*ਪੰਜਾਬ ਸਟੇਟ ਹੱਜ ਕਮੇਟੀ ਦੀ ਮਲੇਰਕੋਟਲਾ ਵਿਖੇ ਹੋਈ ਮੀਟਿੰਗ/ 16 ਮਈ ਨੂੰ ਸਾਉਦੀ ਅਰਬ ਵਿਖੇ ਜਾਣ ਵਾਲੇ ਹਾਜੀਆਂ ਲਈ ਹੋਵੇਗਾ ਟੀਕਾਕਰਨ ਕੈਂਪ*

0
23

ਮਲੇਰਕੋਟਲਾ, 13 ਮਈ:- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) : ਇਸ ਵਾਰ ਅਗਲੇ ਮਹੀਨੇ ਹੱਜ ਦੀ ਪਵਿੱਤਰ ਯਾਤਰਾ ‘ਤੇ ਜਾਣ ਵਾਲੇ ਹਾਜੀਆਂ ਲਈ ਟੀਕਾ ਕਰਨ ਕੈਂਪ ਮਿਤੀ 16 ਮਈ 2023 ਦਿਨ ਮੰਗਲਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਸਥਾਨਕ ਮਿਲਨ ਪੈਲੇਸ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਹੱਜ ਦੇ ਪਵਿੱਤਰ ਸਫ਼ਰ ਤੇ ਜਾਣ ਵਾਲੇ ਸਾਰੇ ਹਾਜੀਆਂ ਨੂੰ ਵੱਧ ਤੋਂ ਵੱਧ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਚੇਅਰਮੈਨ ਹੱਜ ਕਮੇਟੀ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਮੁਹੰਮਦ ਖਲੀਲ ਕਾਸਮੀ ਅਤੇ ਮੁਫਤੀ ਏ ਆਜ਼ਮ ਪੰਜਾਬ ਨੇ ਸਥਾਨਕ ਮਦਰੱਸਾ ਜ਼ੀਨਤ ਉਲ ਉਲੂਮ ਰਾਏਕੋਟ ਰੋਡ ਵਿਖੇ “ਪੰਜਾਬ ਸਟੇਟ ਹੱਜ ਕਮੇਟੀ ‘ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਖਾਸ ਤੌਰ ‘ਤੇ ਹੱਜ ਮੰਜ਼ਿਲ ਦੀ ਸਮੁੱਚੀ ਇਮਾਰਤ, ਜਿਸ ਵਿਚ ਮੁਸਲਿਮ ਕਮਿਊਨਿਟੀ ਸੈਂਟਰ ਵੀ ਸ਼ਾਮਲ ਹੈ, ਨੂੰ ਹੱਜ ਕਮੇਟੀ ਵੱਲੋਂ ਇੱਥੋਂ ਦੇ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਖਾਲੀ ਕਰਵਾ ਕੇ ਦਿੱਤੇ ਜਾਣ ਅਤੇ ਸਥਾਨਕ ਵਿਧਾਇਕ ਡਾ. ਰਹਿਮਾਨ ਨੂੰ ਸੂਬਾ ਸਰਕਾਰ ਵੱਲੋ ਕੈਬਨਿਟ ਮੰਤਰੀ ਦਾ ਦਰਜਾ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਲਈ ਮੀਟਿੰਗ ਤੈਅ ਕੀਤੀ ਗਈ। ਇਸ ਤੋਂ ਇਲਾਵਾ ਅੱਜ ਦੀ ਮੀਟਿੰਗ ਵਿੱਚ ਹੱਜ ਕਮੇਟੀ ਦੀ ਸਮੁੱਚੀ ਟੀਮ ਵੱਲੋਂ ਸ਼ਰਧਾਲੂਆਂ ਨੂੰ ਦਿੱਲੀ ਹਵਾਈ ਅੱਡੇ ਤੱਕ ਛੱਡਣ ਦੇ ਮਕਸਦ ਨਾਲ ਦਿੱਲੀ ਜਾਣ ਅਤੇ ਹੱਜ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਪਿੱਛਲੇ ਅਰਸੇ ਦੌਰਾਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਣ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਗਏ ਹਨ।ਦੂਜੇ ਪਾਸੇ ਵਿਧਾਇਕ ਡਾ: ਜਮੀਲ ਓਰ ਰਹਿਮਾਨ ਨੇ ਮੁਸਲਿਮ ਭਾਈਚਾਰੇ ਦੀਆਂ ਮੰਗਾਂ ਨੂੰ ਪ੍ਰਵਾਨ ਕਰਵਾਉਣ ਸਮੇਤ ਜਲਦ ਹੀ ਹੱਜ ਕਮੇਟੀ ਨੂੰ ਹੱਜ ਮੰਜ਼ਿਲ ਦੀ ਪੂਰੀ ਇਮਾਰਤ ਸੌਂਪਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨਾਲ ਗੱਲ ਕਰਕੇ ਜਲਦੀ ਹੀ ਉਨ੍ਹਾਂ ਨਾਲ ਅੱਜ ਕਮੇਟੀ ਦੀ ਮੀਟਿੰਗ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਚੋਣਾਂ ਦਰਮਿਆਨ ਕੀਤੇ ਵਾਅਦਿਆਂ ਚੋਂ ਕੋਈ ਇੱਕ ਨੂੰ ਪੂਰਾ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨਾ ਜਲੰਧਰ ਜ਼ਿਮਨੀ ਚੋਣ ਜਿੱਤਣ ਦਾ ਖਾਸ ਕਾਰਨ ਬਣਿਆ ਹੈ। ਜਿਸ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬਹੁਤ ਬਹੁਤ ਵਧਾਈਆਂ।
ਅੰਤ ਵਿੱਚ ਅਵਤਾਰ ਮੁਹੰਮਦ ਮੁਹਾਲੀ, ਕੌਂਸਲਰ ਅਨਮ ਅਸਲਮ ਦੇ ਪਤੀ ਮੁਹੰਮਦ ਅਸਲਮ ਕਾਲ਼ਾ, ਹਾਜੀ ਮੁਹੰਮਦ ਅਖਤਰ ਕੌਂਸਲਰ, ਕਾਰੀ ਮੁਹੰਮਦ ਰਫੀ ਰਾਜਪੁਰਾ, ਐਡਵੋਕੇਟ ਇਕਬਾਲ ਅਹਿਮਦ, ਯਾਸਿਰ ਰਸ਼ੀਦ, ਡਾ: ਬਾਲੀ ਲੁਧਿਆਣਾ, ਸ਼ਿੰਗਾਰਾ ਖਾਨ ਮਾਨਸਾ ਨੇ ਮੌਜੂਦਾ ਹੱਜ ਕਮੇਟੀ ਦੇ ਚੇਅਰਮੈਨ ਮੁਫਤੀ ਖਲੀਲ ਕਾਸਮੀ ਅਤੇ ਵਿਧਾਇਕ ਡਾ: ਜਮੀਲ ਓਰ ਰਹਿਮਾਨ ਨੂੰ ਹੱਜ ਕਮੇਟੀ ਨੂੰ ਸਰਗਰਮ ਕਰਨ ਅਤੇ ਇਸ ਦੀ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ। ਮੈਂਬਰ ਸਰਮੁਦੀਨ ਅਤੇ ਮੌਲਾਨਾ ਮੁਹੰਮਦ ਆਜ਼ਮ ਮੀਟਿੰਗ ‘ਚ ਗੈਰਹਾਜ਼ਰ ਰਹੇ।

NO COMMENTS