ਪੰਜਾਬ-ਹਰਿਆਣਾ ਦੀਆਂ ਪੰਚਾਇਤਾਂ ਨੂੰ ਅਪੀਲ-ਹਰ ਕਿਸਾਨ ਪਰਿਵਾਰ ਦਾ ਇਕ ਮੈਂਬਰ ਜ਼ਰੂਰ ਜਾਵੇ ਦਿੱਲੀ

0
15

ਨਵੀਂ ਦਿੱਲੀ 2 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਸਰਕਾਰ ਨਾਲ ਗੱਲਬਾਤ ਤੋਂ ਬਾਅਦ ਵੀ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਸੱਤਵੇਂ ਦਿਨ ਵੀ ਜਾਰੀ ਹੈ। ਸਰਕਾਰ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਕਿਸਾਨ ਟਸ ਤੋਂ ਮਸ ਨਹੀਂ ਹੋ ਰਹੇ। ਇਸ ਦਰਮਿਆਨ ਕਿਸਾਨਾਂ ਵੱਲੋਂ ਜਾਮ ਕੀਤੀਆਂ ਦਿੱਲੀ ਸੜਕਾਂ ‘ਤੇ ਕਿਸਾਨਾਂ ਦੀ ਗਿਣਤੀ ‘ਚ ਹੋਰ ਇਜ਼ਾਫਾ ਹੋਵੇਗਾ। ਜਿਸ ਨਾਲ ਦਿੱਲੀ ਦੇ ਲੋਕਾਂ ਦੀਆਂ ਮੁਸੀਬਤਾਂ ਵਧਣ ਵਾਲੀਆਂ ਹਨ।

ਦਰਅਸਲ ਪੰਜਾਬ ਤੇ ਹਰਿਆਣਾ ਦੀਆਂ ਪੰਚਾਇਤਾਂ ਦੀ ਅਪੀਲ ‘ਤੇ ਸੈਂਕੜੇ ਕਿਸਾਨ ਰਾਸ਼ਨ, ਦਵਾਈਆਂ ਤੇ ਜ਼ਰੂਰੀ ਸਮਾਨ ਲੈਕੇ ਦਿੱਲੀ ਆਉਣ ਦੀ ਤਿਆਰੀ ਕਰ ਰਹੇ ਹਨ। ਇਸ ਸਮਾਨ ਨੂੰ ਟਰੈਕਟਰਾਂ ‘ਤੇ ਲੱਦਿਆ ਜਾ ਰਿਹਾ ਹੈ ਤੇ ਬੁੱਧਵਾਰ ਕਿਸਾਨ ਦਿੱਲੀ ਲਈ ਰਵਾਨਾ ਹੋਣਗੇ।

ਦਰਅਸਲ ਪੰਚਾਇਤਾਂ ਨੇ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਹਰ ਇਕ ਪਰਿਵਾਰ ‘ਚੋਂ ਘੱਟੋ ਘੱਟ ਇਕ ਮੈਂਬਰ ਦਿੱਲੀ ਜ਼ਰੂਰ ਭੇਜਿਆ ਜਾਵੇ। ਜਿਸ ਨਾਲ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ ਜਾ ਸਕੇ। ਸਰਕਾਰ ‘ਤੇ ਦਬਾਅ ਪਾਉਣ ਲਈ ਕਿਸਾਨ ਹੁਣ ਹੋਰ ਜ਼ਿਆਦਾ ਪ੍ਰਦਰਸ਼ਨਕਾਰੀਆਂ ਨੂੰ ਇਕੱਠਾ ਕਰਨ ਦੇ ਯਤਨਾਂ ‘ਚ ਜੁੱਟ ਗਏ ਹਨ।

