ਮਾਨਸਾ, 13 ਮਈ( (ਸਾਰਾ ਯਹਾ/ ਹੀਰਾ ਸਿੰਘ ਮਿੱਤਲ) ਮਾਨਸਾ ਤੋਂ ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ ਡਿਪੂ ਮਾਨਸਾ ਇੰਟਕ (37 ਰਜਿ) ਦੇ ਸੂਬਾ ਸਕੱਤਰ ਤੇ ਜਿਲਾ ਪ੍ਸ਼ੀਦ ਮੈਂਬਰ ਮਾਨਸਾ ਸ਼ਿੰਦਰਪਾਲ ਸਿੰਘ ਚਕੇਰੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਵਿੱਚ ਕਣਕ ਦੀ ਖਰੀਦ ਲਗਭਗ 90%ਤੋਂ ਵੱਧ ਹੋ ਚੁੱਕੀ ਹੈ ਕਣਕ ਦੀ ਅਨਲੋਡਿੰਗ ਲਗਾਤਾਰ ਕੀਤੀ ਜਾ ਰਹੀ ਹੈ ਸਪੈਸ਼ਲਾ ਤੇ ਚੌਲਾਂ ਦਾ ਕੰਮ ਵੀ ਕੀਤਾ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੱਲੋਂ ਫੁੱਕੇ ਦਾਵੇ ਕੀਤੇ ਜਾ ਰਹੇ ਹਨ ਕਿ ਲਗਾਤਾਰ ਪੇਮੈਂਟ ਵੀ ਦਿੱਤੀ ਜਾ ਰਹੀ ਹੈ ਉਨ੍ਹਾਂ ਆਖਿਆ ਕਿ ਗੁਦਾਮਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਜੇ ਤੱਕ ਕੋਈ ਸਪੈਸ਼ਲ ਦੀ ਲੋਡਿੰਗ ਤੇ ਕਣਕ ਦੀ ਅਨਲੋਡਿੰਗ ਚੌਲਾਂ ਦੀ ਸਟੈਕਿੰਗ ਦੀ ਕੋਈ ਪੇਮੈਂਟ ਨਹੀਂ ਕੀਤੀ ਗਈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਰੀਬ ਮਜ਼ਦੂਰਾਂ ਦੇ ਕੀਤੇ ਕੰਮਾਂ ਦੀ ਜਲਦੀ ਪੇਮੈਂਟ ਕੀਤੀ ਜਾਵੇ ਜਦੋ ਕਿ ਕਰੋਨਾ ਵਾਰਿਸ ਬੀਮਾਰੀ ਕਾਰਨ ਜਲਦੀ ਪੇਮੈਂਟ ਕਰਨੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਜਦੋਂ ਕਿ ਰਜਿਸਟਰ ਮਜ਼ਦੂਰਾਂ ਨੂੰ ਸਰਕਾਰ ਵੱਲੋਂ ਦੋ ਬਾਰ ਪੈਸੇ ਦਿੱਤੇ ਜਾ ਚੁਕੇ ਹਨ ਸਾਨੂੰ ਕੀਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ ਜਾ ਰਹੇ ਸਰਕਾਰ ਵੱਲੋਂ ਕਰੋਨਾ ਵਾਰਿਸ ਦੀ ਲੜਾਈ ਵਿੱਚ ਮੱਦਦ ਕਰਨ ਵਾਲੇ ਹਰ ਮੁਲਾਜ਼ਮਾਂ ਨੂੰ 50 ਲੱਖ ਦੀ ਸਹੂਲਤ ਦਿੱਤੀ ਗਈ ਹੈ ਇਸ ਲੜਾਈ ਵਿੱਚ ਪੂਰੇ ਪੰਜਾਬ ਦੇ ਪੱਲੇਦਾਰਾਂ ਦਾ ਅਹਿਮ ਯੋਗਦਾਨ ਹੈ ਕਿਉਕਿ ਕਣਕ ਨੂੰ ਲਗਾਤਾਰ ਅਨਲੋਡਿੰਗ ਕੀਤੀ ਗਿਆ ਸੀ ਉਨ੍ਹਾਂ ਮੋਦੀ ਸਰਕਾਰ ਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵੱਲੋਂ ਜੋ 8 ਘੰਟੇ ਤੱਕ ਦਾ ਟਾਈਮ ਸਾਡੇ ਮਜ਼ਦੂਰਾਂ ਵੱਲੋਂ ਲੜਾਈ ਲੜਕੇ ਲਾਗੂ ਕਰਾਇਆ ਗਿਆ ਸੀ ਉਸ ਨੂੰ ਮੋਦੀ ਸਰਕਾਰ 12 ਘੰਟੇ ਤੱਕ ਦਾ ਟਾਈਮ ਕਰਨ ਜਾ ਰਹੀ ਹੈ ਜੇਕਰ ਸਰਕਾਰ ਵੱਲੋਂ ਇਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਘੰਰਸ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਕਰਮਾ ਸਿੰਘ ਖਿਆਲਾਂ ਪ੍ਰਧਾਨ ਕੁਲਦੀਪ ਸਿੰਘ ਸੈਕਟਰੀ ਭਿੰਦਰ ਸਿੰਘ ਸਤਿਗੁਰ ਸਿੰਘ ਸੋਹਨ ਸਿੰਘ