*ਪੰਜਾਬ ਵਿਚ ਸਾੜ ਦਿੱਤੇ ਗਏ ਲੱਖਾਂ ਦਰੱਖਤਾਂ ਅਤੇ ਪੰਜਾਬ ਵਿਚ ਵਾਪਰੇ ਹਾਦਸਿਆਂ ਲਈ ਜ਼ਿੰਮੇਵਾਰ ਕੌਣ.?*

0
43

 ਮਾਨਸਾ17 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ)  ਪੰਜਾਬ ਅੰਦਰ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਹੈ ।ਬਹੁਤ ਸਾਰੇ ਸੂਝਵਾਨ ਲੋਕਾਂ ਦਾ ਕਹਿਣਾ ਹੈ ਕਿ ਇਸ ਪੈ ਰਹੀ ਗਰਮੀ ਲਈ ਇਨਸਾਨ ਹੀ ਜ਼ਿੰਮੇਵਾਰ ਹੈ ਕਿਉਂਕਿ ਧਰਤੀ ਉਪਰੋਂ ਦਿਨੋਂ ਦਿਨ ਦਰੱਖਤਾਂ ਦੀ ਘਟ ਰਹੀ ਗਿਣਤੀ ਵੀ ਵਾਤਾਵਰਨ ਲਈ ਨੁਕਸਾਨ  ਦਾਇਕ ਸਿੱਧ ਹੋ ਰਹੀ ਹੈ। ਲੰਘੇ ਦਿਨਾਂ ਵਿਚ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਨੂੰ ਅੱਗ ਲਗਾਈ ਗਈ ਜਿਸ ਨਾਲ ਲੱਖਾਂ ਹੀ ਦਰੱਖਤ ਸੜ ਕੇ  ਸਵਾਹ ਹੋ ਗਏ ਅਤੇ ਲੱਖਾਂ ਹੀ ਪੰਛੀਆਂ ਜਾਨਵਰਾਂ ਦਾ ਵੀ ਭਾਰੀ ਨੁਕਸਾਨ ਅਤੇ ਮੌਤ ਦੇ ਘਾਟ ਉਤਾਰਿਆ ਗਿਆ ।ਇਸ ਤੋਂ ਇਲਾਵਾ ਕਿਸਾਨਾਂ ਨੇ ਆਪਣੇ ਮਿੱਤਰ ਕੀੜਿਆਂ ਨੂੰ ਵੀ ਮੌਤ ਦੀ ਸਜ਼ਾ ਦੇ ਦਿੱਤੀ ਜਿਥੇ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਖੜ੍ਹੇ ਲੱਖਾਂ ਦਰੱਖਤ ਸੜ ਕੇ ਸਵਾਹ ਕਰ ਦਿੱਤੇ ਉਥੇ ਹੀ ਸੜਕਾਂ ਅਤੇ ਕੱਚੇ ਰਸਤਿਆਂ ਤੇ ਸਰਕਾਰ ਜ਼ਮੀਨਾਂ ਵਿੱਚ ਲੱਗੇ ਦਰੱਖਤਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਗਿਆ ਹੈ। ਬੇਸ਼ੱਕ ਸਰਕਾਰ ਹਰ ਵਾਰ ਦਾਅਵੇ ਕਰਦੀ ਹੈ ਕਿ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਕਿਸਾਨ ਯੂਨੀਅਨਾਂ ਦੇ ਡਰ ਅੱਗੇ ਸਰਕਾਰ ਚੁੱਪ  ਰਹਿੰਦੀ ਹੈ ਅਤੇ ਹਰ ਸਾਲ ਕਿਸਾਨਾਂ ਵੱਲੋਂ ਵਾਤਾਵਰਨ ਨੂੰ ਦੂਸ਼ਿਤ ਕੀਤਾ ਜਾਂਦਾ ਹੈ ।