*ਪੰਜਾਬ ਵਿੱਚ ਦਿੱਤੇ ਗਏ ਕੁੱਲ 27 ਸਨਮਾਨਾਂ (ਪਰਾਈਡ ਆਫ ਪੰਜਾਬ)ਵਿੱਚੋ ਮਾਨਸਾ ਦੇ ਹਿੱਸੇ ਆਏ 7 ਸਨਮਾਨ ਜਿਲੇ ਲਈ ਇਹ ਮਾਣ ਦੀ ਗੱਲ। ਡੀਸੀ ਮਾਨਸਾ*

0
59


ਮਾਨਸਾ 27,ਅਗਸਤ (ਸਾਰਾ ਯਹਾਂ /ਹਿਤੇਸ਼ ਸ਼ਰਮਾ) : ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ  ਅਤੇ ਖੇਡ ਵਿਭਾਗ ਅਤੇ ਯੁਨੀਸਫ ਵੱਲੋ ਸਿਵਲ ਸੁਸਾਇਟੀਜ ਅਤੇ ਵੱਖ ਵੱਖ ਗੈਰਸਰਕਾਰੀ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਅਗਸਤ 2020 ਤੋ ਜੁਲਾਈ 2021 ਤੱਕ ਇੱਕ ਵਿਸ਼ੇਸ ਮੁਹਿੰਮ ਚਲਾਈ ਗਈ ਜਿਸ ਦਾ ਮਕਸਦ ਪੰਜਾਬ ਦੇ ਨੋਜਵਾਨਾਂ ਨੂੰ ਕੋਰੋਨਾ ਵਰਗੀ ਭਿਆਨਕ ਮਹਾਮਰੀ ਦੋਰਾਨ ਉਹਨਾਂ ਵਿੱਚ ਸਕਾਰਤਮਿਕ ਸੋਚ ਪੈਦਾ ਕਰਨ ਅਤੇ  ਸਮਾਜਿਕ ਬੁਰਾਈਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ।
ਪਰਾਈਡ ਆਫ ਪੰਜਾਬ ਨਾਮ ਦੀ ਮੁਹਿੰਮ ਚਲਾਈ ਗਈ।ਇੱਕ ਸਾਲ ਚਲੀ ਇਸ ਮੁਹਿੰਮ ਦਾ ਉਦਘਾਟਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਦਿੰਰ ਸਿੰਘ ਨੇ 5 ਅਗਸਤ 2020 ਨੂੰ ਕੀਤਾ ਸੀ।
ਆਨਲਾਈਨ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਮੁੱਖ ਸਕੱਤਰ ਪੰਜਾਬ ਸਰਕਾਰ ਸ਼੍ਰੀਮਤੀ ਵਿਨੇ ਮਹਾਜਨ ਨੇ ਕੀਤੀ ਉਹਨਾਂ ਕਿਹਾ ਕਿ ਇਹ ਸਾਡੇ ਲਈ ਖੁਸ਼ੀ ਦੀ ਗੱਲ ਹੈ ਕਿ ਨੋਜਵਾਨ ਆਪਣੀ ਸ਼ਕਤੀ ਉਸਾਰੂ ਕੰਮ ਵਿੱਚਾਂ ਲਾ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਉਪਰਾਲੇ ਕਰ ਰਹੀ ਹੈ ਕਿ ਪੰਜਾਬ ਦੇ ਨੋਜਵਾਨਾਂ ਨੂੰ ਪੰਜਾਬ ਵਿੱਚ ਹੀ ਰੋਜਗਾਰ ਦੇ ਮੋਕੇ ਮਿਲ ਸਕਣ।ਪ੍ਰਿਸੀਪਲ ਸਕੱਤਰ ਯੁਵਾ ਮਾਮਲੇ ਅਤੇ ਖੇਡ ਵਿਭਾਗ ਰਾਜ ਕਮਲ ਚੋਧਰੀ ਪਰਾਈਡ ਆਫ ਪੰਜਾਬ ਦੇ ਜੈਤੂਆਂ ਨੂੰ ਵਧਾਈ ਦਿੱਤੀ।ਡੀ.ਪੀ.ਐਸ.ਖਰਬੰਦਾ ੁਨਿਰਦੇਸ਼ਕ ਯੁਵਕ ਸੇਵਾਵਾਂ ਅਤੇ ਖੇਡਾਂ ਨੇ ਯੂਨੀਸਫ ਅਤੇ ਹੋਰ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲ ਦਿੰਨਾਂ ਵਿੱਚ ਨੌਜਵਾਨਾਂ ਨੂੰ ਹੋਰ ਊਸਾਰੂ ਕੰਮਾਂ ਨਾਲ ਜੋੜਿਆ ਜਾਵੇਗਾ।
