ ਖ਼ਬਰਾਂ ਸਾਂਝੀਆਂ ਕਰਨ ‘ਤੇ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ‘ਤੇ ਐਫਆਈਆਰ ਦਰਜ ਕਰਦਿਆਂ ਦਹਿਸ਼ਤ ਫੈਲਾਉਣ ਤੇ ਜਨਤਾ ਨੂੰ ਭੜਕਾਉਣ ਸਣੇ ਕਈ ਦੋਸ਼ ਲਾਏ ਗਏ ਹਨ।

NO COMMENTS