ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵਿਆਂ ਦੀ ਖੁੱਲ੍ਹੀ ਪੋਲ, ਮੋਗਾ ਸਰਕਾਰੀ ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਆਈ ਸਾਹਮਣੇ

0
59

ਮੋਗਾ 12,ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅਕਸਰ ਹੀ ਪੰਜਾਬ ਦੇ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਨਜ਼ਰ ਆਉਂਦੀ ਹੈ। ਮੋਗਾ ਹਸਪਤਾਲ ਦੇ ਇੱਕ ਸਰਜਿਕਲ ਵਾਰਡ ਦੇ ਇੱਕ ਕਮਰੇ ‘ਚ ਦੋ ਮਰੀਜ਼ ਦਾਖਲ ਹਨ। ਜਿਨ੍ਹਾਂ ਦੇ ਹਾਲਾਤ ਬੇਹੱਦ ਹੀ ਦਰਦਨਾਕ ਨਜ਼ਰ ਆਏ।

ਦੋ ਮਰੀਜ਼ ਵਿੱਚ ਇਕੋ ਬੈੱਡ ਹੇਠ ਪਏ ਨਜ਼ਰ ਆਏ, ਜਿਨ੍ਹਾਂ ਦੇ ਜਖ਼ਮਾਂ ‘ਤੇ ਕੀੜੇ ਤੁਰਦੇ ਨਜ਼ਰ ਆਏ। ਜਦਕਿ ਦੂਜਾ ਮਰੀਜ਼ ਦਾ ਵੀ ਬਗੈਰ ਕੱਪੜਾ ਉੱਤੇਰੇ ਬੈੱਡ ‘ਤੇ ਪਿਆ ਜਿੱਥੇ ਕੋਈ ਸਫਾਈ ਨਜ਼ਰ ਨਹੀ ਆਈ।

ਉਧਰ ਜਦੋਂ ਮੋਗਾ ਦੇ ਐਸਐਮਓ ਤੋਂ ਇਸ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦੋਵੇਂ ਮਰੀਜ਼ਾਂ ਦਾ ਕੋਈ ਕਾਂਟੇਕਟ ਨਹੀਂ ਹੈ। ਅਸੀਂ ਪੁਲਿਸ ਸਮਾਜ ਸੇਵੀ ਸੰਸਥਾ ਨੂੰ ਵੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਵਲੋਂ ਇਨ੍ਹਾਂ ਦੀ ਪੂਰੀ ਦੇਖਭਾਲ ਕੀਤੀ ਜਾ ਰਹੀ ਹੈ।

ਨਾਲ ਹੀ ਉਨ੍ਹਾਂ ਕਿਹਾ ਕਿ ਮਰੀਜ਼ ਮਾਨਸਿਕ ਤੌਰ ਠੀਕ ਨਹੀਂ ਹਨ। ਜਿਸਦੇ ਕਾਰਨ ਉਨ੍ਹਾਂ ਨੇ ਆਪਣੇ ਜ਼ਖ਼ਮਾਂ ‘ਤੇ ਕੀਤੇ ਪਲਾਸਟਰ ਆਪਣੇ ਆਪ ਖੋਲ ਦਿੱਤੇ। ਫਿਰ ਵੀ ਸਰਕਾਰੀ ਹਸਪਤਾਲ  ਦੇ ਇੱਕ ਡਾਕਟਰ ਦਾ ਡਿਊਟੀ ਲਗੀ ਹੋਈ ਹੈ ਜੋ ਇਸ ਦੋਵੇਂ ਮਰੀਜ਼ਾਂ ਨੂੰ ਸਮਾਂ ਸਿਰ ਦਵਾਈ ਅਤੇ ਪੱਟੀ ਕਰਕੇ ਆਉਂਦੇ ਹਨ।

ਗੱਲ ਇਨੀ ਹੀ ਨਹੀਂ ਸਮਾਜ ਸੇਵੀ ਨੇ ਦੱਸਿਆ ਸਰਕਾਰ ਦਾ ਸਾਰੇ ਦਾਵੇ ਝੂਠੇ ਹਨ। ਮੋਗਾ ਸਰਕਾਰੀ ਹਸਪਤਾਲ ‘ਚ ਸਫਾਈ ਦਾ ਕੋਈ ਬੰਦੋਬਸਤ ਨਹੀਂ ਹੈ, ਥਾਂ-ਥਾਂ ਕੂੜਾ ਪਿਆ ਹੈ ਤੇ ਬਾਥਰੂਮ ਦਾ ਹਾਲ ਖ਼ਰਾਬ ਹੈ। ਨਾਲ ਹੀ ਪਾਣੀ ਦੀ ਕੋਈ ਸ਼ਹੂਲਤ ਨਹੀ ਹੈ।

NO COMMENTS