*ਪੰਜਾਬ ਸਰਕਾਰ ਪੋਸਟਾਂ ਭਰਨ ਦੇ ਨਾਮ ਤੇ ਬੇਰੁਜ਼ਗਾਰ ਨੌਜਵਾਨਾਂ ਦੀ ਭਾਰੀ ਲੁੱਟ ਕਰ ਰਹੀ ਹੈ ਡਾ ਵਿਜੇ ਸਿੰਗਲਾ*

0
216


ਮਾਨਸਾ 2 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਡਾ ਵਿਜੈ ਸਿੰਗਲਾ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਜੋ ਨਿਰਾ ਫਰਾਡ ਸਾਬਤ ਹੋਇਆ ਹੈ! ਪੰਜਾਬ ਸਰਕਾਰ ਵੱਲੋਂ PPSCਸੀ ਰਾਹੀਂ ਕੁਝ ਅਸਾਮੀਆਂ ਲਈ ਪਿਛਲੇ ਦਿਨੀਂ ਅਰਜ਼ੀਆਂ ਮੰਗੀਆਂ ਸਨ! ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨ ਦੀ ਫੀਸ ਤਿੱਨ ਹਜਾਰ ਰੁਪਏ ਰੱਖੀ ਗਈ ਹੈ ਜਦੋਂਕਿ ਵੱਖੋ ਵੱਖਰੇ ਮਹਿਕਮਿਆਂ ਵਿੱਚ ਉਹੀ ਅਸਾਮੀ ਲਈ ਉਸੇ ਉਸੀ ਯੋਗਤਾ ਨਾਲ ਇੱਕ ਉਮੀਦਵਾਰ ਉਪਲੱਬਧ ਹੈ! ਪਰ ਸਰਕਾਰੀ ਫੁਰਮਾਨ ਦੇ ਅਨੁਸਾਰ ਇਨ੍ਹਾਂ ਸਾਰੇ ਮਹਿਕਮਿਆਂ ਲਈ ਵੱਖ ਵੱਖ ਫੀਸ ਦੇਣੀ ਪਵੇਗੀ ਹਰੇਕ ਪੋਸਟ ਲਈ ਵੱਖਰੀ ਫ਼ੀਸ ਜਿੰਨੇ ਮਹਿਕਮੇ ਉਸੇ ਤਰ੍ਹਾਂ ਫ਼ੀਸ ਨੌੰ ਮਹਿਕਮਿਆਂ ਲਈ ਸਤਾਈ ਹਜ਼ਾਰ ਰੁਪਏ ਫੀਸ ਦੇਣੀ ਪਵੇਗੀ! ਜਿਹੜੀ ਬਹੁਤ ਸ਼ਰਮਨਾਕ ਹੈ ਬੇਰੁਜ਼ਗਾਰ ਨੌਜਵਾਨਾਂ ਦੀ ਸ਼ਰ੍ਹੇਆਮ ਲੁੱਟ ਹੈ !ਪੰਜਾਬ ਸਰਕਾਰ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਨੌਜਵਾਨਾਂ ਨੂੰ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਅਤੇ ਘਰ ਘਰ ਨੌਕਰੀ ਦੇਣ ਦਾ ਵੀ ਵਾਅਦਾ ਕੀਤਾ ਸੀ !ਪਰ ਇਸ ਦੇ ਉਲਟ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪਿਛਲੇ ਸਾਲ 1ਅਪ੍ਰੈਲ ਤੋਂ 31 ਜਨਵਰੀ ਤਕ ਲਗਪਗ ਇਨ੍ਹਾਂ ਅਸਾਮੀਆਂ ਵਿੱਚ ਅਪਲਾਈ ਇਵਜ਼ ਵਜੋਂ 32 ਕਰੋੜ ਰੁਪਏ ਇਕੱਠੇ ਕੀਤੇ ਹਨ! ਜਦਕਿ ਇਹ ਪੇਪਰ ਲੈਣ ਦਾ ਖਰਚ 8 ਕਰੋਡ਼ ਰੁਪਏ ਆਵੇਗਾ ਅਤੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਤੋਂ 10 ਮਹੀਨੇ ਵਿੱਚ 24 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਵਸੂਲ ਕੀਤੇ ਹਨ! ਇਕ ਪਾਸੇ ਬੇਰੁਜ਼ਗਾਰੀ ਦੀ ਮਾਰ ਹੈ! ਦੂਸਰੀ ਤਰਫ ਸਰਕਾਰ ਅਸਾਮੀਆਂ ਭਰਨ ਦੇ ਨਾਂ ਤੇ ਬੇਰੁਜ਼ਗਾਰਾਂ ਨੂੰ ਲੁੱਟ ਰਹੀ ਹੈ ।ਜਦੋਂ ਕਿ ਦੂਸਰੇ ਪਾਸੇ ਅਗਰ ਹੋਰ ਸੂਬਿਆਂ ਵਿਚ ਯੂ ਪੀ ਐਸ ਸੀ ਹੋਰ ਸੂਬਿਆਂ ਵਿੱਚ ਇਹ ਫੀਸਾਂ ਨਾ ਮਾਤਰ ਹਨ। ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੀ ਕੀਤੀ ਜਾ ਰਹੀ ਲੁੱਟ ਖਸੁੱਟ ਬੰਦ ਕਰਵਾਉਣ ਲਈ ਆਮ ਆਦਮੀ ਪਾਰਟੀ ਹਰ ਹੀਲਾ ਵਸੀਲਾ ਵਰਤੇਗੀ। ਅਤੇ ਨੌਜਵਾਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਇੱਥੇ ਜ਼ਿਕਰਯੋਗ ਹੈ ਕਿ ਦੂਸਰੇ ਸੂਬਿਆਂ ਵਿੱਚ ਫੀਸਾਂ ਬਹੁਤ ਘੱਟ ਹਨ। ਜਿਨ੍ਹਾਂ ਦਾ ਬੇਰੁਜ਼ਗਾਰਾਂ ਉੱਪਰ ਕੋਈ ਬੋਝ ਨਹੀਂ ਪੈਂਦਾ। ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਣ ਦੇ ਨਾਂ ਤੇ ਪੋਸਟਾਂ ਕੱਢ ਕੇ ਵਸੂਲੀ ਕਰ ਰਹੀ ਹੈ ।ਅਤੇ ਇਸ ਨੂੰ ਇੱਕ ਕਮਾਈ ਦਾ ਸਾਧਨ ਬਣਾ ਲਿਆ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਵਰਗ ਦੀ ਇਹ ਆਰਥਿਕ ਲੁੱਟ ਤੁਰੰਤ ਬੰਦ ਕੀਤੀ ਜਾਵੇ ।ਜੇਕਰ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾ ਰਹੀਆਂ ਪੋਸਟਾਂ ਵਿਚ ਬਹੁਤ ਜ਼ਿਆਦਾ ਲਈ ਜਾ ਰਹੀ ਫੀਸ ਤੁਰੰਤ ਵਾਪਸ ਨਾ ਲਈ ਤਾਂ ਆਮ ਆਦਮੀ ਪਾਰਟੀ ਪੰਜਾਬ ਪੱਧਰ ਤੇ ਪੰਜਾਬ ਸਰਕਾਰ ਦਾ ਵਿਰੋਧ ਕਰੇਗੀ ।

NO COMMENTS