*ਪੰਜਾਬ ਸਰਕਾਰ ਵੱਲੋਂ ਸਪੱਸ਼ਟੀਕਰਨ: ਤਕਨੀਕੀ ਕਾਰਨਾਂ ਕਰਕੇ ਰੈਵੇਨਿਊ ਹੈਲਪਲਾਈਨ ਨੰਬਰ ਦਾ ਇਕ ਅੱਖਰ ਬਦਲਿਆ ਗਿਆ*

0
28

ਚੰਡੀਗੜ੍ਹ, 25 ਅਪ੍ਰੈਲ (ਸਾਰਾ ਯਹਾਂ/  ਮੁੱਖ ਸੰਪਾਦਕ) : ਸੂਬੇ ਦੇ ਲੋਕਾਂ ਨੂੰ ਉਨ੍ਹਾਂ ਦੇ ਮਾਲ ਰਿਕਾਰਡ ਨੂੰ ਟਰੈਕ ਕਰਨ ਦੀ ਸਹੂਲਤ ਦੇਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਇੱਕ ਹੈਲਪਲਾਈਨ ਨੰਬਰ 8184900002 ਸ਼ੁਰੂ ਕੀਤਾ ਗਿਆ ਸੀ, ਜੋ ਅਣਜਾਣੇ ਵਿੱਚ 8194900002 ਲਿਖ ਹੋ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਕਤ ਮਾਮਲੇ ਦੇ ਸਬੰਧ ਵਿੱਚ ਲੋਕਾਂ ਨੂੰ ਆਈ ਅਸੁਵਿਧਾ ਲਈ  ਖੇਦ ਹੈ । ਬੁਲਾਰੇ ਨੇ ਅੱਗੇ ਕਿਹਾ ਕਿ ਲੋਕ 8184900002 ‘ਤੇ ਕਾਲ ਕਰਕੇ ਰੈਵੇਨਿਊ ਹੈਲਪਲਾਈਨ ਦਾ ਲਾਭ ਲੈ ਸਕਦੇ ਹਨ।

NO COMMENTS