*ਪੰਜਾਬ ਸਰਕਾਰ ਵੱਲੋਂ ਨਗਰ ਕੌਸਲ ਨੂੰ ਭੇਜੇ 46 ਲੱਖ ਰੁਪਏ ਗਊਸ਼ਾਲਾਵਾਂ ਨੂੰ ਵੰਡੇ ਜਾਣ ਅਤੇ ਸ਼ਹਿਰ ਵਿੱਚ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਜਾਵੇ-ਗੁਰਲਾਭ ਸਿੰਘ ਮਾਹਲ*

0
84

ਮਾਨਸਾ 18 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਮਾਨਸਾ ਨੂੰ ਤਕਰੀਬਨ 46 ਲੱਖ ਰੁਪਏ ਅਵਾਰਾ ਪਸੂਆਂ ਦੀ ਦੇਖ ਰੇਖ ਅਤੇ
ਗਊਸ਼ਾਲਾਵਾਂ ਲਈ ਭੇਜੇ ਗਏ ਹਨ । ਮਾਨਸਾ ਜਿਲ੍ਹੇ ਵਿੱਚ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕਾਫੀ ਲੰਬਾ ਸੰਘਰਸ਼ ਵੀ ਲੜਿਆ ਗਿਆ ਸੀ। ਇਸ
ਸਬੰਧੀ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਦੱਸਿਆ ਕਿ ਇਸ ਮੰਤਵ ਲਈ ਮਾਨਸਾ ਸ਼ਹਿਰ ਵਿੱਚ ਅਵਾਰਾ ਪਸ਼ੂ ਸੰਘਰਸ਼ ਕਮੇਟੀ ਬਣੀ ਸੀ ਪਰ ਪੰਜਾਬ ਸਰਕਾਰ
ਵੱਲੋਂ ਜ਼ੋ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਸਬੰਧੀ ਵਾਅਦੇ ਕੀਤੇ ਗਏ ਸਨ, ਉਹ ਅਜੇ ਤੱਕ ਪੂਰੇ ਨਹੀਂ ਹੋਏ। ਮਾਨਸਾ ਸ਼ਹਿਰ ਅਤੇ ਆਸ ਪਾਸ ਤਕਰੀਬਨ
1000 ਤੋਂ ਵੱਧ ਅਵਾਰਾ ਪਸ਼ੂ ਸੜਕਾਂ *ਤੇ ਘੁੰਮ ਰਹੇ ਹਨ। ਹੁਣ ਤਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਸ਼ਹਿਰ ਵਿੱਚ ਹੋਰ ਵੀ ਗੰਭੀਰ ਹੋ ਗਈ ਹੈ ਕਿਉਂਕਿ ਸਫਾਈ
ਸੇਵਕਾਂ ਦੀ ਹੜਤਾਲ ਕਾਰਣ ਜ਼ੋ ਗੰਦਗੀ ਦੇ ਢੇਰ ਹਨ, ਉਨ੍ਹਾਂ ਵਿੱਚ ਵੱਡੇ ਪੱਧਰ *ਤੇ ਅਵਾਰਾ ਪਸ਼ੂ ਇਕੱਠੇ ਹੋ ਕੇੇ ਇੰਨ੍ਹਾਂ ਢੇਰਾਂ ਵਿਚੋਂ ਗੰਦ ਮੰਦ ਖਾ ਰਹੇ ਹਨ ਅਤੇ
ਸ਼ਹਿਰ ਵਿੱਚ ਗੰਦ ਦਾ ਹੋਰ ਵੀ ਖਿਲਾਰਾ ਪੈ ਰਿਹਾ ਹੈ। ਜਦ ਪੰਜਾਬ ਸਰਕਾਰ ਵੱਲੋਂ 46 ਲੱਖ ਰੁਪਏ ਨਗਰ ਕੌਂਸਲ ਮਾਨਸਾ ਨੂੰ ਅਵਾਰਾ ਪਸ਼ੂਆਂ ਅਤੇ
ਗਊਸ਼ਾਲਾਵਾਂ ਲਈ ਆ ਚੁੱਕੇ ਹਨ ਤਾਂ ਤੁਰੰਤ ਇੰਨ੍ਹਾਂ ਪੈਸਿਆਂ ਨੂੰ ਵੱਖ ਵੱਖ ਗਊਸ਼ਾਲਾਵਾਂ ਵਿੱਚ ਵੰਡ ਦਿੱਤਾ ਜਾਣਾ ਚਾਹੀਦਾ ਹੈ ਅਤੇ ਜ਼ੋ ਇੱਕ ਹਜ਼ਾਰ ਦੇ ਕਰੀਬ
ਅਵਾਰਾ ਪਸ਼ੂ ਸੜਕਾਂ *ਤੇ ਹਨ ਉਨ੍ਹਾਂ ਨੂੰ ਇੰਨ੍ਹਾਂ ਗਊਸ਼ਾਲਾਵਾਂ ਨੂੰ ਆਪਣੇ ਕੋਲ ਲਿਜਾਣ

