ਪੰਜਾਬ ਸਰਕਾਰ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਦੇਣ ਅਤੇ ਦੁੱਧ ਦੀ ਖ਼ਪਤ ਲਈੇ ਵਿਆਪਕ ਯੋਜਨਾ ਉਲੀਕਣ ਲੱਗੀ

0
54

ਚੰਡੀਗੜ•, 19 ਮਈ  (ਸਾਰਾ ਯਹਾ/ ਬਲਜੀਤ ਸ਼ਰਮਾ ) : ਪੰਜਾਬ ਸਰਕਾਰ ਅਕਤੂਬਰ ਵਿਚ ਦੁੱਧ ਦੀ ਵਧਣ ਵਾਲੀ ਪੈਦਾਵਾਰ ਨੂੰ ਸੰਭਾਲਣ, ਢੁੱਕਵਾਂ ਮੰਡੀਕਰਨ ਕਰਨ ਅਤੇ ਦੁੱਧ ਦੀ ਖ਼ਰੀਦ ਕੀਮਤ ਸਥਿਰ ਰੱਖਣ ਲਈ ਇੱਕ ਵਿਆਪਕ ਯੋਜਨਾ ਉਲੀਕ ਰਹੀ ਹੈ ਤਾਂ ਕਿ ਦੁੱਧ ਉਤਪਾਦਕਾਂ ਨੂੰ ਲਾਹੇਵੰਦ ਭਾਅ ਮਿਲਣ ਦੇ ਨਾਲ ਨਾਲ ਉਪਭੋਗਤਾਵਾਂ ਨੂੰ ਖ਼ਰਾ ਦੁੱਧ ਮਿਲੇ।
       ਸੂਬੇ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਤ੍ਰਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਹੋਇਆ ਕਿ ਸਕੂਲੀ ਬੱਚਿਆਂ ਨੂੰ ਦਿੱਤੇ ਜਾਂਦੇ ਦੁਪਹਿਰ ਦੇ ਖਾਣੇ ਅਤੇ ਲੋਕ ਵੰਡ ਪ੍ਰਣਾਲੀ ਰਾਹੀਂ ਵੰਡੀਆਂ ਜਾਣ ਵਾਲੀਆਂ ਵਸਤਾਂ ਵਿਚ ਸੁੱਕਾ ਦੁੱਧ ਸ਼ਾਮਲ ਕੀਤੇ ਜਾਣ ਦੇ ਮਾਮਲੇ ਨੂੰ ਸਬੰਧਤ ਮਹਿਕਮਿਆਂ ਕੋਲ ਉਠਾਇਆ ਜਾਵੇ। ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ, ਮਾਹਰਾਂ ਅਤੇ ਦੁੱਧ ਉਤਪਾਦਕਾਂ ਦਾ ਇਹ ਮੰਨਣਾ ਸੀ ਕਿ ਇਸ ਫੈਸਲੇ ਨਾਲ ਮਿਲਕਫੈਡ ਕੋਲ ਪਿਆ ਸੁੱਕੇ ਦੁੱਧ ਦਾ ਸਟਾਕ ਖ਼ਤਮ ਹੋਣ ਨਾਲ ਮਿਲਕਫੈਡ ਕਿਸਾਨਾਂ ਲਈ ਲਾਹੇਵੰਦ ਭਾਅ ਉੱਤੇ ਦੁੱਧ ਖਰੀਦਣ ਦੀ ਹਾਲਤ ਵਿਚ ਆ ਜਾਵੇਗਾ।
       ਸਰਕਾਰੀ ਬੁਲਾਰੇ ਨੇ ਦਸਿਆ ਕਿ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਮਿਲਕਫੈਡ, ਕਿਸਾਨ ਕਮਿਸ਼ਨ ਅਤੇ ਡੇਅਰੀ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਮਿਲਕਫੈਡ ਨੂੰ ਇਸ ਸੰਕਟ ਅਤੇ ਅਕਤੂਬਰ ਵਿਚ ਦੁੱਧ ਦੀ ਵਧੀ ਹੋਈ ਪੈਦਾਵਾਰ ਨੂੰ ਸੰਭਾਲਣ ਦੇ ਸਮਰੱਥ ਬਣਾਉਣ ਲਈ ਲੋਂੜੀਦੀ ਆਰਥਿਕ ਸਹਾਇਤਾ ਸਬੰਧੀ ਤਜ਼ਵੀਜ ਤਿਆਰ ਕਰਨ ਨੁੰ ਕਿਹਾ ਤਾਂ ਕਿ ਇਸ ਨੂੰ ਅਗਲ•ੇ ਹਫ਼ਤੇ ਵਿੱਤ ਵਿਭਾਗ ਨਾਲ ਵਿਚਾਰਿਆ ਜਾ ਸਕੇ। ਉਹਨਾਂ ਮਿਲਕਫੈਡ ਨੂੰ ਬੱਸੀ ਪਠਾਣਾਂ ਲੱਗ ਰਹੇ ਨਵੇਂ ਪਲਾਂਟ ਦੀ ਛੇਤੀ ਸ਼ੁਰੂਆਤ ਕਰਨ ਅਤੇ ਪੁਰਾਣੇ ਪਲਾਂਟਾਂ ਦੀ ਸਮਰੱਥਾ ਵਧਾਉਣ ਲਈ ਵੀ ਕਿਹਾ।
