*ਪੰਜਾਬ ਵਾਸੀਆਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ..! ਪੰਜਾਬ ਸਰਕਾਰ ਐਨ.ਓ.ਸੀ ਵਾਲੀ ਸ਼ਰਤ ਵਾਪਸ ਲਵੇ- ਬਲਜੀਤ ਸ਼ਰਮਾ*

0
149

ਮਾਨਸਾ 23ਲਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) ਡਿਪਟੀ ਕਮਿਸ਼ਨਰ ਮਾਨਸਾ ਨੂੰ ਪ੍ਰੋਪਰਟੀ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਦੀ ਅਗਵਾਈ ਵਿਚ ਇਕ ਵਫਦ ਮਿਲਿਆ ।ਜਿਨ੍ਹਾਂ ਨੇ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ  ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਬਲਜੀਤ ਸ਼ਰਮਾ ਨੇ ਦੱਸਿਆ ਕਿ ਮਾਨਸਾ ਜ਼ਿਲ੍ਹਾ 80 ਸਾਲ ਪਹਿਲਾਂ ਦਾ ਵਸਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਨੇ ਗਲੀਆਂ ਮਹੱਲੇ  ਅਤੇ ਵੱਖ ਵੱਖ ਥਾਵਾਂ ਵਿੱਚ ਪਲਾਟ ਖ਼ਰੀਦੇ ਹੋਏ ਹਨ ਜਿਨ੍ਹਾਂ ਲਈ ਹੁਣ ਪੰਜਾਬ ਸਰਕਾਰ ਨੇ ਐੱਨਓਸੀ ਲਾਗੂ ਕਰ ਦਿੱਤੀ ਹੈ। ਜੋ ਕਿ ਇਹਨੂੰ ਇਸ ਐੱਨ ਓ ਸੀ ਲੈਣਾ ਬਹੁਤ ਮੁਸ਼ਕਲ ਕੰਮ ਹੈ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ  ਨੇ ਅਣਅਧਿਕਾਰਤ ਕਲੋਨੀਆਂ ਲਈ ਜੋ ਪਾਲਿਸੀ ਬਣਾਈ ਸੀ ਉਹ 2018 ਤਕ ਉਸੇ  ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਲਓਸੀ ਲਾਗੂ ਹੋਣ ਕਾਰਨ ਪਿਛਲੇ ਸਮੇਂ ਤੋਂ ਕਿਸੇ ਵੀ ਤਰ੍ਹਾਂ ਦੇ ਪਲਾਟਾਂ ਦੀ ਖਰੀਦ ਵੇਚ ਨਹੀਂ ਹੋ ਰਹੀ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਕਿਉਂਕਿ ਵਿਆਹਾਂ ਦਾ ਸੀਜ਼ਨ ਹੋਣ ਕਾਰਨ ਲੋਕਾਂ ਨੇ ਆਪਣੀ ਪ੍ਰਾਪਰਟੀ ਵੇਚ  ਵੱਟ ਕਰਕੇ ਆਪਣੀ ਕਬੀਲਦਾਰੀ ਦੇ ਢਾਂਚੇ ਨੂੰ ਸਹੀ ਕਰਨਾ ਹੁੰਦਾ ਹੈ। ਰਜਿਸਟਰੀਆਂ ਨਾ ਹੋਣ ਕਾਰਨ ਜਿਥੇ ਪੰਜਾਬ ਸਰਕਾਰ ਨੂੰ ਵੱਡਾ ਘਾਟਾ ਪੈ ਰਿਹਾ ਹੈ ਉੱਥੇ ਹੀ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ  ਕਰਨਾ ਪੈ ਰਿਹਾ ਹੈ ॥ਸ਼ਰਮਾ ਨੇ ਕਿਹਾ ਕਿ ਅਣਅਧਿਕਾਰਕ ਕਲੋਨੀਆਂ ਲਈ ਐੱਨ ਓ ਸੀ ਲਾਗੂ ਕੀਤੀ ਜਾਵੇ ਪਰ ਫਿਰ ਵੀ ਉਨ੍ਹਾਂ ਲਈ ਵੀ ਕਿਸੇ ਨਾ ਕਿਸੇ ਤਰ੍ਹਾਂ ਦੀ ਪਾਲਿਸੀ ਲਾਗੂ ਕੀਤੀ ਜਾਵੇ ਤਾਂ ਜੋ  ਜਾਵੇ ਇਨ੍ਹਾਂ ਅਣਅਧਿਕਾਰਕ ਕਲੋਨੀਆਂ ਵਿੱਚ ਵੀ ਬਹੁਤ ਸਾਰੇ ਗ਼ਰੀਬ ਜਨਤਾ ਨੇ ਪਲਾਟ ਖ਼ਰੀਦੇ ਹੋਏ ਹਨ। ਜਿਨ੍ਹਾਂ ਨੂੰ ਹੁਣ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਪਾਸੇ ਫੌਰੀ ਧਿਆਨ ਦਿੰਦੇ ਹੋਏ  ਪੂਰੇ ਪੰਜਾਬ ਵਿੱਚ ਰਜਿਸਟਰੀਆਂ ਹੋਣੀਆਂ  ਲਾਗੂ ਕਰਵਾਈਆਂ ਜਾਣ। ਕਿਉਂਕਿ ਇਸ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਹਨ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਪ੍ਰਾਪਰਟੀ ਨਾਲ ਜੁੜੇ  ਜੁੜਿਆ ਹੋਇਆ ਹੈ ।ਜਿਹੜੇ ਅੱਜਕੱਲ੍ਹ ਸਾਰੇ ਹੀ ਵਿਹਲੇ ਬੈਠੇ ਹਨ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪਲਾਟ ਖ਼ਰੀਦੇ ਹੋਏ ਹਨ ਆਪਣੇ ਘਰ ਬਣਾਉਣ ਲਈ ਉਨ੍ਹਾਂ ਨੂੰ ਵੀ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਮੌਕੇ ਵਫ਼ਦ ਵਿੱਚ ਸ਼ਾਮਲ  ਰਾਮ ਲਾਲ ਸ਼ਰਮਾ , ਇੰਦਰਸੈਨ ਅਕਲੀਆਂ, ਰਵੀ ਕੁਮਾਰ ਭੀਸ਼ਮ ਸ਼ਰਮਾ,ਅਜੇ ਕੁਮਾਰ ਮੋਨੂੰ, ਰਾਮ ਲਾਲ ਬੱਲੀ ਰਾਜੂ, ਸੱਤਪਾਲ ਜੋੜਕੀਆਂ ਹਰਵਿੰਦਰ ਸਿੰਘ, ਮਹਾਂਵੀਰ ਜੈਨ ਪਾਲੀ ਗੋਪਾਲ ਰਾਜ ਪਾਲੀ ਠੇਕੇਦਾਰ, ਕਾਲ਼ਾ ਭੱਮਾ,ਰਾਜ ਕੁਮਾਰ ,ਪਾਲ ਐਮ ਸੀ,ਰਾਜੂ ਮਾਲੀ,ਧੀਰਜ ਗੋਇਲ, ਲਛਮਣ ਦਾਸ, ਸੁਸ਼ੀਲ ਕੁਮਾਰ ਸ਼ੀਲਾ, ਐਸੋਸੀਏਸ਼ਨ ਦੇ ਅਹੁਦੇਦਾਰ , ਮੈਂਬਰ ਹਜ਼ਾਰ ਸਨ। 

NO COMMENTS