ਅਤੇ ਲੱਖਾਂ ਕਰੋੜਾਂ ਦਰੱਖਤਾਂ ਦੀ ਬਲੀ ਦੇ ਦਿੱਤੀ ਜਾਂਦੀ ਹੈ ਇੱਥੇ ਹੀ ਕਿਸਾਨਾਂ ਵੱਲੋਂ ਜਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਉਲਟ ਜਾ ਕੇ ਝੋਨੇ ਦੀ ਬਿਜਾਈ ਸਬੰਧੀ ਫ਼ੈਸਲੇ ਲਏ ਜਾਂਦੇ ਹਨ ਉਸ ਨਾਲ ਵੀ ਪਾਣੀ ਧਰਤੀ ਹੇਠਲਾ ਹੇਠਾਂ ਵੱਲ ਜਾ ਰਿਹਾ ਹੈ ਜਿਸ ਨਾਲ ਪਾਣੀ ਦੀ  ਹੋ ਰਹੀ ਬਹੁਤ ਜ਼ਿਆਦਾ ਵਰਤੋਂ ਕਾਰਨ ਵੀ ਦਿਨੋਂ ਦਿਨ ਪਾਣੀ ਦੀ ਚ ਜਾ ਰਿਹਾ ਹੈ। ਆਉਣ ਵਾਲੇ ਸਮੇਂ  ਵਿਚ ਪੰਜਾਬ ਵਿਚ ਪੀਣ ਵਾਲੇ ਕਮੀ ਪਾਣੀ ਦੀ ਕਮੀ ਵੀ ਹੋ ਸਕਦੀ ਹੈ। ਜੇਕਰ ਕਿਸਾਨਾਂ ਨੇ ਆਪਣੀ ਜ਼ਿੱਦ ਪੁਗਾਉਂਦੇ ਹੋਏ ਇਸੇ ਤਰ੍ਹਾਂ ਝੋਨਾ ਲਗਾਉਣਾ ਜਾਰੀ ਰੱਖਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਾਜਸਥਾਨ ਵਾਂਗ ਪੰਜਾਬ ਵੀ ਟਿੱਬਿਆਂ ਦੀ ਧਰਤੀ ਵਿਚ ਤਬਦੀਲ ਹੋ ਜਾਵੇਗਾ।  ਪੰਜਾਬ ਵਿੱਚ ਗੱਲ ਗੱਲ ਤੇ ਧਰਨੇ ਮੁਜ਼ਾਹਰੇ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣਾ ਜਾਂ ਕਿਸੇ ਤਰ੍ਹਾਂ ਦਾ ਵੀ ਸੁਝਾਅ  ਦੇਣਾ ਵਾਜਬ ਨਹੀਂ ਸਮਝਿਆ ਗਿਆ ।ਕਿਸੇ ਵੀ ਵੱਡੇ ਕਿਸਾਨ ਨੇਤਾ ਨੇ ਆਪਣਾ ਇਸ ਮਸਲੇ ਤੇ ਮੂੰਹ ਨਹੀਂ ਖੋਲ੍ਹਿਆ ਅਤੇ ਕਿਸਾਨਾਂ ਨੂੰ ਵਾਤਾਵਰਨ ਸਬੰਧੀ ਜਾਗਰੂਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ।ਪੰਜਾਬ ਸਰਕਾਰ ਵੀ ਇਸ ਮਾਮਲੇ ਵਿੱਚ ਗੂੰਗੀ ਬੋਲੀ ਹੀ ਸਾਬਤ ਹੋਈ ਹੈ ਕਿਸੇ ਵੀ ਜ਼ਿਲ੍ਹੇ ਜਾਂ ਥਾਣੇ ਅੰਦਰ ਅਜਿਹਾ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਕਿ ਕਿਸਾਨਾਂ ਨੂੰ ਪਰਾਲੀ ਨੂੰ  ਅੱਗ ਲਾਉਣ ਤੋਂ ਰੋਕਿਆ ਜਾਵੇ ।ਜਿੱਥੇ ਇਸ ਪਰਾਲੀ ਦੇ ਧੂੰਏਂ ਕਾਰਨ ਬਹੁਤ ਸਾਰੇ ਐਕਸੀਡੈਂਟ ਹੋਏ ਹਨ ਉਥੇ ਹੀ ਇਕ ਝੁੱਗੀ ਝੌਂਪੜੀ ਵਾਲੇ ਪਰਿਵਾਰ ਦੀ ਛੋਟੀ ਬੱਚੀ ਜ਼ਿੰਦਾ ਹੀ ਝੌਂਪੜੀ ਵਿਚ  ਸਵਾਹ ਹੋ ।