ਪੰਜਾਬ, ਹਰਿਆਣਾ ਸਣੇ ਦੇਸ਼ ਦੇ ਕਈ ਹਿੱਸਿਆਂ ’ਚ ਧੁੰਦ ਤੇ ਠੰਢ ਦਾ ਕਹਿਰ, ਇਨ੍ਹਾਂ ਥਾਵਾਂ ‘ਤੇ ਹੋਏਗੀ ਬਾਰਸ਼

0
38

ਚੰਡੀਗੜ੍ਹ 18 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਠੰਢ ਜਾਰੀ ਹੈ। ਪਿਛਲੇ ਦੋ ਦਿਨਾਂ ਤੋਂ ਵਧੀ ਠੰਢ ਤੋਂ ਬਚਣ ਲਈ ਲੋਕਾਂ ਨੇ ਅੱਗ ਦਾ ਵੀ ਸਹਾਰਾ ਲਿਆ ਹੈ। ਕਈ ਰਾਜਾਂ ਵਿੱਚ ਧੁੰਦ ਤੇ ਸੀਤ ਲਹਿਰ ਦਾ ਪੂਰਾ ਜ਼ੋਰ ਹੈ। ਮੌਸਮ ਵਿਭਾਗ ਅਨੁਸਾਰ ਹਾਲੇ ਲੋਕਾਂ ਨੂੰ ਠੰਢ ਤੋਂ ਰਾਹਤ ਮਿਲਣ ਦੀ ਕੋਈ ਆਸ ਨਹੀਂ ਹੈ।

ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਰਾਜਸਥਾਨ ਵਿੱਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਹਾਲੇ ਜਾਰੀ ਰਹਿਣ ਦਾ ਅਨੁਮਾਨ ਹੈ। ਉੱਤਰ ਪੂਰਬ ਵਿੱਚ ਮੇਘਾਲਿਆ, ਨਾਗਾਲੈਂਡ, ਮਣੀਪੁਰ ਤੇ ਤ੍ਰਿਪੁਰਾ ’ਚ ਸੰਘਣਾ ਕੋਹਰਾ ਛਾਇਆ ਰਹੇਗਾ। ਉੱਧ ਤਮਿਲ ਨਾਡੂ ਤੇ ਪੁੱਡੂਚੇਰੀ ’ਚ ਅੱਜ ਝੱਖੜ ਝੁੱਲਣ ਦੇ ਨਾਲ ਹਲਕੀ ਵਰਖਾ ਵੀ ਪੈ ਸਕਦੀ ਹੈ।

ਮੌਸਮ ਵਿਗਿਆਨ ਵਿਭਾਗ ਚੇਨਈ ਨੇ ਨਾਗਾਪੱਟੀਨਮ, ਮਾਈਲਾਦੁਥੁਰਾਈ, ਪੇਰਾਮਬਲੂਰ, ਰਾਮਨਾਥਪੁਰ, ਤੰਜਾਵੂਰ ਤੇ ਤਿਰੂਵੁਰ ਤੇ ਤਿਰੂਵੈਕੁਰ ਜ਼ਿਲ੍ਹੇ ਵਿੱਚ ਅਗਲੇ ਤਿੰਨ ਘੰਟਿਆਂ ਅੰਦਰ ਮੀਂਹ ਪੈਣ ਦਾ ਖ਼ਦਸ਼ਾ ਹੈ। ਵਰਖਾ ਦੇ 22 ਦਸੰਬਰ ਤੱਕ ਜਾਰੀ ਰਹਿਣ ਦਾ ਅਨੁਮਾਨ ਹੈ।

ਪਹਾੜਾਂ ’ਚ ਲਗਾਤਾਰ ਹੋ ਰਹੀ ਬਰਫ਼ਬਾਰੀ ਕਾਰਣ ਉੱਤਰੀ ਭਾਰਤ ’ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ। ਡਿੱਗਦੇ ਤਾਪਮਾਨ ਨਾਲ ਸਮੁੱਚੇ ਕਸ਼ਮੀਰ ਵਿੱਚ ਤਾਪਮਾਨ ਜਿੱਥੇ ਸਿਫ਼ਰ ਡਿਗਰੀ ਤੋਂ ਹੇਠਾਂ ਚਲਾ ਗਿਆ ਹੈ, ਉੱਥੇ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਝੀਲਾਂ, ਝਰਨੇ ਤੇ ਤਾਲਾਬ ਜੰਮਣ ਦੀ ਹਾਲਤ ਵਿੱਚ ਆ ਗਏ ਹਨ।

ਇੰਝ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ 20 ਦਸੰਬਰ ਤੋਂ ਮੌਸਮ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਸਕਦਾ ਹੈ ਤੇ ਤਦ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਦਾ ਵਾਧਾ ਹੋ ਸਕਦਾ ਹੈ।

NO COMMENTS