ਪੰਜਾਬ ਲਈ ਨਵੀਂ ਚਿੰਤਾ! ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ ਡਿੱਗਾ

0
142

ਚੰਡੀਗੜ੍ਹ 12 ਜੁਲਾਈ 2020  (ਸਾਰਾ ਯਹਾ/ਬਿਓਰੋ ਰਿਪੋਰਟ) : ਸੂਬੇ ਵਿੱਚ ਕੋਰੋਨਾ ਕਾਰਨ ਹਾਲਾਤ ਕਾਫੀ ਗੰਭੀਰ ਹੋ ਰਹੇ ਹਨ। 30 ਮਈ ਨੂੰ ਸੂਬੇ ਵਿੱਚ ਰਿਕਵਰੀ ਰੇਟ 85.10% ਸੀ ਜੋ ਉਹ ਹੁਣ 71.03% ਤੇ ਪਹੁੰਚ ਗਿਆ। ਪਿਛਲੇ ਕਰੀਬ 42 ਦਿਨਾਂ ਵਿੱਚ ਰਿਕਵਰੀ ਰੇਟ ਵਿੱਚ 14 ਫੀਸਦ ਗਿਰਾਵਟ ਆਈ ਹੈ।

ਅੰਕੜਿਆਂ ਮੁਤਾਬਕ ਮੌਜੂਦਾ ਸਮੇਂ 2,254 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ। ਇਨਾਂ ਵਿੱਚ 59 ਮਰੀਜ਼ ਆਕਸੀਜਨ ਸਪੋਰਟ ਤੇ ਵੈਂਟੀਲੇਟਰ ਤੇ ਹਨ। ਸ਼ਨੀਵਾਰ ਪੰਜ ਨਵੀਆਂ ਮੌਤਾਂ ਤੋਂ ਬਾਅਦ ਸੰਖਿਆਂ 198 ਹੋ ਗਈ ਹੈ। ਸ਼ਨੀਵਾਰ ਜਲੰਧਰ ਚ ਦੋ, ਪਠਾਨਕੋਟ, ਸੰਗਰੂਰ, ਲੁਧਿਆਣਾ ਤੇ ਪਟਿਆਲਾ ਚ 1-1 ਮਰੀਜ਼ ਦੀ ਮੌਤ ਹੋਈ ਹੈ।

ਪੰਜਾਬ ‘ਚ ਇੱਕ ਵਾਰ ਕੋਰੋਨਾ ਤੇ ਬਿਹਤਰ ਤਰੀਕੇ ਨਾਲ ਕਾਬੂ ਪਾ ਲਿਆ ਗਿਆ ਸੀ ਪਰ ਇਸ ਤੋਂ ਬਾਅਦ ਮੁੜ ਪੌਜ਼ੇਟਿਵ ਕੇਸਾਂ ‘ਚ ਲਗਾਤਾਰ ਇਜ਼ਾਫਾ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਰਿਕਵਰੀ ਰੇਟ ‘ਚ ਗਿਰਾਵਟ ਸੂਬਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ।

NO COMMENTS