ਪੰਜਾਬ ਵਿਚ ਨਕਲੀ ਸਰਾਬ ਨਾਲ ਹੋ ਰਹੀਆਂ ਮੋਤਾਂ ਦਾ ਕਸੂਰਵਾਰ ਮੁੱਖ ਮੰਤਰੀ ਅਤੇ ਉਸਦੇ ਕਰੀਬੀ –ਸੁਖਬੀਰ

0
31

ਮਾਨਸਾ 31 ਜੁਲਾਈ (ਸਾਰਾ ਯਹਾ, ਜੋਨੀ ਜਿੰਦਲ) –— ਪੰਜਾਬ ਵਿਚ ਪਹਿਲਾਂ ਜਦੋਂ ਵੀ ਕਾਂਗਰਸ ਸੱਤਾ ਵਿਚ ਆਈ ਤਾਂ ਉਸਨੇ ਸ਼ਰਾਬ ਮਾਫੀਆ ਬਣਾ ਕੇ ਲੁੱਟ ਕੀਤੀ ਤੇ ਹੁਣ ਨਕਲੀ ਸ਼ਰਾਬ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕਿਆ ਜਾ ਰਿਹਾ ਹੈ। ਇਹ ਗੱਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮਾਨਸਾ ਵਿਖੇ ਲੰਘਦਿਆਂ ਸਾਬਕਾ ਅਕਾਲੀ ਵਿਧਾਇਕ ਸੁਖਵਿੰਦਰ ਸਿੰਘ ਔਲਖ ਦੇ ਨਿਵਾਸ ਤੇ ਗੱਲਬਾਤ ਕਰਦਿਆਂ ਕਹੀ।
ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਕਲੀ ਸ਼ਰਾਬ ਕਾਰਨ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਵਿਖੇ 24 ਦੇ ਕਰੀਬ ਵਿਅਕਤੀਆਂ ਦੀ ਮੌਤ ਹੋ ਗਈ, ਪਰ ਪੰਜਾਬ ਦੀ ਸਰਕਾਰ ਤੇ ਮੁੱਖ ਮੰਤਰੀ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ।
ਉਨਾਂ ਕਿਹਾ ਕਿ ਮੁੱਖ ਮੰਤਰੀ ਸ਼ੋਸਲ ਮੀਡੀਆ ਤੇ ਬੈਠਾ ਸੋਸ਼ੋਬਾਜ਼ੀ ਕਰ ਰਿਹਾ ਹੈ, ਪਰ ਨਕਲੀ ਸ਼ਰਾਬ ਕਾਰਨ ਮੌਤ ਦੇ ਮੂੰਹ ਵਿਚ ਗਏ ਵਿਅਕਤੀਆਂ ਦੇ ਪਰਿਵਾਰਾਂ ਲਈ ਉਸ ਕੋਲ ਕੋਈ ਹਮਦਰਦੀ ਨਹੀਂ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼ਰਾਬ ਮਾਫੀਆ ਵਲੋਂ ਕੀਤੀ 5600 ਕਰੋੜ ਦੀ ਲੁੱਟ ਤੋਂ ਬਾਅਦ ਪੰਜਾਬ ਦੇ ਹਰ ਵਿਅਕਤੀ ਨੂੰ ਪਤਾ ਹੈ ਕਿ ਨਕਲੀ ਸ਼ਰਾਬ ਦਾ ਧੰਦਾ ਕਾਂਗਰਸ ਦੇ ਮੰਤਰੀ, ਐਮ ਐਲ ਏ ਹੀ ਨਹੀਂ ਸਗੋਂ ਮੁਖਮੰਤਰੀ ਦੇ ਧਾਰਮਿਕ ਸਲਾਹਕਾਰ ਦਾ ਪਰਿਵਾਰ ਵੀ ਇਸ ਨੂੰ ਚਲਾ ਰਿਹਾ ਹੈ।
ਇਹਨਾਂ ਮੌਤਾਂ ਦਾ ਸਿੱਧਾ ਕਸੂਰਵਾਰ ਮੁਖਮੰਤਰੀ ਅਮਰਿੰਦਰ ਸਿੰਘ ਨੂੰ ਦਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਹਿਲਾਂ ਚ ਨਿਕਲ ਕੇ ਲੋਕਾਂ ਕੋਲ ਜਾਵੇ ਤੇ ਉਸਦੀ ਪਾਰਟੀ ਦੇ ਮੈਮਬਰਾਂ ਵਲੋਂ ਵੇਚੀ ਜਾਂਦੀ ਨਕਲੀ ਸ਼ਰਾਬ ਪੀ ਕੇ ਮਰੇ ਲੋਕਾਂ ਤੇ ਪਰਿਵਾਰਾਂ ਦੀ ਤਕਲੀਫ ਸੁਣ ਕੇ ਉਨਾਂ ਲਈ ਮੁਆਵਜੇ ਦਾ ਐਲਾਨ ਕਰੇ ਤੇ ਨਾਲ ਹੀ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੇ ਹੁਕਮ ਕਰੇ ।
ਇਸ ਦੌਰਾਨ ਸੁਖਬੀਰ ਬਾਦਲ ਨੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਅੋਲਖ, ਮਨਜੀਤ ਸਿੰਘ ਬੱਪੀਆਣਾ ਤੇ ਮਿੰਠੁ ਸਿਘੰ ਕਾਹਨੇਕੇ ਨਾਲ ਕਰੀਬ ਇਕ ਘੰਟਾ ਮੀਟਿੰਗ ਕੀਤੀ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕੋਰੋਨਾ ਦਾ ਸੰਕਟ ਬਰਕਰਾਰ ਹੈ ਤੇ ਪੰਜਾਬ ਸਰਕਾਰ ਅਕਤੂਬਰ ਮਹੀਨੇ ਚ ਨਗਰ ਕੌਂਸਲ ਚੋਣਾਂ ਕਰਵਾਉਣ ਤੇ ਵਿਚਾਰ ਕਰ ਰਹੀ ਹੈ। ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇੰਨਾਂ ਚੋਣਾਂ ਦੇ ਕਰਵਾਉਣ ਦੇ ਪੱਖ ਵਿਚ ਨਹੀਂ ਹੈ।ਉਨਾਂ ਕਿਹਾ ਕਿ ਮੀਂਹ ਕਾਰਨ ਜਿਹੜੇ ਮਕਾਨ ਡਿੱਗੇ ਹਨ, ਉਨਾਂ ਲੲਂੀ ਸਰਕਾਰ ਸਹਾਇਤਾ ਦਾ ਐਲਾਨ ਕਰਕੇ ਗਰੀਬਾਂ ਨੂੰ ਨਵੇਂ ਮਕਾਨ ਬਣਾ ਕੇ ਦੇਵੇ। ਇਸ ਮੌਕੇ ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ,ਸ੍ਰੋਮਣੀ ਕਮੇਟੀ ਮੈਂਬਰ ਮਿੱਠੁ ਸਿੰਘ ਕਾਹਨੇਕੇ, ਪੇ੍ਰਮ ਅਰੋੜਾ ਜ਼ਿਲਾ ਸ਼ਹਿਰੀ ਪ੍ਰਧਾਨ,ਮਨਜੀਤ ਸਿੰਘ ਬੱਪੀਆਣਾ, ਗੁਰਪ੍ਰੀਤ ਸਿੰਘ ਝੱਬਰ ,ਯੂਥ ਅਕਾਲੀ ਦਲ ਪੰਜਾਬ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਹੈਪੀ ਮਾਨ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here