*ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਤਬਦੀਲੀਆਂ ਲਿਆਉਣ ਲਈ ਵਚਨਬੱਧ – ਹਰਪਾਲ ਸਿੰਘ ਚੀਮਾ*

0
21


ਕੌਹਰੀਆਂ,3 ਸਤੰਬਰ (ਸਾਰਾ ਯਹਾਂ/ ਰੀਤਵਾਲ)– ਪੰਜਾਬ ਦੇ ਵਿੱਤ, ਯੋਜਨਾ, ਕਰ ਤੇ ਆਬਕਾਰੀ ਮੰਤਰੀ ਸ੍ਰੀ ਹਰਪਾਲ
ਸਿੰਘ ਚੀਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕ¨ਲ ਰਾਏ ਧਰਾਨਾ ਸæਾਦੀਹਰੀ ਦੇ ਨਵੇਂ ਬਣੇ
ਕਮਰਿਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕ¨ਲ ਕੌਹਰੀਆਂ ਵਿਖੇ ਸਾਇੰਸ ਲੈਬ ਅਤੇ ਲਾਇਬ੍ਰੇਰੀ ਦੀ
ਨਵੀਂ ਇਮਾਰਤ ਦਾ ਉਦਘਾਟਨ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਸਕ¨ਲੀ ਵਿਦਿਆਰਥੀਆਂ ਸਮੇਤ
ਹੋਰ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ
ਵੱਲੋਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਸਿੱਖਿਆ ਨੂੰ ਤਰਜੀਹੀ ਖੇਤਰ ਵਜੋਂ
ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸੇ ਉਦੇਸæ ਤਹਿਤ ਸਰਕਾਰੀ ਸਕ¨ਲਾਂ ਨੂੰ ਆਲ੍ਹਾ ਦਰਜੇ
ਦੇ ਸਕ¨ਲਾਂ (ਸਕ¨ਲ ਆਫæ ਐਮੀਨੈਂਸ) ਵਜੋਂ ਤਬਦੀਲ ਕਰਨ ਦੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ। ਸ੍ਰੀ
ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਬੇਮਿਸਾਲ ਤਬਦੀਲੀਆਂ
ਲਿਆਉਣ ਲਈ ਵਚਨਬੱਧ ਹੈ ਅਤੇ ਇਸ ਉਦੇਸæ ਦੀ ਪ¨ਰਤੀ ਹਿੱਤ ਜਿਥੇ ਵੀ ਕੋਈ ਘਾਟ ਨਜæਰ
ਆਉਂਦੀ ਹੈ ਤਾਂ ਉਸ ਨੂੰ ਪਹਿਲ ਦੇ ਆਧਾਰ ਉੱਤੇ ਪ¨ਰਾ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ
ਨੇ ਕਿਹਾ ਕਿ ਜਲਦ ਹੀ ਸਰਕਾਰੀ ਸਕ¨ਲਾਂ ਦੇ ਅਧਿਆਪਕਾਂ ਨੂੰ ਗੈਰ ਅਧਿਆਪਨ ਜiæੰਮੇਵਾਰੀਆਂ ਤੋਂ
ਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਕ¨ਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ
ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਅਧਿਆਪਕਾਂ ਦੀ ਕਮੀ ਨੂੰ ਦ¨ਰ ਕਰਨ ਲਈ ਵੀ ਪ੍ਰਕਿਰਿਆ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਸਰਕਾਰੀ ਸੀਨੀਅਰ ਸੈਕੰਡਰੀ ਸਕ¨ਲਾਂ ਵਿੱਚ ਨਾਨ ਮੈਡੀਕਲ, ਮੈਡੀਕਲ ਜਾਂ
ਕਾਮਰਸ ਦੇ ਦਾਖਲੇ ਲਈ ਬਹੁ ਗਿਣਤੀ ਵਿਦਿਆਰਥੀ ਚਾਹਵਾਨ ਹਨ ਤਾਂ ਅਜਿਹੇ ਸਕ¨ਲਾਂ ਵਿੱਚ ਆਰਟਸ ਦੇ
ਨਾਲ ਨਾਲ ਇਹ ਵਿਸæੇ ਲਿਆਉਣ ਲਈ ਵੀ ਵਿਸæੇਸæ ਯਤਨ ਕੀਤੇ ਜਾਣਗੇ।ਇਸ ਮੌਕੇ ਰਾਏਧਰਾਨਾ
ਸæਾਦੀਹਰੀ ਸਕ¨ਲ ਦੇ ਪ੍ਰਬੰਧਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਸ੍ਰੀ ਚੀਮਾ ਨੇ ਕਿਹਾ ਕਿ
ਹਲਕਾ ਦਿੜ੍ਹਬਾ ਦੇ ਸਕ¨ਲਾਂ ਦਾ ਕਾਇਆ ਕਲਪ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਇਸ
ਮੌਕੇ ਸਕ¨ਲ ਪ੍ਰਬੰਧਕਾਂ ਵੱਲੋਂ ਕੈਬਨਿਟ ਮੰਤਰੀ ਨੂੰ ਸਨਮਾਨਿਤ ਵੀ ਕੀਤਾ ਗਿਆ।ਸਮਾਗਮ ਦੌਰਾਨ
ਐਸ ਡੀ ਐਮ ਰਾਜੇਸæ ਸæਰਮਾ,ਜਸਵੀਰ ਕੌਰ ਸ਼ੇਰਗਿੱਲ,ਰਾਜਪਾਲ ਸਿੰਘ ਸਾਬਕਾ ਸਰਪੰਚ, ਡਾ.ਅਜੈਬ
ਸਿੰਘ, ਮਾਸਟਰ ਚਰਨਜੀਤ ਸਿੰਘ, ਗੁਰਮੀਤ ਸਿੰਘ ਕਾਲਾ, ਜਰਨੈਲ ਸਿੰਘ,ਜਥੇਦਾਰ ਰਾਮ ਸਿੰਘ, ਨਸੀਬ
ਸਿੰਘ, ਮੱਖਣ ਸਿੰਘ,ਬਲਬਿੰਦਰ ਸਿੰਘ,ਸਮੇਤ ਹੋਰ ਸæਖæਸੀਅਤਾਂ ਵੀ ਹਾਜæਰ ਸਨ।

NO COMMENTS