*ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕਰੇ: ਡਾ: ਨਿਸ਼ਾਨ*

0
13

ਮਾਨਸਾ 14 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) : —- ਪੰਜਾਬ ਸਰਕਰ ਨਾਲ ਲੰਮੇ ਸਮੇ ਤੋਂ ਪੱਕੇ ਹੋਣ ਲਈ ਕੱਚਾ ਅਧਿਆਪਕ ਯੂਨੀਅਨ ਪੰਜਾਬ ਦੇ ਮੋਹਾਲੀ ਵਿਖੇ ਚੱਲ ਰਹੇ ਸੰਘਰਸ਼ ਵਿੱਚ ਅੱਜ ਬੁਢਲਾਡਾ ਤੋਂ ਈ.ਜੀ.ਐੱਸ ਸੁਨੀਤਾ ਰਾਣੀ ਨੇ ਆਪਣੀ ਟੀਮ ਸਮੇਤ ਸਮੂਲੀਅਤ ਕੀਤੀ। ਇਸ ਧਰਨੇ ਦੀ ਅਗਵਾਈ ਅਜਮੇਰ ਸਿੰਘ ਅੋਲਖ ਈ.ਪੀ, ਦਵਿੰਦਰ ਸਿੰਘ ਏ.ਆਈ, ਗਗਨ ਅਬੋਹਰ ਈ.ਜੀ.ਐੱਸ, ਵੀਰਪਾਲ ਸਿਧਾਣਾ ਈ.ਜੀ.ਐੱਸ, ਜਸਵੰਤ ਪੰਨੂੰ ਨੇ ਕੀਤੀ। ਉਨ੍ਹਾਂ ਦੱਸਿਆ ਕਿ ਕੱਚੇ ਅਧਿਆਪਕਾਂ ਦੀ ਗਿਣਤੀ 13 ਹਜਾਰ ਹੈ। ਉਨ੍ਹਾਂ ਅਧਿਆਪਕਾਂ ਦੀ ਕੀਤੀ ਕੁੱਟਮਾਰ ਅਤੇ ਬੈਰੀਕਾਡਾਂ ਤੇ ਕੀਤੇ ਧੱਕੇਸ਼ਾਹੀ ਦੀ ਨਿੰਦਿਆਂ ਕੀਤੀ। ਸੁਨੀਤਾ ਰਾਣੀ ਨੇ ਕਿਹਾ ਕਿ ਅਧਿਆਪਕ ਹਰ ਹਾਲਤ ਵਿੱਚ ਆਪਣਾ ਸੰਘਰਸ਼ ਜਿੱਤ ਕੇ ਰਹਿਣਗੇ ਅਤੇ ਅਧਿਆਪਕਾਂ ਦੀਆਂ ਮੰਗਾਂ ਜਦੋਂ ਤੱਕ ਸਵਿਕਾਰ ਨਹੀਂ ਕੀਤੀਆਂ ਜਾਂਦੀਆਂ। ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਇਸੇ ਦੌਰਾਨ ਸ਼੍ਰੌਮਣੀ ਅਕਾਲੀ ਦਲ ਦੇ ਸੂਬਾ ਆਗੂ ਡਾ: ਨਿਸ਼ਾਨ ਸਿੰਘ ਨੇ ਕਿਹਾ ਕਿ ਅਧਿਆਪਕ ਸਾਡੇ ਬੱਚਿਆਂ ਆਉਣ ਵਾਲੇ ਭਵਿੱਖ ਦੀ ਨੀਂਹ ਹੁੰਦੇ ਹਨ। ਇਨ੍ਹਾਂ ਦੀ ਕੁੱਟਮਾਰ ਕਰਨਾ ਅਤਿ ਨਿੰਦਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ।

NO COMMENTS