ਪੰਜਾਬ ਸਰਕਾਰ ‘ਤੇ ਭੜਕੇ ਵਿਦਿਆਰਥੀਆਂ ਦੇ ਮਾਪੇ, ਖੜ੍ਹੇ ਕੀਤੇ ਵੱਡੇ ਸਵਾਲ

0
87

ਫਿਰੋਜ਼ਪੁਰ 11,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਸਰਕਾਰ ਨੇ 5ਵੀਂ ਤੋਂ 12ਵੀਂ ਤੱਕ ਕਲਾਸਾਂ ਸਕੂਲ ਖੋਲ੍ਹ ਦਿੱਤੇ ਹਨ। ਪਰ ਬਹੁਤ ਸਾਰੇ ਮਾਤਾ-ਪਿਤਾ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ ਹਨ। ਫਿਰੋਜ਼ਪੁਰ ‘ਚ ਇਕ ਕਮੇਟੀ ਹਾਊਸ ‘ਚ ਵਿਦਿਆਰਥੀਆਂ ਦੇ ਮਾਤਾ-ਪਿਤਾ ਨੇ ਇਕੱਠੇ ਹੋ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ।

ਉਥੇ ਹੀ ਐਡਵੋਕੇਟ ਮਨਜਿੰਦਰ ਤੇ ਬੱਚਿਆਂ ਦੇ ਮਾਤਾ-ਪਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਲੈਣ ਤੋਂ ਪਹਿਲਾਂ ਕੀ ਸਕੂਲ ਦੇਖੇ ਹਨ ਕਿ ਸਕੂਲ ‘ਚ ਪੂਰੇ ਪ੍ਰਬੰਧ ਹਨ ਜਾਂ ਨਹੀਂ। ਮਾਤਾ-ਪਿਤਾ ਨੇ ਕਿਹਾ ਕਿ ਬੱਚਿਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਆਨਲਾਈਨ ਕਲਾਸ ‘ਤੇ ਹੀ ਪੜ੍ਹਾਈ ਕਰਵਾਈ ਜਾਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਸੈਸ਼ਨ ਦੇ ਪੇਪਰ ਵੀ ਨਾਲ ਆਨਲਾਈਨ ਹੀ ਹੋਣੇ ਚਾਹੀਦੇ ਹਨ।

NO COMMENTS