ਪੰਜਾਬ ਵਿਚ ਸਾਹਮਣੇ ਆਏ ਨਵੇਂ ਕੋਰੋਨਾ ਪਾਜ਼ੀਟਿਵ, ਤਰਨਤਾਰਨ ਤੋਂ 47, ਫਰੀਦਕੋਟ ਤੋਂ 26 ਤੇ ਸੰਗਰੂਰ ਤੋਂ 22..

0
87

ਸੰਗਰੂਰ ‘ਚ ਕੋਰੋਨਾ ਦੇ 22 ਨਵੇਂ ਕੇਸ ਸਾਹਮਣੇ ਆਏ ਹਨ। ਸਿਵਲ ਸਰਜਨ ਰਾਜ ਕੁਮਾਰ ਨੇ ਇਸਦੀ ਪੁਸ਼ਟੀ ਕੀਤੀ ਹੈ।  ਬੀਤੇ ਦਿਨ ਜ਼ਿਲੇ ਵਿੱਚ ਇਕੱਠੇ ਹੀ 48 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਸਨ। ਇਸਦੇ ਨਾਲ ਸੰਗਰੂਰ ‘ਚ ਹੁਣ 81 ਕੋਰੋਨਾ ਪੌਜ਼ੀਟਿਵ ਕੇਸ ਹੋ ਗਏ ਹਨ।

ਤਰਨਤਾਰਨ ਤੋਂਂ ਇਕੱਠੇ 47 ਆਏ-

ਤਰਨਤਾਰਨ ਵਿਚ ਕੋਰੋਨਾ ਵਾਇਰਸ ਦੇ 47 ਨਵੇ ਕੇਸ ਸਾਹਮਣੇ ਆ ਗਏ ਹਨ।ਇਹ ਸਾਰੇ ਨਾਦੇੜ ਸਾਹਿਬ ਤੋ ਵਾਪਸ ਪਰਤੇ ਸਨ।ਇਹਨਾਂ ਸ਼ਰਧਾਲੂਆਂ ਤੋਂ ਪਹਿਲਾ 40 ਮਾਮਲੇ ਸਾਹਮਣੇ ਆਏ ਸਨ।ਹੁਣ ਤਰਨ ਤਾਰਨ ਤੋਂ ਕੋਰੋਨਾ ਦੇ ਮਰੀਜਾਂ ਦੀ ਗਿਣਤੀ 87 ਹੋ ਗਈ ਹੈ।ਸਾਰੇ ਮਰੀਜਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕੀਤਾ ਗਿਆ ਹੈ।ਫਰੀਦਕੋਟ ਤੋਂ ਇਕੱਠੇ 26 ਕੇਸ ਆਏ-

ਫਰੀਦਕੋਟ ਵਿੱਚ ਵੀ ਅੱਜ ਇਕੱਠੇ 26 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿੰਨਾਂ ਵਿੱਚ 22 ਸ਼ਰਧਾਲੂ ਅਤੇ 4 ਮਜ਼ਦੂਰ ਕੋਰੋਨਾ ਪੌਜ਼ੀਟਿਵ ਹਨ। ਇੰਨਾ ਕੇਸਾਂ ਨੂੰ ਜੋੜ ਕੇ ਫਰੀਦਕੋਟ ਚ ਕੋਰੋਨਾ ਦੇ ਕੁੱਲ 44 ਕੇਸ ਹੋ ਗਏ ਹਨ। ਹਾਲੇ ਟੈਸਟ ਜਾਰੀ ਹਨ।

ਪੰਜਾਬ ਵਿੱਚ ਅੰਕੜਾ 1400 ਦੇ ਪਾਰ

ਪੰਜਾਬ ਵਿਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਦਾ ਅੰਕੜਾ 1400 ਨੂੰ ਪਾਰ ਕਰ ਗਿਆ ਹੈ।ਇਹਨਾ ਮਰੀਜਾਂ ਵਿਚੋਂ 24 ਮਰੀਜਾਂ ਦੀ ਮੌਤ ਹੋ ਗਈ ਹੈ ਅਤੇ 124 ਮਰੀਜ਼ ਠੀਕ ਹੋ ਗਏ ਸਨ।ਨਾਦੇੜ ਸਾਹਿਬ ਤੋਂ ਆਏ 800 ਸ਼ਰਧਾਲੂ ਕੋਰੋਨਾ ਪਾਜੀਟਿਵ ਪਾਏ ਗਏ ਹਨ।

NO COMMENTS