-ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਮੁਫ਼ਤ ਸਕਿੱਲ ਕੋਰਸ ਸੁਰੂ – ਵਧੀਕ ਡਿਪਟੀ ਕਮਿਸ਼ਨਰ (ਜ)

0
38

 ਮਾਨਸਾ, 12 ਮਾਰਚ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਮੁਫਤ ਸਕਿੱਲ ਕੋਰਸ ਕਰਵਾਏ ਜਾ ਰਹੇ ਹਨ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਦਾਨੇਵਾਲ, ਬਲਾਕ ਝੁਨੀਰ ਵਿਖੇ ਬਾਬਾ ਬਹਾਲ ਦਾਸ ਐਜੂਕੇਸ਼ਨਲ ਐਂਡ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਸਵੈ ਰੋਜ਼ਗਾਰ ਟੇਲਰਿੰਗ, ਡੋਮੈਸਟਿਕ ਡਾਟਾ ਐਂਟਰੀ ਓਪਰੇਟਰ ਅਤੇ ਫੀਲਡ ਟੈਕਨੀਸ਼ੀਅਨ ਕਮਪਿਊਟਿੰਗ ਅਤੇ ਕੰਪਿਊਟਰ ੳਪਰਕਣ ਦੇ ਕੋਰਸ ਬਿਲਕੁਲ ਫਰੀ ਕਰਵਾਏ ਜਾ ਰਹੇ ਹਨ। ਇਹਨਾਂ ਕੋਰਸਾਂ ਦੋਰਾਨ ਸਿੱਖਿਆਰਥੀਆਂ ਨੂੰ ਬੇਸਿਕ ਕੰਪਿਊਟਰ, ਸਾਫਟ ਸਕਿੱਲ ਅਤੇ ਇੰਗਲਿਸ ਦੀਆ ਕਲਾਸਾਂ ਵੀ ਮੁਫਤ ਵਿੱਚ ਲਗਵਾਈਆ ਜਾ ਰਹੀਆਂ ਹਨ।
    ਸੈਂਟਰ ਵਿਖ ਸਵੈ ਰੋਜ਼ਗਾਰ ਟੇਲਰਿੰਗ ਦੀਆਂ ਵਿਦਿਆਰਥੀਆਂ ਨੂੰ ਬੈਗ ਅਤੇ ਕਿਤਾਬਾਂ ਮੁਫਤ ਵੰਡੀਆਂ ਗਈਆਂ। ਇਸ ਸਮੇ ਹਰਜਿੰਦਰ ਸਿੰਘ ਬਲਾਕ ਥਮੈਟਿਕ ਮੈਨੇਜਰ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਉਚੇਚੇ ਤੋਰ ਤੇ ਪਹੁੰਚੇ। ਮਨੋਜ਼ ਕੁਮਾਰ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈੱਲਪਮੈਂਟ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਕੀਮ ਅਧੀਨ ਪਿੰਡ ਦਾਨੇਵਾਲਾ, ਆਹਲੂਪੁਰ ਅਤੇ ਬਰੇਟਾ ਵਿਖੇ ਜਲਦ ਹੀ ਨਵੇ ਕੋਰਸ਼ ਸੁਰੂ ਕੀਤੇ ਜਾ ਰਹੇ ਹਨ, ਚਾਹਵਾਨ ਉਮੀਦਵਾਰ ਉਥੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।   

NO COMMENTS