*ਪੰਜ ਸਾਲਾਂ ‘ਚ ਅੱਧੀ ਰਹਿ ਗਈ ਬਿਕਰਮ ਮਜੀਠੀਆ ਦੀ ਜਾਇਦਾਦ, ਜਾਣੋ-ਕੁੱਲ ਕਿੰਨੀ ਪ੍ਰਾਪਰਟੀ ਦੇ ਮਾਲਕ ਬਿਕਰਮ ਮਜੀਠੀਆ*

0
54

30,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : 20 ਫਰਵਰੀ ਨੂੰ ਪੰਜਾਬ ‘ਚ ਵਿਧਾਨ ਸਭਾ ਚੋਣ ਹਨ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਆਪਣੇ-ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ਼ ਆਗੂ ਬਿਕਰਮ ਮਜੀਠੀਆ ਨੇ ਵੀ 28 ਜਨਵਰੀ ਨੂੰ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਇਹ ਅੰਮ੍ਰਿਤਸਰ ਪੂਰਬੀ ਤੇ ਮਜੀਠਾ ਤੋਂ ਚੋਣ ਲੜਣਗੇ। ਬਿਕਰਮ ਸਿੰਘ ਮੌਜੂਦਾ ਸਮੇਂ ‘ਚ ਮਜੀਠਾ ਦੇ ਵਿਧਾਇਕ ਹਨ। ਮਜੀਠੀਆ ਇੱਥੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ।

ਬਿਕਰਮ ਸਿੰਘ ਮਜੀਠੀਆ ਨੇ ਆਪਣੀ ਨਾਮਜ਼ਦਗੀ ਪੱਤਰ ‘ਚ ਦੱਸਿਆ ਹੈ ਕਿ ਉਨ੍ਹਾਂ ਕੋਲ 12 ਕਰੋੜ ਰੁਪਏ ਦੀ ਜਾਇਦਾਦ ਹੈ ਜਿਸ ‘ਚ ਚੱਲ ਸੰਪੱਤੀ ਤਕਰੀਬਨ 6 ਕਰੋੜ ਤੇ 5 ਕਰੋੜ ਤੋਂ ਜ਼ਿਆਦਾ ਅਚੱਲ ਸੰਪੱਤੀ ਹੈ। ਉਨ੍ਹਾਂ ਕੋਲ 35 ਹਜ਼ਾਰ ਰੁਪਏ ਕੈਸ਼ ਵੀ ਹੈ। ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 30 ਲੱਖ 50 ਹਜ਼ਾਰ ਤੇ ਉਨ੍ਹਾਂ ਦੀ ਪਤਨੀ ਕੋਲ 35 ਲੱਖ ਤੋਂ 25 ਹਜ਼ਾਰ ਦੀ ਜਵੈਲਰੀ ਹੈ।

ਅੱਧੀ ਹੋ ਗਈ ਮਜੀਠੀਆ ਦੀ ਜਾਇਦਾਦ
ਬਿਕਰਮ ਸਿੰਘ ਮਜੀਠੀਆ ਦੇ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 14 ਲੱਖ 78 ਹਜ਼ਾਰ ਰੁਪਏ ਜਮ੍ਹਾਂ ਹਨ। ਇਸ ਦੇ ਨਾਲ ਹੀ ਉਸ ਦੀ ਪਤਨੀ ਗਨੀਵੇ ਕੌਰ ਦੇ ਬੈਂਕ ਖਾਤੇ ਵਿੱਚ 13 ਲੱਖ 40 ਹਜ਼ਾਰ ਰੁਪਏ ਹਨ। ਗਨੀਵੇ ਕੌਰ ਦੇ ਨਾਂ ‘ਤੇ 3 ਕਰੋੜ 98 ਲੱਖ ਦੀ ਵਾਹੀਯੋਗ ਜ਼ਮੀਨ ਤੇ 1 ਕਰੋੜ 20 ਲੱਖ ਦੀ ਰਿਹਾਇਸ਼ੀ ਇਮਾਰਤ ਹੈ। ਦੂਜੇ ਪਾਸੇ ਮਜੀਠੀਆ ਕੋਲ 1 ਕਰੋੜ 15 ਲੱਖ ਰੁਪਏ ਦੀ ਰਿਹਾਇਸ਼ੀ ਇਮਾਰਤ ਹੈ।

ਹਾਲਾਂਕਿ ਪੰਜ ਸਾਲਾਂ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਅੱਧੀ ਰਹਿ ਗਈ ਹੈ। ਸਾਲ 2017 ਦੇ ਚੋਣ ਹਲਫ਼ਨਾਮੇ ਵਿੱਚ ਮਜੀਠੀਆ ਨੇ ਦੱਸਿਆ ਸੀ ਕਿ ਉਨ੍ਹਾਂ ਕੋਲ 25 ਕਰੋੜ 22 ਲੱਖ ਰੁਪਏ ਦੀ ਜਾਇਦਾਦ ਹੈ। 2017 ਵਿੱਚ, ਮਜੀਠੀਆ ਦੇ ਪਰਿਵਾਰ ਕੋਲ 9.81 ਲੱਖ ਰੁਪਏ ਦੀ ਵਾਹੀਯੋਗ ਜ਼ਮੀਨ ਸੀ। ਹਾਰਲੇ ਡੇਵਿਡਸ ਅਤੇ ਮਹਿੰਦਰਾ ਸਕਾਰਪੀਓ ਮੋਟਰ ਗੱਡੀਆਂ ਦੇ ਰੂਪ ਵਿੱਚ ਸਨ। ਇਸ ਹਲਫ਼ਨਾਮੇ ਵਿੱਚ ਹਾਰਲੇ ਡੇਵਿਡਸ ਅਤੇ ਸਕਾਰਪੀਓ ਦਾ ਜ਼ਿਕਰ ਨਹੀਂ ਹੈ।

ਬਿਕਰਮ ਸਿੰਘ ਮਜੀਠੀਆ ਖਿਲਾਫ ਕਈ ਕੇਸ ਦਰਜ
ਬਿਕਰਮ ਸਿੰਘ ਮਜੀਠੀਆ ‘ਤੇ ਪਿਛਲੇ ਪੰਜ ਸਾਲਾਂ ਦੌਰਾਨ ਛੇ ਕੇਸ ਦਰਜ ਹਨ। ਜਿਸ ਵਿੱਚ ਦੋ ਕੇਸ ਅਦਾਲਤ ਵਿੱਚ ਹਨ ਅਤੇ ਚਾਰ ਚਲਾਨ ਦੇ ਹਨ। ਉਸ ਖ਼ਿਲਾਫ਼ ਮੁਹਾਲੀ ਵਿੱਚ ਧਾਰਾ 25, 27-ਏ ਤੇ 29 ਤਹਿਤ ਨਾਰਕੋਟਿਕਸ ਡਰੱਗਜ਼ ਤੇ ਸਾਈਕੋਟ੍ਰੋਪਿਕਸ ਦਾ ਮਾਮਲਾ ਦਰਜ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਵਿਖੇ ਪਥਰਾਅ ਕਰਨ ਤੇ ਸਰਕਾਰੀ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਤਹਿਤ ਥਾਣਾ ਸਦਰ ਵਿੱਚ ਕੇਸ ਦਰਜ ਹੈ।

NO COMMENTS