*ਪੰਜਾਬ ਸਰਕਾਰ ਪੰਚਾਇਤੀ ਵਿਭਾਗ ਦਾ ਮਸਲਾ ਹੱਲ ਕਰਕੇ ਜਲਦੀ ਪੰਚਾਇਤਾਂ ਦਾ ਕੰਮ ਚਲਾਵੇ: ਸਰਪੰਚ ਜਗਦੀਪ ਸਿੰਘ*

0
39

ਮਾਨਸਾ 14 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ) : ਪੰਚਾਇਤੀ ਵਿਭਾਗ ਪੰਜਾਬ ਵੱਲੋਂ ਪਿਛਲੇ ਇੱਕ ਹਫਤੇ ਤੋਂ ਹੜਤਾਲ ਕਰਕੇ ਵਿਕਾਸ ਕੰਮ ਠੱਪ ਕਰਕੇ ਅਦਾਇਗੀਆਂ ਬੰਦ ਕਰ ਦਿੱਤੀਆਂ ਹਨ। ਜਿਸ ਤਹਿਤ ਮਾਨਸਾ ਜਿਲ੍ਹੇ ਦੇ ਵਿਕਾਸ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਅਤੇ ਪੰਚਾਇਤਾਂ ਦੀਆਂ ਅਦਾਇਗੀਆਂ ਬੰਦ ਕਰ ਦਿੱਤੀਆਂ ਹਨ। ਇਸ ਸੰਬੰਧੀ ਪੰਜਾਬ ਪੰਚਾਇਤ ਯੂਨੀਅਨ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੰਚਾਇਤੀ ਵਿਭਾਗ ਦਾ ਮਸਲਾ ਹੱਲ ਕਰਕੇ ਸਰਕਾਰ ਪੰਚਾਇਤਾਂ ਦਾ ਕੰਮ ਚਲਾਵੇ ਕਿਉਂਕਿ ਪਹਿਲਾਂ ਹੀ ਕੋਰੋਨਾ ਕਾਰਨ ਵਿਕਾਸ ਕੰਮਾਂ ਵਿੱਚ ਗ੍ਰਾਂਟਾਂ ਦੀ ਕਮੀ ਕਾਰਨ ਖੜੋਤ ਆ ਚੁੱਕੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਇਸ ਸਾਲ ਵਿਕਾਸ ਦਾ ਵਰ੍ਹਾਂ ਮਨਾ ਰਹੇ ਹਨ ਅਤੇ ਪਰ ਨਿੱਤ ਦੀਆਂ ਹੜਤਾਲਾਂ ਅਤੇ ਧਰਨਿਆਂ ਕਾਰਨ ਵਿਕਾਸ ਕੰਮ ਰੁਕ ਰਹੇ ਹਨ। ਇਸ ਲਈ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਚਾਇਤੀ ਵਿਭਾਗ ਦੀ ਹੜਤਾਲ ਖੁਲ੍ਹਾ ਕੇ ਪੰਚਾਇਤੀ ਵਿਭਾਗ ਦੇ ਕੰਮ ਸ਼ੁਰੂ ਕੀਤੇ ਜਾਣ ਤਾਂ ਜੋ ਪੰਚਾਇਤਾਂ ਵੱਲੋਂ ਚਲਾਏ ਵਿਕਾਸ ਕੰਮਾਂ ਵਿੱਚ ਕੋਈ ਰੁਕਾਵਟ ਨਾ ਆਵੇ।

NO COMMENTS