ਮਾਨਸਾ, 14 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) ਇੱਕ ਦਹਾਕਾ ਪੰਜਾਬੀ ਪੱਤਰਕਾਰੀ ਨਾਲ ਜੁੜੇ ਰਹੇ ਅਤੇ ਹੁਣ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਹਰਦੀਪ ਸਿੰਘ ਸਿੱਧੂ ਨੂੰ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ (ਪ੍ਰਿੰਟ) ਹੈੱਡ ਆਫਿਸ ਮੁਹਾਲੀ ਲਾਉਣ ਤੇ ਅਧਿਆਪਕ ਵਰਗ ਚ ਖੁਸ਼ੀ ਪਾਈ ਜਾ ਰਹੀ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ਨੰਬਰ ਸਮੱਗਰਾ/2020/ਐਡਮਨ/111342, ਮਿਤੀ 09.05.2020 ਤਹਿਤ ਇਹ ਹੁਕਮ ਤੁਰੰਤ ਲਾਗੂ ਹੋਣਗੇ। ਜਾਣਕਾਰੀ ਦਿੰਦਿਆਂ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਰਨਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਹਰਦੀਪ ਸਿੱਧੂ ਦੀ ਸਿੱਖਿਆ ਵਿਭਾਗ ਨੂੰ ਬਹੁਤ ਵੱਡੀ ਦੇਣ ਹੈ। ਜਿਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ ਆਪਣੇ ਮੰਚ ਵੱਲੋਂ ਆਧੁਨਿਕ ਲਾਇਬ੍ਰੇਰੀਆਂ ਖੋਲ੍ਹ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਪੁਰਦ ਕੀਤੀਆਂ ਹਨ। ਉੱਥੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਸਾਹਿਤਕ ਸਮਾਗਮ ਸੁਰਜੀਤ ਪਾਤਰ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਬਲਵਿੰਦਰ ਗਰੇਵਾਲ ਆਦਿ ਨੂੰ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਅਤੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਵੱਲੋਂ ਸਮੇਂ-ਸਮੇਂ ਤੇ
ਕਿਤਾਬਾਂ ਦੀ ਪ੍ਰਦਰਸ਼ਨੀ ਲਗਾ ਕੇ ਵਿਦਿਆਰਥੀਆਂ ਅੰਦਰ ਗਿਆਨ ਦੀ ਜਗਿਆਸਾ ਨੂੰ ਵਧਾਇਆ ਹੈ, ਉੱਥੇ ਸਮੇਂ ਸਮੇਂ ਤੇ ਹੋਣਹਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਉੱਚ ਅਧਿਕਾਰੀਆਂ ਤੋਂ ਮਾਣ ਸਨਮਾਨ ਵੀ ਕਰਵਾਇਆ ਹੈ। ਦੂਸਰੇ ਪਾਸੇ ਅਧਿਆਪਕ ਸੰਘਰਸ਼ਾਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਕੇ ਅਧਿਆਪਕਾਂ ਦੇ ਹੱਕੀ ਮਸਲੇ ਸੁਲਝਾਉਣ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਨ੍ਹਾਂ ਨੇ ਆਪਣੇ ਸਰਕਾਰੀ ਪ੍ਰਾਇਮਰੀ ਸਕੂਲ ਕੱਲੋਂ ਵਿਖੇ ਪੂਰੀ ਬਿਲਡਿੰਗ ਨੂੰ ਟਰੇਨ ਰੂਪੀ ਬਿਲਡਿੰਗ ਚ ਬਦਲਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੋਈ ਹੈ। ਪਿੱਛੇ ਜਿਹੇ ਜਾਪਾਨ ਯੂਥ ਐਕਸਚੇਂਜ ਪ੍ਰੋਗਰਾਮ ਵਿੱਚ ਚੁਣੇ ਹੋਏ ਪੰਜਾਬ ਦੇ ਹੋਣਹਾਰ ਵਿਦਿਆਰਥੀਆਂ ਦੀ ਸ਼ਖਸ਼ੀਅਤ ਨੂੰ ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਸਭ ਦੇ ਰੂ ਬ ਰੂ ਕਰਨ ਵਿੱਚ ਇਹਨਾਂ ਦਾ ਵੱਡਾ ਯੋਗਦਾਨ ਰਿਹਾ, ਇਸ ਤੋ ਇਲਾਵਾ ਉਹ ਨਹਿਰੂ ਯੁਵਾ ਕੇਂਦਰ,ਯੁਵਕ ਸੇਵਾਵਾਂ ਨਾਲ ਸਬੱਧਤ ਯੂਥ ਕਲੱਬਾਂ ਦੇ ਜ਼ਿਲ੍ਹਾ ਪ੍ਰਧਾਨ ਅਤੇ ਵੱਖ ਵੱਖ ਸਿੱਖਿਆ, ਸਭਿਆਚਾਰ ਸੰਸਥਾਵਾਂ ਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਪ੍ਰਾਇਮਰੀ ਖੇਡਾਂ ਦਾ ਕਾਰਜਭਾਗ ਵੀ ਉਨ੍ਹਾਂ ਕੋਲ ਹੈ। ਮੰਚ ਦੇ ਸਰਪ੍ਰਸਤ ਸੰਦੀਪ ਘੰਡ, ਰਘਵੀਰ ਮਾਨ,ਸੀਨੀਅਰ ਮੀਤ ਪ੍ਰਧਾਨ ਸੁਦਰਸ਼ਨ ਰਾਜੂ ਡੀ ਪੀ ਈ, ਯੋਗਿਤਾ ਜੋਸ਼ੀ ਲੈਕਚਰਾਰ, ਸੁਰਿੰਦਰ ਕੌਰ ਲੈਕਚਰਾਰ, ਗੁਰਪ੍ਰੀਤ ਚਹਿਲ, ਈਸ਼ਾ ਰਾਣੀ, ਵਿਜੇ ਮਿੱਤਲ ਬਰੇਟਾ ਸੀ ਐਚ ਟੀ, ਗੁਰਪ੍ਰੀਤ ਕੌਰ ਮਾਨਸਾ, ਮਨਜੀਤ ਕੁਲਹਿਰੀ, ਰਾਜਵਿੰਦਰ ਖੱਤਰੀਵਾਲਾ ਸੀ ਐਚ ਟੀ ਆਦਿ ਨੇ ਖੁਸ਼ੀ ਮਹਿਸੂਸ ਕਰਦਿਆਂ ਕਿਹਾ ਕਿ ਨਰਮ ਸੁਭਾਅ ਵੱਲੋਂ ਜਾਣੇ ਜਾਂਦੇ ਸਿੱਧੂ ਨੇ ਅਕਸਰ ਹੀ ਅਧਿਆਪਕ ਭਲਾਈ ਕੰਮਾਂ ਲਈ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ। ਇਹਨਾਂ ਦੀ ਅਗਵਾਈ ਵਿੱਚ ਜ਼ਿਲ੍ਹੇ ਅੰਦਰ ਪਿਛਲੇ ਸਮੇਂ ਸ਼ਾਨਦਾਰ ਖੇਡ ਟੂਰਨਾਮੈਂਟ ਵੀ ਹੋਏ ਸਨ, ਹੁਣ ਤੱਕ ਇਹਨਾਂ ਦੀ ਪ੍ਰਧਾਨਗੀ ਹੇਠ ਸਿੱਖਿਆ ਮੰਚ ਅਧਿਆਪਕ ਦਿਵਸ ਤੇ ਤਿੰਨ ਵੱਡੇ ਸਮਾਗਮ ਵੀ ਕਰ ਚੁੱਕਿਆ ਹੈ ਉੱਧਰ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਰਬਜੀਤ ਸਿੰਘ ਧੂਰੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਗਰੂਪ ਸਿੰਘ ਭਾਰਤੀ, ਗੁਰਲਾਭ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਜ਼ਿਲ੍ਹੇ ਦੇ ਹੋਣਹਾਰ ਅਧਿਆਪਕ ਅਧਿਆਪਕ ਦੀ ਚੋਣ ਸਟੇਟ ਕੋਆਰਡੀਨੇਟਰ ਵਜੋਂ ਹੋਈ ਹੈ। ਦੂਸਰੇ ਪਾਸੇ ਇਸ ਨਿਯੁਕਤੀ ਨਾਲ ਜ਼ਿਲ੍ਹੇ ਦੀਆਂ ਵੱਖ ਵੱਖ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।