ਪੱਕੇ ਅਤੇ ਆਰਜੀ ਨਜਾਇਜ ਕਬਜਿਆਂ ਦੀ ਕੋਸਲ ਨੇ ਕੀਤੀ ਸੂਚੀ ਤਿਆਰ ਪੀਲਾ ਪੰਜਾ ਕਿਸੇ ਵੀ ਸਮੇਂ ਸੰਭਵ

0
565

ਬੁਢਲਾਡਾ 19 ਅਗਸਤ (ਸਾਰਾ ਯਹਾ, ਅਮਨ ਮਹਿਤਾ): ਸਥਾਨਕ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਲਈ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆਂ ਵੱਲੋਂ ਤਿਆਰ ਕੀਤੀ ਯੋਜਨਾ ਤਹਿਤ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰ ਰਹੇ ਆਰਜੀ ਅਤੇ ਪੱਕੇ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਨਗਰ ਕੋਸਲ ਵੱਲੋਂ ਰੇਲਵੇ ਰੋਡ, ਨੰਬਰਾ ਵਾਲਾ ਬਜ਼ਾਂਰ, ਗਾਧੀ ਬਜਾਰ, ਰਾਮਲੀਲਾ ਗਰਾਉਡ, ਪੰਜਾਬ ਨੈਸ਼ਨਲ ਬੈਂਕ ਰੋਡ, ਗੋਲ ਚੱਕਰ ਆਦਿ ਮੁੱਖ ਬਜ਼ਾਰਾਂ *ਚ ਕੋਸਲ ਵੱਲੋਂ ਛੱਡੀਆ ਗਈਆ ਸੜਕਾ ਅਤੇ ਫੁੱਟਪਾਥਾ ਵਿੱਚ ਅੜੀਕਾ ਬਣਨ ਵਾਲੇ ਪੱਕੇ ਨਜ਼ਾਇਜ਼ ਕਬਜ਼ਿਆ ਦੀ ਸੂਚੀ ਤਿਆਰ ਕਰ ਲਈ ਗਈ ਹੈ। ਰੇਲਵੇ ਰੋਡ ਉੱਪਰ ਕਿਸੇ ਸਮੇਂ ਦੁਕਾਨਦਾਰਾਂ ਨੂੰ ਗ੍ਰਾਹਕ ਦੇ ਖੜਾ ਹੋਣ ਲਈ ਦਿੱਤੇ ਗਏ 5 ਤੋਂ 7 ਫੁੱਟ ਦੇ ਚਬੁਤਰੀਆ ਉੱਪਰ 30 ਫੀਸਦੀ ਦੁਕਾਨਦਾਰਾਂ ਵੱਲੋਂ ਪੱਕੇ ਤੋਰ ਤੇ ਕਬਜ਼ੇ ਕਰਕੇ ਆਪਣੀਆਂ ਦੁਕਾਨਾਂ ਦੇ ਸਟਰ ਚਬੁਤਰੀਆ ਤੇ ਲਗਾ ਕੇ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਖੜਨ ਵਾਲੇ ਵਹੀਕਲ, ਗ੍ਰਾਹਕਾ ਦਾ ਸੜਕ ਤੇ ਆਉਣ ਕਾਰਨ ਬਜ਼ਾਰ ਛੋਟਾ ਹੁੰਦਾ ਜਾ ਰਿਹਾ ਹੈ। ਜਿਸਤੇ ਐਸ ਡੀ ਐਮ ਵੱਲੋਂ ਇਸ ਰੋਡ ਦਾ ਨਿਰੀਖਣ ਕਰਨ ਤੋਂ ਬਾਅਦ ਸ਼ਹਿਰ ਦੇ ਲੋਕਾ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਸ ਰੋਡ ਨੂੰ ਚੰਡੀਗੜ੍ਹ ਦੇ ਇੱਕ ਸੈਕਟਰ ਦੀ ਤਰ੍ਹਾਂ ਸੁੰਦਰ ਬਣਾ ਕੇ ਸ਼ਹਿਰੀਆਂ ਨੂੰ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਸ਼ਹਿਰ ਅੰਦਰ ਕੁਝ ਦੁਕਾਨਦਾਰ ਨਿੱਜੀ ਹਿੱਤਾ ਦੀ ਪੂਰਤੀ ਲਈ ਸਿਆਸੀ ਨੇਤਾਵਾਂ ਰਾਹੀਂ ਪ੍ਰਸ਼ਾਸ਼ਨ ਵੱਲੋਂ ਸ਼ੁਰੂ ਕੀਤੇ ਗਏ ਸ਼ਹਿਰ ਨੂ ਸੁੰਦਰ ਬਣਾਉਣ ਦੇ ਸੁਪਨੇ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਪਰ ਹੋਣਹਾਰ ਮਿਹਨਤੀ ਨੋਜਵਾਨ ਆਈ ਏ ਐਸ ਅਫਸਰ ਸਾਗਰ ਸੇਤੀਆਂ ਨੇ ਐਲਾਨ ਕੀਤਾ ਕਿ ਕੋਸਲ ਦੀ ਇੱਕ ਇੰਚ ਜਮੀਨ ਤੇ ਵੀ ਮੈਂ ਕਿਸੇ ਨੂੰ ਕਬਜਾ ਨਹੀਂ ਹੋਣ ਦੇਵਾਗਾ ਕਿਉਕਿ ਉਹ ਨਗਰ ਕੋਸਲ ਦੇ ਮੁੱਖ ਪ੍ਰਬੰਧਕ ਵੀ ਹਨ। ਸ਼ਹਿਰ ਦੀਆਂ ਇੱਕ ਦਰਜਨ ਤੋਂ ਵੱਧ ਕਰੀਬ ਸਮਾਜ ਸੇਵੀ ਸੰਸਥਾਵਾ, ਨੌਜਵਾਨ ਕਲੱਬਾਂ ਅਤੇ ਕੁਝ ਵਪਾਰਕ ਸੰਗਠਨਾ ਨੇ ਪ੍ਰਸ਼ਾਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲੀਆ ਦੀ ਸਲਾਘਾ ਕੀਤੀ ਗਈ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਦੂਸਰੇ ਪਾਸੇ ਡੀ ਐਸ ਪੀ ਸ ਬਲਜਿੰਦਰ ਸਿੰਘ ਪੰਨੂੰ ਨੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਹਟਾਏ ਜਾਣ ਵਾਲੇ ਨਜਾਇਜ਼ ਕਬਜ਼ਿਆ ਦੋਰਾਨ ਕਿਸੇ ਵੀ ਵਿਅਕਤੀ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਭੰਗ ਨਹੀਂ ਹੋਣ ਦਿੱਤੀ ਜਾਵੇਗੀ। ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

NO COMMENTS