*ਪੰਜਾਬ ਸਰਕਾਰ ਵੱਲੋਂ ਜਨਰਲ ਸਮਾਜ ਦੇ ਨਾਲ ਕੀਤੇ ਜਾ ਰਿਹਾ ਵਿਤਕਰੇ-ਮੁਨੀਸ਼ ਬੱਬੀ ਦਾਨੇਵਾਲੀਆ*

0
268

ਮਾਨਸਾ, 21 ਅਪ੍ਰੈਲ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਲਕਸ਼ਮੀ ਨਰਾਇਣ ਮੰਦਿਰ ਵਿਖੇ ਪੰਜਾਬ ਸਰਕਾਰ ਵੱਲੋਂ ਜਨਰਲ ਸਮਾਜ ਦੇ ਨਾਲ ਕੀਤੇ ਵਿਤਕਰੇ ਬਾਜੀ ਅਤੇ 300+300 ਵਾਲੇ ਮੁੱਦੇ ਭਾਵ 600 ਯੂਨਿਟ ਤੋਂ ਵੱਧ ਯੂਨਿਟਾਂ ਆਉਣ ਤੇ ਪੂਰਾ ਬਿੱਲ ਭੁਗਤਾਨ ਨੂੰ ਲੈ ਕੇ ਅਤੇ ਪੰਜਾਬ ਵਿੱਚ ਰੁਕੀਆਂ ਹੋਈਆਂ ਰਜਿਸਟਰੀਆਂ ਅਤੇ ਐਨ ਓ ਸੀ ਦੇ ਨਾਮ ਤੇ ਆਮ ਲੋਕਾਂ ਅਤੇ ਪਰੋਪਰਟੀ ਡੀਲਰਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਸਮੁੱਚੇ ਜਨਰਲ ਸਮਾਜ ਅਤੇ ਵਪਾਰ ਮੰਡਲ ਦੀ ਰਹਿਨੁਮਾਈ ਹੇਠ ਇਕ ਮੀਟਿੰਗ ਮਨੀਸ਼ ਬੱਬੀ ਦਾਨੇਵਾਲੀਆ ਦੀ ਅਗਵਾਈ ਵਿੱਚ ਹੋਈ ਜਿਸ ਵਿਚ ਸਮੂਚੇ ਵਿਅਕਤੀਆਂ ਨੇ ਇਕ ਸੁਰ ਵਿਚ ਕਿਹਾ ਕਿ ਅਗਰ ਆਪ ਸਰਕਾਰ ਨੇ ਆਪਣੀ ਨੀਤੀ ਨਾ ਬਦਲੀ ਤਾਂ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈਣਗੇ ਅਤੇ ਇਸ ਸਬੰਧੀ ਇਕ 11ਮੈਬਰੀ ਕਮੇਟੀ ਦਾ ਗਠਨ ਕਰਨ ਲਈ ਸਹਿਮਤੀ ਕੀਤੀ ਅਤੇ ਅਗਲੀ ਕਾਰਵਾਈ ਕਮੇਟੀ ਦੇ ਜੁਮੇ ਛੱਡੀ, ਨੋਟ ਮੀਟਿੰਗ ਵਿਚ ਜਨਰਲ ਸਮਾਜ ਦੇ ਭਾਈਚਾਰੇ ਵਿਚ ਪੰਜਾਬ ਸਰਕਾਰ ਦੇ ਵਿਰੁੱਧ ਭਾਰੀ ਰੋਸ ਪਾਇਆ ਗਿਆ। 

NO COMMENTS