ਪੰਜਾਬ ਵਿਚ ਕਰਫਿਊ ਤੋਂ ਛੁਟਕਾਰਾ ਹੋਣ ਤੋਂ ਬਾਅਦ ਹੁਣ ਵੀ ਸਖਤੀ ਹੈ..!!!

0
236

ਚੰਡੀਗੜ੍ਹ: ਪੰਜਾਬ ‘ਚ 18 ਮਈ ਨੂੰ ਕਰਫਿਊ ਖ਼ਤਮ ਹੋ ਜਾਵੇਗਾ ਪਰ ਇਸ ਦੇ ਬਾਵਜੂਦ ਕੁਝ ਨਿਯਮ ਹਦਾਇਤਾਂ ਜਾਰੀ ਰਹਿਣਗੀਆਂ। ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਤੈਅ ਕੀਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਹੁਣ ਜ਼ੁਰਮਾਨਾ ਲੱਗੇਗਾ। ਪੰਜਾਬ ਹੈਲਥ ਸਰਵਿਸਿਜ਼ ਦੀ ਨਿਰਦੇਸ਼ਕ ਡਾ. ਅਵਨੀਤ ਕੌਰ ਨੇ ਐਪੀਡੇਮਿਕ ਡਿਜ਼ੀਜ਼ ਐਕਟ 1897 ਦੇ ਨਿਯਮ 12(9) ਤਹਿਤ ਪੂਰੇ ਪੰਜਾਬ ਲਈ ਜ਼ਰੂਰੀ ਨਿਯਮ ਲਾਗੂ ਕੀਤੇ ਹਨ।

ਇਸ ਤਹਿਤ ਹਰ ਵਿਅਕਤੀ ਨੂੰ ਜਨਤਕ ਸਥਾਨ, ਗਲੀਆਂ, ਦਫ਼ਤਰ, ਬਾਜ਼ਾਰ ਜਾਂਦੇ ਸਮੇਂ ਸੂਤੀ ਕੱਪੜੇ ਨਾਲ ਮੂੰਹ ਢੱਕਣਾ ਜਾਂ ਟ੍ਰਿਪਲ ਲੇਅਰ ਮਾਸਕ ਪਹਿਣਨਾ ਲਾਜ਼ਮੀ ਹੈ। ਕਿਸੇ ਵੀ ਵਾਹਨ ‘ਚ ਸਫ਼ਰ ਕਰ ਰਹੇ ਵਿਅਕਤੀ ਲਈ ਮਾਸਕ ਜ਼ਰੂਰੀ ਹੈ।

ਦਫ਼ਤਰ ਜਾਂ ਹੋਰ ਕੰਮ ਵਾਲੀ ਥਾਂ ‘ਤੇ ਵੀ ਮਾਸਕ ਪਹਿਣ ਕੇ ਰੱਖਣਾ ਹੋਵੇਗਾ। ਮਾਸਕ ਦੇ ਤੌਰ ‘ਤੇ ਘਰ ‘ਚ ਸੂਤੀ ਕੱਪੜੇ ਤੋਂ ਬਣਿਆ ਮਾਸਕ, ਰੁਮਾਲ, ਦੁਪੱਟਾ ਜਾਂ ਪਰਨਾ ਵਰਤਿਆ ਜਾ ਸਕਦਾ ਹੈ। ਜੇਕਰ ਕੋਈ ਜਨਤਕ ਸਥਾਨ ‘ਤੇ ਬਿਨਾਂ ਮਾਸਕ ਜਾਂਦਾ ਹੈ ਤਾਂ ਉਸ ਤੋਂ 200 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ।

ਜੇਕਰ ਕੋਈ ਵਿਅਕਤੀ ਹੋਮ ਕੁਆਰੰਟੀਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 500 ਰੁਪਏ ਜ਼ੁਰਮਾਨਾ ਲੱਗੇਗਾ। ਜੇਕਰ ਕੋਈ ਜਨਤਕ ਸਥਾਨ ‘ਤੇ ਥੁੱਕਦਾ ਹੈ ਤਾਂ ਉਸ ਤੋਂ 100 ਰੁਪਏ ਜ਼ੁਰਮਾਨਾ ਲਿਆ ਜਾਵੇਗਾ। ਇਹ ਸਾਰੇ ਨਿਯਮ ਲਾਗੂ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ।

ਜੋ ਵੀ ਨਿਯਮ ਬਣਦੇ ਹਨ ਸਾਡੀ ਤੇ ਸਮਾਜ ਦੀ ਭਲਾਈ ਲਈ ਹੀ ਬਣਦੇ ਹਨ। ਸੋ ਆਓ ਸਾਰੇ ਇਨ੍ਹਾਂ ਦੀ ਪਾਲਣਾ ਕਰੀਏ ਤੇ ਮੁੜ ਤੋਂ ਤੰਦਰੁਸਤ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਕਰੀਏ।

NO COMMENTS