ਗਈ ਇਸ ਤੋਂ ਇਲਾਵਾ ਇਕ ਬੱਚਿਅਾਂ ਦੀ ਭਰੀ ਵੇੈਨ ਵੀ ਪਰਾਲੀ ਦੇ ਧੂੰਏਂ ਕਾਰਨ ਹਾਦਸੇ ਦਾ ਸਰਕਾਰ ਹੋਈ ਇਸ ਤੋਂ ਇਲਾਵਾ ਪੰਜਾਬ ਵਿੱਚ ਦਰਜਨਾਂ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਲਈ ਪੰਜਾਬ  ਸਰਕਾਰ ਜਾਂ ਸਬੰਧਤ ਜ਼ਿਲ੍ਹਿਆਂ ਦੇ ਅਫ਼ਸਰਾਂ ਨੇ ਕਿਸੇ ਨੂੰ ਵੀ ਇਨ੍ਹਾਂ ਮਾਮਲਿਆਂ ਲਈ ਨਾਮਜ਼ਦ ਨਹੀਂ ਕੀਤਾ। ਜੋ ਕਿ ਬਹੁਤ ਹੀ ਦੁਖਦਾਇਕ ਘਟਨਾਵਾਂ ਹਨ ਅਜੇ ਵੀ ਸਮਾਂ ਹੈ ਜੇ ਪੰਜਾਬ ਸਰਕਾਰ ਵਾਤਾਵਰਣ ਸੰਬੰਧੀ ਜਾਗਰੂਕ ਨਾ ਹੋਈ ਅਤੇ ਪੰਜਾਬ ਵਿੱਚ ਦਰੱਖਤਾਂ ਦੀ ਗਿਣਤੀ ਵਿੱਚ ਵਾਧਾ ਨਾ ਕੀਤਾ ਤਾਂ  ਆਉਣ ਵਾਲਾ ਸਮਾਂ ਪੰਜਾਬ ਲਈ ਬਹੁਤ ਨੁਕਸਾਨਦਾਇਕ ਹੋਵੇਗਾ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹਰੇਕ ਪਿੰਡ ਦੀ ਪੰਚਾਇਤੀ ਜ਼ਮੀਨਾਂ ਵਿੱਚੋਂ ਪੰਜ ਏਕੜ ਵਿੱਚ ਜੰਗਲ ਜ਼ਰੂਰ ਲਗਾਇਆ ਜਾਵੇ  ਸ਼ਾਮਲਾਟ ਅਤੇ ਵਾਧੂ ਪਈਆਂ ਜ਼ਮੀਨਾਂ ਵਿੱਚ ਵੀ ਜੰਗਲ ਲਗਾਏ ਜਾਣ ਇਸ ਤੋਂ ਇਲਾਵਾ ਪੰਜਾਬ ਸਰਕਾਰ ਜਿਨ੍ਹਾਂ ਜ਼ਮੀਨਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾ ਰਹੀ ਹੈ ਉਨ੍ਹਾਂ ਜ਼ਮੀਨਾਂ ਵਿੱਚੋਂ ਵੀ ਕੁਝ ਰਕਬੇ ਉੱਪਰ  ਜੰਗਲ ਜ਼ਰੂਰ ਲਗਾਏ ਜਾਣ। ਅੱਜ ਲੋੜ ਹੈ ਪੰਜਾਬ ਦੇ ਪੌਣ ਪਾਣੀ ਨੂੰ ਬਚਾਉਣ ਦੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਸਲੇ ਤੇ ਵੀ ਗੰਭੀਰਤਾ ਨਾਲ  ਗੌਰ ਕਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਜਿੱਥੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤੀ ਵਰਤੀ ਜਾਵੇ ਉੱਥੇ ਹੀ ਪਾਣੀ ਅਤੇ ਦਰੱਖਤਾਂ ਨੂੰ ਬਚਾਉਣਾ ਸਮੇਂ ਦੀ ਲੋੜ ਹੈ । 

NO COMMENTS