ਪੰਜਾਬ ਵਿਚ ਸਕੂਲ ਖੋਲ੍ਹਣ ਦੀ ਤਿਆਰੀ! 25 ਫੀਸਦੀ ਸਟਾਫ ਨੂੰ ਸਕੂਲ ਬੁਲਾਉਣ ਦਾ ਆਦੇਸ਼

0
46

ਚੰਡੀਗੜ੍ਹ (ਸਾਰਾ ਯਹਾ/) : ਲੌਕਡਾਊਨ ਕਾਰਨ ਸਾਰੀਆਂ ਗਤੀਵਿਧੀਆਂ ਦੇ ਨਾਲ-ਨਾਲ ਸਕੂਲ ਵੀ ਬੰਦ ਸੀ। ਹੁਣ ਜਿਵੇਂ-ਜਿਵੇਂ ਲੌਕਡਾਊਨ ‘ਚ ਢਿੱਲ ਦਿੱਤੀ ਜਾ ਰਹੀ ਹੈ, ਉਵੇਂ ਹੀ ਹੌਲੀ-ਹੌਲੀ ਸਾਰੇ ਕੰਮ ਰਫਤਾਰ ਫੜ੍ਹ ਰਹੇ ਹਨ। ਸਰਕਾਰ ਵੱਲੋਂ ਸਕੂਲ ਖੋਲ੍ਹਣ ਬਾਰੇ ਅਜੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰਕੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਕੂਲ ਬੁਲਾਉਣ ਲਈ ਕਿਹਾ ਹੈ।

ਵਿਭਾਗ ਨੇ ਕਿਹਾ ਹੈ ਕਿ ਕਿਸੇ ਵੀ ਸਕੂਲ ‘ਚ ਲੋੜ ਪੈਣ ’ਤੇ ਕੁੱਲ ਗਿਣਤੀ ਦਾ 25 ਫੀਸਦੀ ਤਕ ਹੀ ਸਟਾਫ ਬੁਲਾਇਆ ਜਾਵੇ। ਵਿਭਾਗ ਨੇ ਇਹ ਹੁਕਮ ਸਕੂਲ ਦੇ ਪ੍ਰਸ਼ਾਸਕੀ ਕੰਮ ਤੇ ਬੋਰਡ ਪ੍ਰੀਖਿਆਵਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ। ਇਹ ਹੁਕਮ 15 ਜੂਨ ਤੋਂ ਅਮਲ ‘ਚ ਆਉਣਗੇ। ਜ਼ਿਲ੍ਹਾ ਸਿੱਖਿਆ ਅਫਸਰ ਅਲਕਾ ਮਹਿਤਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਰੋਨਾ ਕਾਰਨ ਸਕੂਲਾਂ ‘ਚ ਨਵੇਂ ਵਿਦਿਆਰਥੀਆਂ ਦੇ ਦਾਖਲੇ ਪ੍ਰਭਾਵਿਤ ਹੋ ਰਹੇ ਹਨ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਦੇਣ ਲਈ ਜ਼ਿਆਦਾਤਰ ਸਮੱਗਰੀ ਸਕੂਲਾਂ ‘ਚ ਮੌਜੂਦ ਹੈ ਜਿਸ ਕਰ ਕੇ ਸਕੂਲ ਮੁਖੀ ਤੇ ਇੰਚਾਰਜ ਆਪਣੇ ਅਧਿਆਪਕਾਂ ਨੂੰ ਲੋੜ ਪੈਣ ’ਤੇ ਸਕੂਲ ਬੁਲਾ ਸਕਦੇ ਹਨ ਪਰ ਇਕ ਸਮੇਂ ’ਤੇ 25 ਫੀਸਦੀ ਤੋਂ ਵੱਧ ਅਧਿਆਪਕ ਨਾ ਸੱਦੇ ਜਾਣ।

ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਸਕੂਲ ਦੇ ਅਧਿਆਪਕਾਂ ਨੂੰ ਸ਼ਿਫਟਾਂ ‘ਚ ਸਕੂਲ ਸੱਦਿਆ ਜਾਵੇ, ਹਰ ਸ਼ਿਫਟ ਹਫਤੇ ਹਫਤੇ ਬਾਅਦ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਕੰਟੇਨਮੈਂਟ ਜ਼ੋਨ ‘ਚ ਆਉਂਦੇ ਅਧਿਆਪਕ, ਵੱਡੀ ਉਮਰ ਦੇ, ਸਿਹਤ ਸਮੱਸਿਆਵਾਂ ਵਾਲੇ ਤੇ ਗਰਭਵਤੀ ਅਧਿਆਪਕਾਂ ਨੂੰ ਸਕੂਲ ਨਾ ਬੁਲਾਇਆ ਜਾਵੇ।

NO COMMENTS