ਮਾਨਸਾ16 ਫਰਵਰੀ () ਪੰਜਾਬ ਸਰਕਾਰ ਵੱਲੋਂ ਤਾਇਨਾਤ ਕੀਤੇ ਜਾ ਰਹੇ ਜਿਲ੍ਹਾ ਪੱਧਰੀ ਆਈ.ਏ.ਐੱਸ ਡਿਪਟੀ ਕਮਿਸ਼ਨਰ ਸੰਬੰਧੀ ਬੈਚ 2012 ਤੋਂ ਪਹਿਲਾਂ 2010, 2011 ਦੇ ਰਹਿੰਦੇ ਆਈ.ਏ.ਐੱਸ ਅਧਿਕਾਰੀਆਂ ਨੂੰ ਵੀ ਸੀਨੀਰਤੀ ਦੇ ਤੌਰ ਤੇ ਡੀ.ਸੀ ਨਿਯੁਕਤ ਕਰਨ ਦੀ ਮੰਗ ਉੱਠੀ ਹੈ। ਇਸ ਸੰਬੰਧੀ ਅੰਤਰ ਰਾਸ਼ਟਰੀ ਮਨੁੱਖੀ ਅਧਿਕਾਰ ਕੋਂਸਲ ਪੰਜਾਬ ਦੇ ਪ੍ਰਧਾਨ ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਹੁਣ ਤੱਕ 2012 ਤੱਕ ਦੇ ਆਈ.ਏ.ਐੱਸ ਅਧਿਕਾਰੀ ਜਿਲ੍ਹਾ ਡਿਪਟੀ ਕਮਿਸ਼ਨਰ ਨਿਯੁਕਤ ਕਰ ਰਹੀ ਹੈ। ਜਦੋਂ ਕਿ ਅੱਜ ਵੀ ਅਨੇਕਾਂ ਆਈ.ਏ.ਐੱਸ 2010-2011 ਅਤੇ ਇਸ ਤੋਂ ਵੀ ਹੇਠਲੇ ਪੱਧਰ ਦੇ ਅਧਿਕਾਰੀ ਨਿਯੁਕਤ ਕਰਨੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ 2013 ਦੇ ਬੈਚ ਲਾਉਣ ਤੋਂ ਪਹਿਲਾਂ 2012 ਤੋਂ ਹੇਠਲੇ ਅਧਿਕਾਰੀਆਂ ਨੂੰ ਵੀ ਜਿਲ੍ਹਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਜਾਵੇ ਤਾਂ ਕਿ ਪ੍ਰਸ਼ਾਸ਼ਨਿਕ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਨਿਖਾਰ ਆ ਸਕੇ ਅਤੇ ਲੋਕਾਂ ਦਾ ਵੀ ਇਸ ਮਹਿਕਮੇ ਵਿੱਚ ਭਰੋਸਾ ਵਧ ਸਕੇ। ਸ਼੍ਰੀ ਸਿੰਗਲਾ ਨੇ ਕਿਹਾ ਕਿ