ਲਈ ਪਾਬੰਦ ਕੀਤਾ ਜਾਣਾ ਚਾਹੀਦਾ ਹੈ। ਇੰਨ੍ਹਾਂ ਆਏ ਪੈਸਿਆਂ ਦੀ ਵੰਡ
ਉਸ ਅਨੁਪਾਤ ਵਿੱਚ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜੀ ਗਊਸ਼ਾਲਾ ਵੱਧ ਤੋਂ ਵੱਧ ਪਸ਼ੂ ਲਿਜਾਵੇਗੀ ਉਸਨੂੰ ਜਿਆਦਾ ਗਰਾਂਟ ਦਿੱਤੀ ਜਾਵੇਗੀ। ਸੜਕਾਂ ਉਪਰ
ਫਿਰਦੇ ਅਵਾਰਾ ਪਸ਼ੂਆਂ ਨੂੰ ਜਦੋਂ ਗਊਸ਼ਾਲਾਵਾਂ ਵਿੱਚ ਭੇਜਿਆ ਜਾਣਾ ਹੈ ਤਾਂ ਉਨ੍ਹਾਂ ਤੇ ਕੋਈ ਖਾਸ ਨਿਸ਼ਾਨ ਲਗਾਏ ਜਾਣੇ ਚਾਹੀਦੇ ਹਨ ਤਾਂ ਜ਼ੋ ਇਹ ਯਕੀਨੀ ਰਹੇ
ਕਿ ਇੱਕ ਵਾਰ ਗਊਸ਼ਾਲਾ ਭੇਜੇ ਪਸ਼ੂ ਗਊ਼ਸ਼ਾਲਾ ਤੋਂ ਬਾਹਰ ਨਾ ਆਉਣ। ਇਸਤੋਂ ਇਲਾਵਾ ਜ਼ੋ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਪੰਜਾਬ ਸਰਕਾਰ ਵੱਲੋਂ
ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਮਾਨਸਾ ਵਿੱਚ ਇੱਕ ਸਰਕਾਰੀ ਗਊਸ਼ਾਲਾ ਬਣੇਗੀ । ਇਸਤੋਂ ਇਲਾਵਾ ਬੁਢਲਾਡਾ
ਅਤੇ ਸਰਦੂਲਗੜ੍ਹ ਵਿੱਚ ਵੀ ਇੱਕ ਇੱਕ ਗਊਸ਼ਾਲਾ ਬਣਾਈ ਜਾਵੇਗੀ। ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਅਮਰੀਕਨ ਨਸਲ ਦੇ ਪਸ਼ੂਆਂ ਨੂੰ ਗਊ ਦੀ
ਸ਼੍ਰੇਣੀ ਵਿਚੋਂ ਕੱਢ ਕੇ ਅਮਰੀਕਨ ਪਸ਼ੂਆਂ ਦੀ ਖਰੀਦ ਵੇਚ ਦੀ ਇਜਾਜਤ ਦੇਣ ਲਈ ਪੰਜਾਬ ਸਰਕਾਰ ਕਾਨੂੰਨ ਬਣਾਵੇਗੀ ਨੂੰ ਪੂਰਾ ਕੀਤਾ ਜਾਵੇ।

NO COMMENTS