ਇਸ ਮੁਹਿੰਮ ਵਿੱਚ ਚੰਗਾ ਕੰਮ ਕਰਨ ਵਾਲੇ ਸਮੁੱਚੇ ਪੰਜਾਬ ਵਿੱਚੋ 27 ਨੋਜਵਾਨਾਂ ਦੀ ਚੋਣ ਕੀਤੀ ਗਈ।ਇਸ 27 ਨੋਜਵਾਨਾਂ ਵਿੱਚੋ ਮਾਨਸਾ ਜਿਲੇ ਦੇ 7 ਨੋਜਵਾਨ ਸ਼ਾਮਲ ਸਨ।ਇਹਨਾਂ ਨੋਜਵਾਨਾਂ ਨੂੰ ਸਨਮਾਨਿਤ ਕਰਨ ਦਾ ਪ੍ਰੋਗਰਾਮ ਆਨ ਲਾਈਨ ਕੀਤਾ ਗਿਆ ਅਤੇ ਨੋਜਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਜਿ੍ਹਲਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਵੱਲੋ ਕੀਤੀ ਗਈ।
ਮਾਨਸਾ ਜਿਲ੍ਹੇ ਦੇ ਨੋਜਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਮਹਿੰਦਰਪਾਲ ਨੇ ਕੀਤੀ।ਉਹਨਾਂ ਕਿਹਾ ਕਿ ਇਹ ਮਾਨਸਾ ਜਿਲ੍ਹੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਨਮਾਨਿਤ ਹੋਣ ਵਾਲੇ 25 ਪ੍ਰਤੀਸਤ ਨੋਜਵਾਨ ਸ਼ਾਮਲ ਹਨ।ਉਹਨਾਂ ਇਸ ਗੱਲ ਲਈ ਯੁਵਕ ਸੇਵਾਵਾਂ ਵਿਭਾਗ ਅਤੇ ਨਹਿਰੂ ਯੁਵਾ ਕੇਂਦਰ ਨੂੰ ਵਧਾਈ ਦਿੱਤੀ।
ਮਾਨਸਾ ਜਿਲੇ ਦਾ ਸਨਮਾਨ ਹਾਸਲ ਕਰਨ ਵਾਲੇ ਨੋਜਵਾਨਾਂ ਵੱਲੋ ਸ਼੍ਰੀ ਸ਼ਾਮ ਸੁੰਦਰ ਨੇ ਕੀਤੇ ਕੰਮਾਂ ਬਾਰੇ ਸਮੂਹ ਲੋਕਾਂ ਨੂੰ ਜਾਣੂ ਕਰਵਾਇਆ।ਪਿੰਡ ਬੀਰੋਕੇ ਕਲਾਂ ਦੇ ਬਾਕੀ ਨੌਜਵਾਨਾਂ ਵਿੱਚ ਸ਼ਾਮਲ ਅਕਾਸਦੀਪ ਸਿੰਘ,  ਰਾਮ ਕੁਮਾਰ , ਰਘਵੀਰ ਸਿੰਘ ,ਗੁਲਾਬ ਸਿੰਘ ਗੁਰਸੇਵਕ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀ ਜਿੰਮੇਵਾਰੀ ਹੋਰ ਵੱਧ ਗਈ ਹੈ।ਉਹਨਾਂ ਕਿਹਾ ਕਿ ਇਸ ਸਨਮਾਨ ਲਈ ਸਾਨੂੰ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੇਟਰ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਡਾ,ਸੰਦੀਪ ਘੰਡ ਦਾ ਪੂਰਨ ਸਹਿਯੋਗ ਮਿਲਿਆ।ਇਸ ਮੋਕੇ ਸ਼ਾਮਲ ਬੀਰੋਕੇ ਕਲਾਂ ਦੇ ਨੋਜਵਾਨ ਸੁਖਜੀਤ ਸਿੰਘ ਅਤੇ ਡਿੰਪਲ ਫਰਵਾਹੀ ਨੇ ਕਿਹਾ ਕਿ ਜੇਕਰ ਪੰਚਾਇੰਤ ਸਾਨੂੰ ਜਗਾ ਦੇ ਦਿੰਦੀ ਹੈ ਤਾਂ ਅਸੀ ਉਸ ਵਿੱਚ ਪੁਰਾਤਨ ਰੁੱਖ ਲਗਾ ਕੇ ਜੰਗਲ ਬਣਾਵਾ ਗੇ ਉਥੇ ਹੀ ਇਸ ਨਾਲ ਇਸ ਨਾਲ ਵਾਤਾਵਰਣ ਨੂੰ ਗੰਧਲਾ ਹੋਣ ਤੋ ਬਚਾ ਸਕਦੇ ਹਾਂ।
ਇਸ ਪ੍ਰੋਗਰਾਮ ਵਿੱਚ ਹੋਰਨਾ ਤੋ ਇਲਾਵਾ ਸਰਬਜੀਤ ਸਿੰਘ ਜਿਲ੍ਹਾ ਯੂਥ ਅਫਸਰ,ਰਘਵੀਰ ਸਿੰਘ ਮਾਨ ਸਹਾਇਕ ਡਾਇਰਕੈਟਰ ਯੁਵਕ ਸੇਵਾਵਾਂ ਮਾਨਸਾ ਡਾ.ਸੰਦੀਪ ਘੰਡ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ,ਹਰਦੀਪ ਸਿਧੂ ਸਟੇਟ ਮੀਡੀਆ ਕੋਆਰਡੀਨੇਟਰ,ਸੁਖਜੀਤ ਸਿੰਘ ਬੀਰੋਕੇ ਕਲਾਂ,ਡਿੰਪਲ ਫਰਵਾਹੀ ਅਤੇ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।

NO COMMENTS