ਪੰਜਾਬ ਸਰਕਾਰ ਵੱਲੋਂ 54 ਸਿੱਖਿਆ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਦਾ ਤਬਾਦਲਾ

0
147

ਚੰਡੀਗੜ੍ਹ, 10 ਮਈ (ਸਾਰਾ ਯਹਾ,ਬਲਜੀਤ ਸ਼ਰਮਾ)  ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਸਿੱਖਿਆ ਵਿਭਾਗ ਦੇ 54 ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਦਾ ਤਦਾਲਦਾ ਕਰ ਦਿੱਤਾ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਪ੍ਰਵਾਨੀ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਬਦਲੀਆਂ ਅਤੇ ਤਾਇਨਾਤੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਬੁਲਾਰੇ ਦੇ ਅਨੁਸਾਰ ਜਗਜੀਤ ਸਿੰਘ ਪਿੰ੍ਰਸੀਪਲ ਸਸਸਸ ਪੁਖਰਾਲੀ, ਰੋਪੜ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਪਠਾਨਕੋਟ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਹੀ ਪ੍ਰਮਿੰਦਰ ਸਿੰਘ ਬਰਾੜ, ਪਿੰ੍ਰਸੀਪਲ ਸਸਸਸ ਬਾਜਾਖਾਨ, ਫਰੀਦਕੋਟ ਨੂੰ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫਰੀਦਕੋਟ, ਹਰਦੀਪ ਸਿੰਘ ਪਿੰ੍ਰਸੀਪਲ ਸਸਸਸ ਕਾਲਾ ਨੰਗਲ, ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਗੁਰਦਾਸਪੁਰ, ਸੁਖਵੀਰ ਸਿੰਘ ਸਸਸਸ ਖੂਹੀਆਂ ਸਰਵਰ,ਫਾਜ਼ਿਲਕਾ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫਾਜ਼ਿਲਕਾ, ਰਾਜੀਵ ਕੁਮਾਰ ਪਿੰ੍ਰਸੀਪਲ ਸਸਸਸ ਰੁਪਾਣਾ (ਗ), ਮੁਕਤਸਰ ਸਾਹਿਬ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫਿਰੋਜ਼ਪੁਰ, ਸਰਬਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸੰਗਰੂਰ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ, ਸੁਰਜੀਤ ਪਾਲ ਪਿੰ੍ਰਸੀਪਲ ਸਸਸਸ ਬਹਿਰਮ ਪੁਰ,ਗੁਰਦਾਸਪੁਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਗੁਰਦਾਸਪੁਰ ਅਤੇ ਰਾਜ ਕੁਮਾਰ ਖੋਸਲਾ ਪਿੰ੍ਰਸੀਪਲ ਸਸਸਸ ਧਮਾਣਾ, ਰੂਪ ਨਗਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਰੂਪ ਨਗਰ ਤਾਇਨਾਤ ਕੀਤਾ ਗਿਆ ਹੈ।

ਬੁਲਾਰੇ ਦੇ ਅਨੁਸਾਰ ਇਸੇ ਤਰ੍ਹਾਂ ਹੀ ਸਿੱਖਿਆ ਵਿਭਾਗ ਨੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ 46 ਪਿੰ੍ਰਸੀਪਲਾਂ ਦਾ ਤਬਾਦਲਾ ਕੀਤਾ ਹੈ।

NO COMMENTS