*ਪੰਜਾਬ ਸਰਕਾਰ ਦੀ ਉਦਯੋਗਿਕ ਪਾਲਿਸੀ ਤਹਿਤ ਸੂਬੇ ’ਚ ਉਦਯੋਗਿਕ ਯੂਨਿਟ ਸਥਾਪਤ ਕਰਨੇ ਹੋਏ ਸੁਖਾਲੇ – ਡਿਪਟੀ ਕਮਿਸ਼ਨਰ*

0
67

ਮਾਨਸਾ, 23 ਜੂਨ :(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) 
ਪੰਜਾਬ ਸਰਕਾਰ ਵੱਲੋਂ ਰਾਈਟ ਟੂ ਬਿਜਨਸ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਨਾਲ ਸੂਬੇ ਵਿੱਚ ਨਵਾਂ ਉਦਯੋਗ ਸਥਾਪਤ ਕਰਨਾ ਹੁਣ ਕੋਈ ਔਖੀ ਪ੍ਰਕਿਰਿਆ ਨਹੀਂ ਰਹਿ ਗਈ ਹੈ ਅਤੇ ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਨ ਵਾਲੇ ਉਦਯੋਗਾਂ ਨੂੰ ਤੈਅ ਸਮਾਂ ਸੀਮਾ ਅੰਦਰ ਪ੍ਰਵਾਨਗੀ ਮਿਲਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਰਿਸ਼ੀਪਾਲ ਸਿੰਘ ਨੇ ਮੈਸ. ਨਿਊ ਗੋਲਡਨ ਐਗਰੀਕਲਚਰ ਇੰਡਸਟਰੀਜ, ਮਲਕਪੁਰ ਖਿਆਲਾ ਸਮੇਤ 06 ਉਦਯੋਗਿਕ ਇਕਾਈਆਂ ਨੂੰ ਰਾਈਟ ਟੂ ਬਿਜਨਸ ਐਕਟ-2020 ਅਧੀਨ ਸਰਟੀਫਿਕੇਟ ਆਫ ਇੰਨਪ੍ਰਿੰਸੀਪਲ ਅਪਰੂਵਲ ਜਾਰੀ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਉਦਯੋਗ ਅਤੇ ਕਾਰੋਬਾਰ ਸਥਾਪਿਤ ਕਰਨ ਲਈ ਸੁਖਾਵਾਂ ਮਾਹੌਲ ਸਥਾਪਿਤ ਕਰਨਾ ਪਹਿਲੀ ਤਰਜੀਹ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਰਾਈਟ ਟੂ ਬਿਜਨਸ ਐਕਟ-2020 ਤਹਿਤ ਕੋਈ ਵੀ ਉਦਮੀ ਜੇਕਰ ਉਦਯੋਗ ਲਗਾਉਣਾ ਚਾਹੁੰਦਾ ਹੈ ਤਾਂ ਉਹ ਇੰਨਵੈਸਟ ਪੰਜਾਬ ਪੋਰਟਲ ਤੇ ਲੈਟਰ ਆਫ ਇੰਨਟੈਂਟ ਅਤੇ ਜਮੀਨ ਸੰਬਧੀ ਦਸਤਾਵੇਜ ਅਪਲੋਡ ਕਰਕੇ ਅਪਲਾਈ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਉੱਦਮੀ ਨੂੰ ਸਾਰੀਆਂ ਪ੍ਰਮੁੱਖ ਮੰਨਜੂਰੀਆਂ ਇੰਨਪ੍ਰਿੰਸੀਪਲ ਅਪਰੂਵਲ ਅਧੀਨ ਪ੍ਰਵਾਨ ਕਰ ਦਿੱਤੀਆਂ ਜਾਂਦੀਆਂ ਹਨ, ਤਾਂ ਜੋ ਇਕਾਈ ਨੂੰ ਉਤਪਾਦਨ ਸ਼ੁਰੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ। ਇਸ ਤਰ੍ਹਾਂ ਸਥਾਪਿਤ ਹੋਣ ਵਾਲੇ ਉਦਯੋਗਾਂ ਰਾਹੀਂ ਸਿੱਧੇ ਅਤੇ ਅਸਿੱਧੇ ਤੌਰ ’ਤੇ ਆਮ ਲੋਕਾਂ ਲਈ ਰੋਜ਼ਗਾਰ ਉਤਪੰਨ ਹੁੰਦਾ ਹੈ ।
ਇਸ ਮੌਕੇ ਜਨਰਲ ਮੈਨੇਜਰ ਉਦਯੋਗ ਕੇਂਦਰ ਸ਼੍ਰੀ ਨੀਰਜ ਕੁਮਾਰ ਮੌਜੂਦ ਸਨ।

NO COMMENTS