ਪੰਜਾਬ ਸਰਕਾਰ ਲਈ ਨਵੀਂ ਮੁਸੀਬਤ! 8 ਦਸੰਬਰ ਤੋਂ ਹੋਏਗਾ ਟਰੱਕਾਂ ਦਾ ਚੱਕਾ, ਕਾਰੋਬਾਰੀਆਂ ਦੀ ਮੁੜ ਵਧਣਗੀਆਂ ਮੁਸ਼ਕਲਾਂ

0
131

ਚੰਡੀਗੜ੍ਹ 3,ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਦਿੱਲੀ ਦੀਆਂ ਹੱਦਾਂ ‘ਤੇ ਤਬਦੀਲ ਹੋਣ ਨਾਲ ਪੰਜਾਬ ਸਰਕਾਰ ਨੇ ਸੁੱਖ ਦਾ ਸਾਹ ਲਿਆ ਸੀ ਪਰ ਅੱਠ ਦਸੰਬਰ ਤੋਂ ਨਵੀਂ ਮੁਸੀਬਤ ਖੜ੍ਹੀ ਹੋਣ ਵਾਲੀ ਹੈ। ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ 8 ਦਸੰਬਰ ਤੋਂ ਟਰੱਕਾਂ ਦਾ ਚੱਕਾ ਜਾਮ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਕਰਕੇ ਪੰਜਾਬ ਦੇ ਉਦਮੀਆਂ ਦੀਆਂ ਮੁਸ਼ਕਲਾਂ ਦੁਬਾਰਾ ਵਧ ਸਕਦੀਆਂ ਹਨ।

ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਅੱਠ ਦਸੰਬਰ ਤੱਕ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ, ਤਾਂ ਟ੍ਰਾਂਸਪੋਰਟਰ ਪੂਰੀ ਤਰ੍ਹਾਂ ਚੱਕਾ ਜਾਮ ਕਰ ਕੇ ਕਿਸਾਨਾਂ ਦੇ ਸੰਘਰਸ਼ ਵਿੱਚ ਸ਼ਾਮਲ ਹੋ ਜਾਣਗੇ।

ਚੇਅਰਮੈਨ ਚਰਨ ਸਿੰਘ ਲੋਹਾਰਾ ਨੇ ਕਿਹਾ ਕਿ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲੇਗਾ, ਤਦ ਤੱਕ ਟ੍ਰਾਂਸਪੋਰਟਰ ਕੋਈ ਟਰੱਕ ਨਹੀਂ ਚਲਾਉਣਗੇ। ਜਲੰਧਰ ’ਚ ਹੋਈ ਆਲ ਇਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੀ ਮੀਟਿੰਗ ’ਚ ਮੈਂਬਰਾਂ ਨੇ ਕਿਸਾਨ ਅੰਦੋਲਨ ਨੂੰ ਹਮਾਇਤ ਦੇਣ ਦੀ ਗੱਲ ਆਖੀ। ਐਸੋਸੀਏਸ਼ਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਛੇਤੀ ਮੰਨਣ ਦਾ ਅਪੀਲ ਕੀਤੀ।

ਕਿਸਾਨ ਅੰਦੋਲਨ ਕਾਰਣ ਹੁਣ ਦਿੱਲਾ ਤੇ ਹਰਿਆਣਾ ਬਾਰਡਰ ਉੱਤੇ ਕਿਸਾਨਾਂ ਦੇ ਅੰਦੋਲਨ ਦਾ ਅਸਰ ਪੰਜਾਬ ਦੇ ਉਦਯੋਗਾਂ ਉੱਤੇ ਪੈਣ ਲੱਗ ਪਿਆ ਹੈ। ਉਦਯੋਗਾਂ ਨੂੰ ਆਪਣਾ ਸਾਮਾਨ ਭੇਜਣਾ ਔਖਾ ਹੋ ਗਿਆ ਹੈ। ਪੰਜਾਬ ਦੇ 1,500 ਤੋਂ ਵੱਧ ਟਰੱਕ ਦਿੱਲੀ ਕੋਲ ਅਤੇ ਹਰਿਆਣਾ ’ਚ ਫਸੇ ਖੜ੍ਹੇ ਹਨ। ਪਹਿਲਾਂ ਹੀ ਕੋਰੋਨਾਵਾਇਰਸ ਕਾਰਣ ਕਾਰੋਬਾਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜੇ ਟ੍ਰਾਂਸਪੋਰਟਰਾਂ ਨੇ ਚੱਕਾ ਜਾਮ ਕਰ ਦਿੱਤਾ, ਤਾਂ ਪੰਜਾਬ ਦੇ ਉਦਯੋਗ ਦਾ ਵੱਡਾ ਨੁਕਸਾਨ ਹੋਵੇਗਾ।

NO COMMENTS