*ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਜਰੂਰੀ:ਅਰੋੜਾ*

0
110

ਮਾਨਸਾ 7 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕੀਤੇ ਗਏ ਕੰਮ ਅੱਜ ਵੀ ਮੂੰਹੋਂ ਬੋਲਦੇ ਹਨ ਅਤੇ ਲੋਕ ਉਸ ਵੇਲੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਚੇਤੇ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਨੇ ਪਿੰਡ ਤਾਮਕੋਟ, ਰੱਲਾ, ਅਨੂਪਗੜ੍ਹ, ਅਲੀਸ਼ੇਰ ਕਲਾਂ, ਅਤਲਾ ਕਲਾਂ, ਅਲੀਸ਼ੇਰ ਖੁਰਦ, ਭੂਪਾਲ, ਭੁਪਾਲ ਕਲਾਂ, ਗੁੜਥੜੀ, ਖੀਵਾ ਕਲਾਂ ਅਤੇ ਸ਼ਹਿਰ ਮਾਨਸਾ ਦੇ ਵੱਖ ਵੱਖ ਵਾਰਡਾਂ ਵਿੱਚ ਭਰਵੀਆਂ ਮੀਟਿੰਗਾਂ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਬਠਿੰਡਾ-ਮਾਨਸਾ ਦੀ ਤਰੱਕੀ ਲਈ ਹਰਸਿਮਰਤ ਕੌਰ ਬਾਦਲ ਨੂੰ ਇਸ ਹਲਕੇ ਤੋਂ ਜਿੱਤ ਦਿਵਾਉਣੀ ਜਰੂਰੀ ਹੈ ਤਾਂ ਜੋ ਵਿਕਾਸ ਦਾ ਕੰਮ ਅਤੇ ਉਸ ਦੀ ਰਫਤਾਰ ਨਾ ਰੁਕੇ। ਉਨ੍ਹਾਂ ਕਿਹਾ ਕਿ 15 ਸਾਲ ਤੋਂ ਲਗਾਤਾਰ ਹਰਸਿਮਰਤ ਕੌਰ ਬਾਦਲ ਇਸ ਹਲਕੇ ਦੀ ਨੁਮਇੰਦਗੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਹਲਕੇ ਨੇ ਬਹੁਤ ਤਰੱਕੀ ਕੀਤੀ ਹੈ। ਸਾਨੂੰ ਇਹ ਰਫਤਾਰ ਰੁਕਣ ਨਹੀਂ ਦੇਣੀ ਚਾਹੀਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹੱਕਾਂ ਲਈ ਲੜਣ ਵਾਲੀ ਇਕਲੋਤੀ ਪਾਰਟੀ ਹੈ। ਜਿਸ ਨੇ ਹਮੇਸ਼ਾ ਹੀ ਪੰਜਾਬ ਦੀਆਂ ਲੜਾਈਆਂ ਮੋਹਰੀ ਹੋ ਕੇ ਲੜੀਆਂ। ਅੱਜ ਦਿੱਲੀ ਦੀਆਂ ਪਾਰਟੀਆਂ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜੋਰ ਕਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਅਤੇ ਸਿੱਖਾਂ ਨੂੰ ਇਸ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਸਾਨੂੰ ਪਹਿਚਾਣ ਕਰ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਹਿੱਤ ਲਈ ਕੌਣ ਖੜ੍ਹਦਾ ਹੈ, ਕੌਣ ਨਹੀਂ। ਪੰਜਾਬ ਨੂੰ ਤਰੱਕੀ ਵਾਲੇ ਪਾਸੇ ਕਿਹੜੀ ਪਾਰਟੀ ਲੈ ਕੇ ਗਈ ਅਤੇ ਸੂਬੇ ਵਿੱਚ ਸੜਕਾਂ, ਓਵਰ ਅਤੇ ਅੰਡਰਬ੍ਰਿਜ, ਲੰਮੀਆਂ-ਚੋੜੀਆਂ ਸੜਕਾਂ, ਪੁੱਲ ਅਤੇ ਵਿਕਾਸ ਕੰਮਾਂ ਦੇ ਨਵੇਂ ਰਿਕਾਰਡ ਬਣਾਏ। ਪਰ ਅਸੀਂ ਇਨ੍ਹਾਂ ਮੌਕੇ ਦੀਆਂ ਪਾਰਟੀਆਂ ਦੀਆਂ ਗੱਲਾਂ ਵਿੱਚ ਆ ਕੇ ਸਭ ਕੁਝ ਭੁਲਾ ਬੈਠੇ ਹਾਂ। ਸਾਨੂੰ ਇਸ ਤੋਂ ਚੁਕੰਨਾ ਅਤੇ ਚੇਤਨ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤ ਲਈ ਜੋ ਸੋਚ ਸਕਦਾ ਹੈ। ਉਹ ਕੋਈ ਹੋਰ ਪਾਰਟੀ ਨਹੀਂ ਸੋਚ ਸਕਦੀ। ਇਸ ਲਈ ਲੋਕ ਸਭਾ ਚੋਣਾਂ ਵਿੱਚ ਸਾਨੂੰ ਇਸ ਦੀ ਪਰਖ ਜਰੂਰ ਕਰ ਲੈਣੀ ਚਾਹੀਦੀ ਹੈ। ਇਸ ਪਿੰਡਾਂ ਅਤੇ ਸ਼ਹਿਰਾਂ ਦੇ ਆਗੂ ਮੌਜੂਦ ਸਨ।

NO COMMENTS