*ਪੰਡਤ ਦੀਨਦਿਆਲ ਉਪਦਿਆਏ ਵੱਲੋਂ ਦੇਸ਼ ਦੀ ਅਖੰਡਤਾ ਲਈ ਪਾਏ ਯੋਗਦਾਨ ਨੂੰ ਭੁਲਾਇਆ ਨਹੀ ਜਾ ਸਕਦਾ-ਦਿਆਲ ਸੋਢੀ*

0
90

ਮਾਨਸਾ  (ਸਾਰਾ ਯਹਾਂ/ ਡਾ. ਸੰਦੀਪ ਘੰਡ)  ਪੰਡਤ ਦੀਨ ਦਿਆਲ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਮੌੜ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਭਾਰਤੀ ਜੰਤਾ ਪਾਰਟੀ ਦੇ ਜਨਰਲ ਸਕੱਤਰ  ਸ਼੍ਰੀ ਦਿਆਲ ਦਾਸ ਸੋਢੀ ਨੇ ਕਿਹਾ ਕਿ ਪੰਡਤ ਦੀਨ ਦਿਆਲ ਜੀ ਨੇ ਸਿਿਖਆ ਦੇ ਪ੍ਰਚਾਰ ਅਤੇ ਵਿਕਾਸ ਹਿੱਤ ਆਪਣੀ ਮੁੱਖ ਭੁਮਿਕਾ ਅਦਾ ਕੀਤੀ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਯਾਦ ਵਿੱਚ ਕਈ ਯੋਜਨਾਵਾਂ ਅਤੇ ਅਵਾਰਡ ਵੀ ਸਰਕਾਰ ਵੱਲੋਂ ਦਿੱਤੇ ਜਾਂਦੇ ਹਨ ਜਿੰਨਾਂ ਵਿੱਚੋ ਅਹਿਮ ਚੰਗਾਂ ਕੰਮ ਕਰਨ ਵਾਲੀ ਪੰਚਾਇੰਤ ਨੂੰ ਪੰਡਤ ਦੀਨ ਦਿਆਲ ਉਪਾੁਿਧਆਏ ਰਾਸ਼ਟਰੀ ਅਵਾਰਡ ਸ਼ਾਮਲ ਹੈ।
ਉਹਨਾਂ ਕਿਹਾ ਕਿ ਜੰੰਮੂ-ਕਸ਼ਮੀਰ ਨੂੰ ਭਾਰਤ ਦਾ ਅਨਿਖੜਵਾਂ ਹਿੱਸਾ ਬਣਾਉਣ ਅਤੇ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਲਈ ਵੀ ਉਹਨਾਂ ਨੇ ਸਘਰੰਸ਼ ਕੀਤਾ।ਸ਼੍ਰੀ ਸੋਢੀ ਨੇ ਇਹ ਵੀ ਕਿਹਾ ਕਿ ਉਹਨਾਂ ਕਿਹਾ ਕਿ ਪੰਡਤ ਦੀਨ ਦਿਆਲ ਜੀ ਨੋਜਵਾਨਾਂ ਲਈ ਪ੍ਰੇਰਨਾ ਸਰੋਤ ਸਨ।ਇਸ ਤੋ ਇਲਾਵਾ ਉਹਨਾਂ ਨੇ ਮਹਾਤਮਾ ਗਾਂਧੀ ਜੀ ਵੱਲੋਂ ਚਲਾਈ ਗਈ ਸਵਦੇਸ਼ੀ ਮੁਹਿੰਮ ਦਾ ਵੀ ਭਾਰਤ ਵਿੱਚ ਪ੍ਰਚਾਰ ਕੀਤਾ।ਉਹਨਾਂ ਦੱਸਿਆ ਕਿ ਪੰਡਤ ਦੀਨਦਿਆਲ ਜੀ ਬੇਸ਼ਕ ਬਹੁਤ ਸਧਾਰਣ ਰਹਿੰਦੇ ਸਨ ਪਰ ਉਹ ਇੱਕ ਹੁਸ਼ਿਆਰ ਵਿਿਦਆਰਥੀ ਦੇ ਨਾਲ ਨਾਲ ਇੱਕ ਬਹੁਤ ਵਧੀਆ ਫਿਲਾਸਫਰ,ਜਰਨਲਿਸਟ ਅਤੇ ਇੱਕ ਚੰਗੇ ਵਿਚਾਰਧਾਰਕ ਆਗੂ ਸਨ।ਉਹਨਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਪੂਰੀ ਤਨਦੇਹੀ ਨਾਲ ਸਰਕਾਰ ਦੀਆਂ ਸਕੀਮਾਂ ਦੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ।
ਮੰਡਲ ਪ੍ਰਧਾਨ ਜੀਵਨ ਗੁਪਤਾ ਨੇ ਜੀ ਆਇਆਂ ਕਹਿਿਦਆਂ ਸਮੂਹ ਵਰਕਰਾਂ ਨੂੰ ਸਗੰਠਨ ਦੀ ਮਜਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ।ਭਾਰਤੀ ਜੰਤਾਂ ਪਾਰਟੀ ਦੇ ਸੀਨੀਅਰ ਆਗੂ ਮਹਿੰਦਰਪਾਲ ਮੌੜ ,ਸਤਪਾਲ ਭੁੰਦੜ ਅਤੇ ਡਾ.ਸੰਦੀਪ ਘੰਡ ਨੇ ਵੀ ਪੰਡਤ ਦੀਨ ਦਿਆਲ ਦੇ ਜੀਵਨੀ ਅਤੇ ਉਹਨਾਂ ਵੱਲੋ ਦੇਸ਼ ਲਈ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ।
ਸ਼ਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਬਲਬੀਰ ਚੰਦ ਸੀਨੀਅਰ ਬੀਜੇਪੀ ਆਗੂ ਤੀਰਥ ਕੁਮਾਰ ਸਿੰਗਲਾਂ ਨਸੀਬ ਚੰਦ ਮਹਿਤਾ ਅਨੰਦ ਮੋਹਨ,ਮਾਸਟਰ ਸਤਪਾਲ ਜੀ, ਡਾ.ਸਵਰਨਪ੍ਰਕਾਸ਼ ਗਰਗ,ਸੰਜੇ ਮਿੱਤਲ,ਹਰਸ਼ ਕੁਮਾਰ,ਜਗਤਾਰ ਭੱਟੀ,ਰੇਸ਼ਮ ਸਿੰਘ ਬਾਲਿਆਂਵਾਲੀ, ਬੂਟਾ ਸਿੰਘ ਘਸੋਖਾਨਾ,ਮਲਕੀਤ ਸਿੰਘ, ਡਾ.ਜਗਰੂਪ ਸਿੰਘ ਜੋਧਪੁਰ ਕੈਚੀਆਂ ਨੈਬ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

NO COMMENTS