*ਪੰਜਾਬ ਸਰਕਾਰ ਮਾਨਸਾ ਸ਼ਹਿਰ ਦੇ ਸੀਵਰੇਜ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਵੇ। ਤਾ ਜੋ ਸ਼ਹਿਰ ਪਾਣੀ ਵਿਚ ਡੁੱਬਣ ਤੋਂ ਬਚ ਸਕੇ*

0
94

 ਮਾਨਸਾ29 ਜੁਲਾਈ (ਸਾਰਾ ਯਹਾਂ/:ਬੀਰਬਲ ਧਾਲੀਵਾਲ)   ਮਾਨਸਾ ਸ਼ਹਿਰ ਵਿੱਚ ਮੌਨਸੂਨ ਦੀ ਹੋਈ ਪਹਿਲੀ ਬਰਸਾਤ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਵਾਅਦਿਆਂ ਦੀ ਫੂਕ ਕੱਢ ਦਿੱਤੀ ਹੈ। ਮਾਨਸਾ ਦੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ ਹੈ। ਬੇਸ਼ੱਕ ਇਸ ਵਾਰ  ਅੰ ਡਰ ਬਰਿੱਜ ਵਿੱਚ ਮੋਟਰਾਂ ਲਗਾਉਣ ਕਰਕੇ ਪਾਣੀ ਦੀ ਨਿਕਾਸੀ ਹੋ ਰਹੀ ਹੈ ਜੋ ਜਲਦੀ ਕੱਢਿਆ ਵੀ ਜਾਵੇਗਾ। ਪਰ ਸ਼ਹਿਰ ਦੇ ਬਾਕੀ ਹਰ ਪਾਸੇ ਸ਼ੜਕਾਂ ਉੱਪਰ ਖੜ੍ਹਾ ਪਾਣੀ ਲੋਕਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ। ਸ਼ਹਿਰ ਦੇ ਤਿੰਨਕੋਣੀ ,ਚੌਕ ਬੱਸ ਸਟੈਂਡ ਚੌਕ, ਹਸਪਤਾਲ ਰੋਡ, ਤੋਂ ਇਲਾਵਾ ਹਰ ਪਾਸੇ ਪਾਣੀ ਹੀ ਪਾਣੀ ਖੜ੍ਹਾ ਹੈ ਬਰਸਾਤਾਂ ਦੇ ਮੌਸਮ ਦੌਰਾਨ ਇਸ ਖੜ੍ਹਨ ਵਾਲੇ ਪਾਣੀ ਲਈ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੈ। ਕਿਉਂਕਿ ਉਨ੍ਹਾਂ ਨੇ ਕਦੇ ਵੀ ਸੀਵਰੇਜ ਵਿਭਾਗ ਨਾਲ ਮਿਲ ਕੇ ਕੋਈ ਵੱਡੀ ਮੁਹਿੰਮ ਨਹੀਂ ਵਿੱਢੀ ਜਿਸ  ਨਾਲ ਸੀਵਰੇਜ ਪੂਰੀ ਤਰ੍ਹਾਂ ਸਫ਼ਾਈ ਕੀਤੀ ਜਾਵੇ ਜਿਸ ਤਰ੍ਹਾਂ ਵੱਡੇ ਸ਼ਹਿਰਾਂ ਵਿੱਚ ਸੀਵਰੇਜ ਵੀ ਮਸ਼ੀਨਾਂ ਨਾਲ ਸਫਾਈ ਕੀਤੀ ਜਾਂਦੀ ਹੈ ।

ਇਸੇ ਤਰ੍ਹਾਂ ਹੀ ਮਾਨਸਾ ਵਿੱਚ ਵੀ ਹਰ ਸਾਲ ਸੀਵਰੇਜ ਦੀ ਸਫ਼ਾਈ ਹੋਣੀ ਬਹੁਤ ਜ਼ਰੂਰੀ ਹੈ  ਜਿੰਨੀ ਦੇਰ ਸੀਵਰੇਜ ਦੀ ਸਫ਼ਾਈ ਅਤੇ ਨਾਲਿਆਂ ਦੀ ਸਫਾਈ ਨਹੀਂ ਹੁੰਦੀ ਉਨੀ ਦੇਰ ਤੱਕ ਮਾਨਸਾ ਸ਼ਹਿਰ ਛਿੱਤਰਾਂ ਬਾਰਸ਼ਾਂ ਦੇ ਮੌਕੇ ਬਣ ਡੁੱਬਦਾ ਹੀ ਰਹੇਗਾ  ਪੰਜਾਬ ਸਰਕਾਰ ਨੂੰ ਚਾਹੀਦਾ ਹੈ। ਕਿ ਮਾਨਸਾ ਸ਼ਹਿਰ ਦੇ ਪਾਣੀ ਦੀ ਨਿਕਾਸੀ ਸ਼ਹਿਰ ਤੋਂ ਕੀਤੀ ਜਾਵੇ ਤਾਂ ਜੋ ਮਾਨਸਾ ਸ਼ਹਿਰ ਦੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਵੇ।  ਇਹ ਪਾਣੀ ਲਗਾਤਾਰ ਸ਼ਹਿਰ ਵਿੱਚੋਂ ਬਾਹਰ ਨਿਕਲਦਾ ਰਹੇ ਹਨ ਸਾਰੀਆਂ ਪਾਰਟੀਆਂ ਬਾਰਸ਼ਾਂ ਮੌਕੇ  ਬਹੁਤ ਹੋ ਹੱਲਾ ਮਚਾ ਦਿੰਦੀਆਂ ਹਨ। ਪਰ ਫਿਰ ਆਮ ਦਿਨਾਂ ਵਿਚ ਸਭ ਕੁਝ ਭੁੱਲ ਜਾਂਦੇ ਹਨ।  ਇਸ ਲਈ ਸਾਰੇ ਸ਼ਹਿਰ ਵਾਸੀਆਂ ਪਾਰਟੀਆਂ ਤੇ ਹੋਰ ਸੰਸਥਾਵਾਂ ਨੂੰ ਮਿਲ ਕੇ ਪੰਜਾਬ ਸਰਕਾਰ ਤੱਕ ਪਹੁੰਚ ਕਰਨੀ ਚਾਹੀਦੀ ਹੈ। ਕਿ ਸ਼ਹਿਰ ਨੂੰ ਪਾਣੀ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।

NO COMMENTS