ਪੰਜਾਬ ਸਰਕਾਰ ਨੇ ਦੋ ਉਦਯੋਗਕ ਪਾਰਕਾਂ ਨੂੰ ਦਿੱਤੀ ਮਨਜ਼ੂਰੀ

0
80

ਚੰਡੀਗੜ੍ਹ 8 ਜੁਲਾਈ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਦੀ ਅਰਥ ਵਿਵਸਥਾ ਤੇ ਉਦਯੋਗਿਕ ਬੁਨਿਆਦੀ ਢਾਂਚੇ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਕੈਬਨਿਟ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਮੱਤੇਵਾੜਾ ਤੇ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ‘ਚ 2000 ਏਕੜ ਦੀ ਸਰਕਾਰੀ ਤੇ ਪੰਚਾਇਤੀ ਜ਼ਮੀਨ ‘ਤੇ ਆਧੁਨਿਕ ਉਦਯੋਗਿਕ ਪਾਰਕ ਤੇ ਇੰਟੀਗਰੇਟਡ ਮੈਨੂਫੈਕਚਰਿੰਗ ਕਲੱਸਟਰ ਸਥਾਪਿਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਦੇ ਨਿਰਮਾਣ ‘ਤੇ 3200 ਕਰੋੜ ਰੁਪਏ ਦਾ ਖ਼ਰਚ ਆਵੇਗਾ।

ਇੱਕ ਅਧਿਕਾਰਤ ਬੁਲਾਰੇ ਮੁਤਾਬਿਕ ਦੋਵੇਂ ਪ੍ਰਾਜੈਕਟ ਉਦਯੋਗ ਦੀ ਗਤੀ ਨੂੰ ਤੇਜ਼ ਕਰਨ ਅਤੇ ਰਾਜ ਦੀ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣ ਲਈ ਰੁਜ਼ਗਾਰ ਦੀ ਭਾਰੀ ਸੰਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਣ ਹੋਣਗੇ।

ਹਰੇਕ ਪ੍ਰਾਜੈਕਟ 1000 ਏਕੜ ਰਕਬੇ ਵਿੱਚ 1600 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੇ ਜਾਵੇਗਾ। ਇਹ ਪ੍ਰਾਜੈਕਟ ਸੰਭਾਵਤ ਉੱਦਮੀਆਂ ਤੇ ਉਦਯੋਗਪਤੀਆਂ ਦੀਆਂ ਜਰੂਰਤਾਂ ਨੂੰ ਜਲਦੀ ਪੂਰਾ ਕਰਨਗੇ।

ਰਾਜਪੁਰਾ ਨੇੜੇ ਇੰਟੀਗਰੇਟਿਡ ਮੈਨੂਫੈਕਚਰਿੰਗ ਕਲੱਸਟਰ (ਆਈਐਮਸੀ) ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵਲਪਮੈਂਟ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਮੱਤੇਵਾੜਾ ‘ਚ 1000 ਏਕੜ ਸਰਕਾਰੀ ਤੇ ਪੰਚਾਇਤੀ ਜ਼ਮੀਨ ‘ਤੇ ਵਿਕਸਤ ਕੀਤਾ ਜਾਵੇਗਾ ਜਿਸ ਵਿੱਚ 1102 ਏਕੜ ਪੰਚਾਇਤੀ ਜ਼ਮੀਨ, 492 ਏਕੜ ਪਿੰਡ ਸਹਿਰਾ ਦੀ ਜ਼ਮੀਨ, 202 ਸਹਿਰੀ, 183 ਆਕਰੀ, 177 ਪਾਬੜਾ ਤੇ 48 ਏਕੜ ਤਖਤੁ ਮਜਰਾ ਦੀ ਜ਼ਮੀਨ ਸ਼ਾਮਲ ਹੈ

NO COMMENTS