ਮੰਗਲਵਾਰ ਆੜ੍ਹਤੀਆਂ ਨੇ ਦਿੱਤਾ ਕਿਸਾਨਾਂ ਨੂੰ ਪ੍ਰਦਰਸ਼ਨ ਦਾ ਸਮਰਥਨ

ਮੰਗਲਵਾਰ ਹਰਿਆਣਾ ਦੇ ਆੜ੍ਹਤੀਆਂ ਨੇ ਦਿੱਲੀ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਇਕ ਦਿਨ ਦੀ ਸੰਕੇਤਕ ਹੜਤਾਲ ਕੀਤੀ। ਦਰਅਸਲ ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ‘ਚ ਆੜ੍ਹਤੀਆਂ ਦੀ ਭੂਮਿਕਾ ਖਤਮ ਕਰ ਦਿੱਤੀ ਗਈ ਹੈ। ਪੰਜਾਬ ਦੇ ਕਿਸਾਨ ਤੇ ਲੀਡਰ ਵੀ ਆੜ੍ਹਤੀਆਂ ਦੇ ਸਮਰਥਨ ‘ਚ ਆਵਾਜ਼ ਚੁੱਕ ਰਹੇ ਹਨ।

ਸਰਕਾਰ ਨੇ ਕਿਸਾਨਾਂ ਨੂੰ ਕੀ ਪ੍ਰਸਤਾਵ ਦਿੱਤਾ?

ਕਿਸਾਨਾਂ ਦੇ ਨਾਲ ਚਰਚਾ ਦੌਰਾਨ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ-ਇਕ ਕਮੇਟੀ ਬਣਾ ਦਿੰਦੇ ਹਨ। ਤੁਸੀਂ ਆਪਣੇ ਸੰਗਠਨ ਤੋਂ ਚਾਰ-ਪੰਜ ਨਾਂਅ ਦਿਉ। ਇਸ ਕਮੇਟੀ ‘ਚ ਸਰਕਾਰ ਦੇ ਲੋਕ ਵੀ ਹੋਣਗੇ। ਖੇਤੀ ਮਾਹਿਰ ਵੀ ਹੋਣਗੇ। ਇਹ ਸਾਰੇ ਲੋਕ ਨਵੇਂ ਕਾਨੂੰਨ ‘ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਦੇਖਣਗੇ ਕਿ ਕਿੱਥੇ ਗਲਤੀ ਹੈ ਤੇ ਅੱਗੇ ਕੀ ਕਰਨਾ ਹੈ।

ਸਰਕਾਰ ਦੇ ਪ੍ਰਸਤਾਵ ‘ਤੇ ਕਿਸਾਨਾਂ ਨੇ ਕੀ ਕਿਹਾ?

ਕਿਸਾਨ ਲੀਡਰਾਂ ਨੇ ਕਮੇਟੀ ਦੇ ਮੁੱਦੇ ‘ਤੇ ਕਿਹਾ ਕਿ ਕਮੇਟੀ ਬਣਾ ਲਓ, ਤੁਸੀਂ ਮਾਹਿਰ ਵੀ ਬੁਲਾ ਲਓ, ਅਸੀਂ ਤਾਂ ਖੁਦ ਮਾਹਿਰ ਹਾਂ ਹੀ। ਪਰ ਤੁਸੀਂ ਇਹ ਚਾਹੋ ਕਿ ਧਰਨੇ ਤੋਂ ਹਟ ਜਾਉ ਇਹ ਸੰਭਵ ਨਹੀਂ ਹੈ। ਅਜੇ ਇਸ ‘ਤੇ ਹੋਰ ਚਰਚਾ ਹੋਣੀ ਹੈ। ਕਿਸਾਨਾਂ ਨੂੰ ਕਮੇਟੀ ‘ਤੇ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਤਕ ਕਮੇਟੀ ਕੋਈ ਨਤੀਜੇ ‘ਤੇ ਨਹੀਂ ਪਹੁੰਚਦੀ ਤੇ ਕੁਝ ਠੋਸ ਗੱਲ ਨਹੀਂ ਨਿੱਕਲਦੀ ਉਦੋਂ ਤਕ ਅੰਦੋਲਨ ਜਾਰੀ ਰਹੇਗਾ।

NO COMMENTS