*ਪੰਜਾਬ ਸਰਕਾਰ ਦੇ ਮੰਤਰੀਮੰਡਲ ਚ ਹੋਵੇਗਾ ਫੇਰਬਦਲ, ਇਨ੍ਹਾਂ ਨੂੰ ਮਿਲਣਗੀਆਂ ਵਜ਼ੀਰੀਆ!*

0
207

ਚੰਡੀਗੜ੍ਹ 01ਅਗਸਤ (ਸਾਰਾ ਯਹਾਂ/ਬਿਊਰੋ ਰਿਪੋਰਟ ): ਪੰਜਾਬ ਮੰਤਰੀ ਮੰਡਲ ‘ਚ ਸੰਭਾਵਿਤ ਫੇਰਬਦਲ ਦੀ ਚਰਚਾ ਫਿਰ ਤੋੰ ਸੁਰਖੀਆਂ ‘ਚ ਹੈ। ਇਸ ਵਾਰ ਇਹ ਸੰਕੇਤ ਖੁਦ ਮੰਤਰੀਮੰਡਲ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੇ ਹਨ। ਸ਼ਨੀਵਾਰ ਚੰਡੀਗੜ੍ਹ ‘ਚ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਉਹ ਜਲਦੀ ਹੀ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨਾਲ ਮਿਲਣਗੇ ਤੇ ਪੰਜਾਬ ਮੰਤਰੀਮੰਡਲ ‘ਚ ਫੇਰਬਦਲ ਦੇ ਮੁੱਦੇ ‘ਤੇ ਵੀ ਚਰਚਾ ਕਰਨਗੇ। ਕੈਪਟਨ ਨੇ ਇਹ ਵੀ ਦੱਸਿਆ ਕਿ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਉਹ ਉਨ੍ਹਾਂ ਨੂੰ ਪੰਜਾਬ ‘ਚ ਪਾਰਟੀ ਦੀ ਮੌਜੂਦਾ ਸਥਿਤੀ ਬਾਰੇ ਇਕ ਰਿਪੋਰਟ ਦੇਣਗੇ।

ਕੈਪਟਨ ਦੇ ਬਿਆਨ ਤੋਂ ਬਾਅਦ ਪਾਰਟੀ ‘ਚ ਹਲਚਲ ਵਧ ਗਈ ਹੈ। ਦਰਅਸਲ ਕੈਪਟਨ ਮੰਤਰੀਮੰਡਲ ਦੇ ਕੁਝ ਮੰਤਰੀਆਂ ਦੀ ਸੰਖਿਆਂ ਵੀ ਜ਼ਿਆਦਾ ਹੈ ਤੇ ਉਹ ਸਿੱਧੂ ਨੂੰ ਬਹੁਤ ਜ਼ਿਆਦਾ ਤਰਜੀਹ ਵੀ ਨਹੀਂ ਦੇ ਰਹੇ। ਮੰਤਰੀਮੰਡਲ ‘ਚ ਫੇਰਬਦਲ ਦੇ ਐਲਾਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਖੇਮੇ ‘ਚ ਸ਼ਾਮਲ ਮੰਤਰੀਆਂ ਦਾ ਜਾਂ ਤਾਂ ਮੰਤਰੀਮੰਡਲ ‘ਚੋਂ ਪੱਤਾ ਕੱਟਿਆ ਜਾ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਮਿਲੇ ਹੋਏ ਵਿਭਾਗਾਂ ‘ਚ ਛਾਂਟੀ ਹੋ ਸਕਦੀ ਹੈ।

ਦੂਜੇ ਪਾਸੇ ਅਜਿਹੇ ਸੀਨੀਅਰ ਵਿਧਾਇਕ ਜਿੰਨ੍ਹਾਂ ਨੂੰ ਕੈਪਟਨ ਸਰਕਾਰ ‘ਚ ਮੰਤਰੀ ਦੀ ਕੁਰਸੀ ਨਹੀਂ ਮਿਲ ਸਕੀ ਸੀ ਉਹ ਹੁਣ ਅਗਲੀਂਆਂ ਚੋਣਾਂ ‘ਚ ਟਿਕਟ ਲਈ ਸਿੱਧੂ ਨਾਲ ਨੇੜਤਾ ਵਧਾ ਰਹੇ ਸਨ। ਪਰ ਮੰਤਰੀਮੰਡਲ ਫੇਰਬਦਲ ਦੇ ਐਲਾਨ ਤੋਂ ਬਾਅਦ ਅਜਿਹੇ ਸੀਨੀਅਰ ਵਿਧਾਇਕ ਇਕ ਵਾਰ ਫਿਰ ਕੈਪਟਨ ਖੇਮੇ ‘ਚ ਪਰਤ ਸਕਦੇ ਹਨ। ਇਸ ਦਰਮਿਆਨ ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਨੇ ਪਹਿਲਾਂ ਤੋਂ ਹੀ ਕੈਪਟਨ ਨੂੰ ਮੰਤਰੀ ਮੰਡਲ ਫੇਰਬਦਲ ਜਿਹੇ ਮਾਮਲੇ ‘ਤੇ ਖੁਦ ਫੈਸਲਾ ਲੈਣ ਦਾ ਅਧਿਕਾਰ ਦੇ ਦਿੱਤਾ ਸੀ। ਜੇਕਰ ਇਸ ਮਾਮਲੇ ‘ਚ ਸਿਰਫ ਕੈਪਟਨ ਦੀ ਚੱਲੀ ਤਾਂ ਸੂਬਾ ਕਾਂਗਰਸ ‘ਚ ਧੜੇਬੰਦੀ ‘ਤੇ ਮਜਬੂਤ ਹੋਵੇਗੀ।

ਓਧਰ ਕੈਪਟਨ ਨੇ ਵੀ ਸਾਫ ਕਰ ਦਿੱਤਾ ਕਿ ਉਹ ਸਰਕਾਰ ਚਲਾਉਣਗੇ ਤੇ ਨਵਜੋਤ ਸਿੱਧੂ ਪਾਰਟੀ ਚਲਾਉਣਗੇ। ਕੈਪਟਨ ਦੇ ਇਸ ਬਿਆਨ ਦੇ ਕਈ ਅਰਥ ਕੱਢੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ‘ਚ ਕਾਂਗਰਸ ਦੋ ਧੜਿਆਂ ‘ਚ ਵੰਡ ਗਈ ਹੈ। ਇਕ ਧੜਾ ਸਿੱਧੂ ਦਾ ਤੇ ਦੂਜਾ ਕੈਪਟਨ ਦਾ। ਇਸ ਤੋਂ ਇਲਾਵਾ ਇਕ ਹੋਰ ਅਰਥ ਹੈ ਕਿ ਕੈਪਟਨ ਨੇ ਬੇਸ਼ੱਕ ਹਾਈਕਮਾਨ ਦੇ ਦਬਾਅ ‘ਚ ਸਿੱਧੂ ਨੂੰ ਪਾਰਟੀ ਪ੍ਰਧਾਨ ਮੰਨ ਲਿਆ ਹੈ। ਪਰ ਉਹ ਆਪਣੀ ਸਰਕਾਰ ‘ਚ ਸਿੱਧੂ ਦਾ ਦਖਲ ਬਰਦਾਸ਼ਤ ਨਹੀਂ ਕਰਨਗੇ ਤੇ ਸਰਕਾਰ ਸਬੰਧੀ ਸਾਰੇ ਫੈਸਲੇ ਖੁਦ ਲੈਣਗੇ।

NO COMMENTS