       ਪਸ਼ੂ ਪਾਲਣ ਮੰਤਰੀ ਨੇ ਡੇਅਰੀ ਵਿਕਾਸ ਅਤੇ ਸਹਿਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲਿਆਂ ਤੋਂ ਵੱਖ ਵੱਖ ਸਕੀਮਾਂ ਤਹਿਤ ਮਿਲਣ ਵਾਲੇ ਫੰਡਾਂ ਸਬੰਧੀ ਘੋਖ ਕਰ ਕੇ ਤਜਵੀਜਾਂ ਤਿਆਰ ਕਰਨ ਲਈ ਕਿਹਾ ਤਾਂ ਕਿ ਅਗਲੇ ਹਫ਼ਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰੀਆਂ ਨੂੰ ਮਿਲ ਕੇ ਫੰਡ ਹਾਸਲ ਕੀਤੇ ਜਾ ਸਕਣ।
       ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਅਜੋਕੇ ਸੰਕਟ ਵਿਚੋਂ ਕੱਢਣ ਲਈ ਮਿਲਕਫੈਡ ਨੂੰ 400 ਕਰੋੜ ਰੁਪਏ ਦੀ ਯਕਮੁਸ਼ਤ ਸਹਾਇਤਾ ਦੀ ਲੋੜ ਦਿੱਤਾ ਜਾ ਸਕੇ।          
ਪੰਜਾਬ ਦੇ ਦੁੱਧ ਉਤਪਾਦਕਾਂ ਦੇ ਨੁਮਾਇੰਦੇ ਅਤੇ ਡੇਅਰੀ ਮਾਲਕ ਰਣਜੀਤ ਸਿੰਘ ਨੇ ਕਿਹਾ ਕਿ ਭਾਵੇਂ ਮਿਲਕਫੈਡ ਸੂਬੇ ਵਿਚ ਪੈਦਾ ਹੁੰਦੇ ਦੁੱਧ ਦਾ ਸਿਰਫ਼ ਤਕਰੀਬਨ ਅੱਠਵਾਂ ਹਿੱਸਾ ਹੀ ਖਰੀਦਦਾ ਹੈ, ਪਰ ਇਸ ਨੂੰ ਆਰਥਿਕ ਤੌਰ ਉੱਤੇ ਮਜ਼ਬੂਤ ਕਰਨਾ ਇਸ ਲਈ ਜਰੂਰੀ ਹੈ ਕਿ ਕਿਉਂਕਿ ਨਿੱਜੀ ਦੁੱਧ ਪਲਾਂਟ ਇਸ ਵਲੋਂ ਮਿੱਥੀਆਂ ਗਈਆਂ ਕੀਮਤਾਂ ਨੂੰ ਹੀ ਮੰਨਦੇ ਹਨ।  
       ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਵਿਚ ਇਸ ਵੇਲੇ ਤਕਰੀਬਨ ਤਿੰਨ ਲੱਖ ਲਿਟਰ ਦੁੱਧ ਪੈਦਾ ਹੁੰਦਾ ਹੈ ਜਿਸ ਵਿਚੋਂ ਤਕਰੀਬਨ ਅੱਧਾ ਦੁੱਧ ਘਰਾਂ ਵਿਚ ਵਰਤਿਆ ਜਾਂਦਾ ਹੈ। ਵਿਕਣ ਵਾਲੇ ਡੇਢ ਲੱਖ ਲਿਟਰ ਦੁੱਧ ਵਿਚੋਂ ਤਕਰੀਬਨ 30 ਹਜ਼ਾਰ ਲਿਟਰ ਮਿਲਕਫੈਡ ਅਤੇ 70 ਹਜ਼ਾਰ ਲਿਟਰ ਦੁੱਧ ਨਿੱਜੀ ਮਿਲਕ ਪਲਾਂਟ ਖ੍ਰੀਦਦੇ ਹਨ। ਹੋਟਲ, ਰੈਸਟੋਰੈਂਟ ਅਤੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ 50 ਹਜ਼ਾਰ ਲਿਟਰ ਦੁੱਧ ਬਚ ਜਾਂਦਾ ਹੈ ਜੋ ਦੁੱਧ ਉਤਪਾਦਕਾਂ ਲਈ ਘਾਟੇ ਦਾ ਕਾਰਨ ਬਣ ਰਿਹਾ ਹੈ। ਅਕਤੂਬਰ ਵਿਚ 40 ਹਜ਼ਾਰ ਲਿਟਰ ਦੁੱਧ ਦਾ ਉਤਪਾਦਨ ਹੋਰ ਵਧ ਜਾਣ ਕਾਰਨ ਸਰਕਾਰ ਸਾਹਮਣੇ ਦੁੱਧ ਨੂੰ ਸੰਭਾਲਣ ਅਤੇ ਕਿਸਾਨਾਂ ਨੂੰ ਲਾਹੇਵੰਦਾ ਭਾਅ ਦੇਣ ਦੀ ਵੱਡੀ ਚੁਣੌਤੀ ਬਣੀ ਹੋਈ ਹੈ।
       ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਿਸਾਨ ਕਮਿਸ਼ਨ ਦੇ ਸਕੱਤਰ ਡਾ. ਬਲਵਿੰਦਰ ਸਿੰਘ ਸਿੱਧੂ ਅਤੇ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਵੀ ਸ਼ਾਮਲ ਸਨ।  

NO COMMENTS