*ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਐੱਸ.ਐੱਸ.ਪੀ*

0
167

ਮਾਨਸਾ 6ਮਈ   (ਸਾਰਾ ਯਹਾਂ/ਬੀਰਬਲ ਧਾਲੀਵਾਲ)  ਕੋਰੋਨਾ ਵਾਇਰਸ ਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਮਾਨਸਾ ਪਿਛਲੇ ਕਾਫੀ ਦਿਨਾਂ ਤੋਂ ਕੋੋਸ਼ਿਸ਼ ਕਰ ਰਿਹਾ ਸੀ ।ਕਿ ਸਾਰੇ ਲੋਕਾਂ ਨੂੰ ਸਮਝਾ ਕੇ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਿਆ ਜਾਵੇ  ਪਰ ਅਜਿਹਾ ਨਹੀਂ ਹੋ ਰਿਹਾ ਸੀ ਲੋਕ ਬਗ਼ੈਰ ਕੰਮਾਂ ਤੋਂ ਘਰਾਂ ਤੋਂ ਬਾਹਰ ਨਿਕਲ ਰਹੇ ਸਨ ।ਅਤੇ ਜਿਨ੍ਹਾਂ ਦੁਕਾਨਾਂ ਨੂੰ ਰੋਕਣ ਦੀ ਸਰਕਾਰ ਵੱਲੋਂ

ਕਿਹਾ ਗਿਆ ਸੀ ਤਾਂ ਕੁਝ ਦੁਕਾਨਦਾਰ ਦੁਕਾਨਾਂ ਖੋਲ੍ਹ ਰਹੇ ਸਨ। ਜਿਸ  ਗੰਭੀਰਤਾ ਨਾਲ ਲੈਂਦੇ ਹੋਏ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੇ ਮਾਨਸਾ ਦੇ ਐਸ ਪੀ ਰਾਕੇਸ਼ ਕੁਮਾਰ ਅਤੇ ਡੀ ਐੱਸ ਪੀ ਸੰਜੀਵ ਗੋਇਲ ਹੋਰਾ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਮਾਨਸਾ ਵਿਚ ਫਲੈਗ ਮਾਰਚ ਕਰਕੇ  ਬਿਨਾਂ ਮਨਜ਼ੂਰੀ ਤੋਂ ਖੁੱਲ੍ਹੀਆਂ ਦੁਕਾਨਾਂ ਅਤੇ ਰੇਹੜੀ ਫੜ੍ਹੀ ਵਾਲੇ ਜੋ ਬਗੈਰ ਮਨਜ਼ੂਰੀ ਤੋਂ ਥਾਂ ਥਾਂ ਕਬਜ਼ਾ ਕਰਕੇ ਬੈਠੇ ਸਨ ਉਨ੍ਹਾਂ ਸਾਰਿਆਂ ਨੂੰ ਪੁਲੀਸ ਨੇ ਉਨ੍ਹਾਂ ਦੀ ਜਗ੍ਹਾ ਤੋਂ ਹਟਾ ਦਿੱਤਾ।

ਅਤੇ ਇਸ ਸੰਬੰਧੀ  ਐੱਸ ਐੱਸ ਪੀ ਸੁਰਿੰਦਰ ਲਾਂਬਾ ਦਾ ਕਹਿਣਾ ਹੈ ਕਿ ਬਗੈਰ ਮਨਜ਼ੂਰੀ ਤੋਂ ਦੁਕਾਨਾਂ ਖੋਲ੍ਹ ਰਹੇ ਅਤੇ ਬਾਜ਼ਾਰ ਵਿੱਚ ਰੇਹੜੀਆਂ ਲਗਾ ਕੇ ਟ੍ਰੈਫਿਕ ਇਕੱਠਾ ਕਰ ਰਹੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ।ਪੁਲਸ ਪ੍ਰਸ਼ਾਸਨ ਨੇ ਪਿਛਲੇ ਦਿਨਾਂ ਵਿੱਚ ਹੋ ਰਹੇ ਇਕੱਠ ਨੂੰ ਵੇਖਦੇ ਹੋਏ ਸਖ਼ਤੀ ਵਧਾ ਦਿੱਤੀ ਹੈ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਲਈ ਪੂਰੀ ਸਖ਼ਤੀ ਵਰਤੀ ਹੈ 

ਤਾਂ ਜੋ ਕੋਰੋਨਾ ਵਾਇਰਸ ਦਾ ਜ਼ਿਆਦਾ ਫਲਾਅ ਨਾ ਹੋ ਸਕੇ ਸ਼ਹਿਰ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਅੰਦਰ ਰਹਿਣ ਅਤੇ ਬਗੈਰ ਕਾਰਨ ਸੜਕਾਂ ਤੇ ਨਾ ਘੁੰਮਣ। 

NO COMMENTS