ਬੁੱਢਲਾਡਾ, 1 ਜੁਲਾਈ (ਸਾਰਾ ਯਹਾ /ਅਮਨ ਮਹਿਤਾ) : ਆਪਣੀਆਂ ਮੰਗਾਂ ਨੂੰ ਅਣਗੋਲੀਆਂ ਕਰਨ ਅਤੇ ਪੂਰੀਆਂ ਨਾ ਕਰਨ ਦੇ ਖਿਲਾਫ ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਸਥਾਨਕ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐੱਸ ਡੀ ਓ ਖਿਲਾਫ ਰੋਸ ਰੈਲੀ ਕੀਤੀ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਮੰਡਲ ਪ੍ਰਧਾਨ ਜਸਪਾਲ ਸਿੰਘ ਅਤਲਾ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ ਦਿਨੀ ਨੇ ਐਸ ਡੀ ਓ ਨੂੰ ਮੰਗ ਪੱਤਰ ਦਿੱਤਾ ਸੀ ਪ੍ਰੰਤੂ ਐੱਸ ਡੀ ਓ ਵੱਲੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ ਤੇ ਮਾੜਾ ਵਰਤਾਓ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੈਡੀ ਸੀਜਨ ਚਲਦਾ ਹੋਣ ਕਾਰਨ ਫੀਲਡ ਵਿਚ ਟੈਕਨੀਕਲ ਕਾਮਿਆਂ ਦੀ ਬਹੁਤ ਘਾਟ ਹੈ ਪ੍ਰੰਤੂ ਐੱਸ ਡੀ ਓ ਵੱਲੋਂ ਟੈਕਨੀਕਲ ਕਾਮਿਆਂ ਨੂੰ ਕਲੈਰੀਕਲ ਕੰਮ ਤੇ ਲਗਾ ਰੱਖਿਆ ਹੈ ਜੋ ਕਿ ਮੈਨਜਮੈਂਟ ਦੇ ਹੁਕਮਾਂ ਦੀ ਵੀ ਉਲੰਘਣਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਜਨਰਲ ਸਕੱਤਰ ਤਾਰਾ ਚੰਦ ਬਰੇਟਾ ਨੇ ਕਿਹਾ ਕਿ ਟੈਕਨੀਕਲ ਕਾਮੇ ਦਫਤਰਾਂ ਵਿਚੋਂ ਬਾਹਰ ਨਾ ਕੱਢੇ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਰੈਲੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਵੀ ਹਮਾਇਤ ਕੀਤੀ ਗਈ। ਇਸ ਮੌਕੇ ਸਬ ਡਵੀਜ਼ਨ ਪ੍ਰਧਾਨ ਮੇਜਰ ਸਿੰਘ, ਜਗਜੀਤ ਸਿੰਘ, ਅਮਰਜੀਤ ਸਿੰਘ, ਕਪਤਾਨ ਸਿੰਘ ਬੋਹਾ , ਕੇਵਲ ਸਿੰਘ ਭੀਖੀ, ਰਮਨ ਕੁਮਾਰ, ਸੁਖਵਿੰਦਰ ਸਿੰਘ, ਸਰਕਲ ਮੀਤ ਪ੍ਰਧਾਨ ਕੁਲਵੰਤ ਸਿੰਘ ਤੇ ਜੋਆਇੰਟ ਸੈਕਟਰੀ ਜਗਵੰਤ ਸਿੰਘ ਕਿਸ਼ਨਗੜ੍ਹ ਆਦਿ ਹਾਜਰ ਸਨ।