ਪੰਜਾਬ ਲਈ ਇੱਕ ਹੋਰ ਮੁਸੀਬਤ, ਬ੍ਰਿਟੇਨ ਤੋਂ ਪਰਤੇ 2426 ਯਾਤਰੀ ਅਨਟ੍ਰੇਸ, ਸਰਕਾਰ ਫਿਕਰਮੰਦ

0
46

ਚੰਡੀਗੜ੍ਹ 27 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਬ੍ਰਿਟੇਨ ਤੋਂ ਪੰਜਾਬ ਆਏ ਕਰੀਬ 3 ਹਜ਼ਾਰ ਲੋਕਾਂ ਨੇ ਪੰਜਾਬ ਦਾ ਫਿਕਰ ਵਧਾ ਦਿੱਤਾ ਹੈ। ਦਰਅਸਲ ਬ੍ਰਿਟੇਨ ‘ਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਫੈਲ ਗਿਆ ਹੈ ਜਿਸ ਦਰਮਿਆਨ ਹੁਣ ਪੰਜਾਬ ‘ਚ 3426 ਲੋਕ ਹਾਲ ਹੀ ਵਿੱਚ ਬ੍ਰਿਟੇਨ ਤੋਂ ਪਰਤੇ ਸੀ, ਪਰ ਇਨ੍ਹਾਂ ਵਿੱਚੋਂ 2426 ਲੋਕ ਪੰਜਾਬ ਦੇ ਸਿਹਤ ਵਿਭਾਗ ਟਰੇਸ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿੱਚ ਇਨ੍ਹਾਂ ਲੋਕਾਂ ਦੀ ਸਹੀ ਤਰੀਕੇ ਨਾਲ ਕੋਰੋਨਾਵਾਇਰਸ ਜਾਂਚ ਨਹੀਂ ਹੋ ਸਕੀ।

ਅਜੇ ਤੱਕ ਸਿਰਫ 1000 ਲੋਕਾਂ ਦਾ ਪਤਾ ਲਾਇਆ ਗਿਆ ਹੈ। ਹੁਣ ਤੱਕ 1000 ਟਰੇਸ ਕੀਤੇ ਵਿਅਕਤੀਆਂ ਨੂੰ ਹੋਮ ਆਈਸੋਲੇਟ ਕੀਤਾ ਜਾ ਚੁੱਕਾ ਹੈ।ਪਰ ਹੁਣ ਤੱਕ ਟ੍ਰੇਸ ਨਹੀਂ ਹੋਏ 2426 ਲੋਕ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਲਈ ਚੁਣੌਤੀ ਬਣੇ ਹੋਏ ਹਨ। ਪਿਛਲੇ ਇੱਕ ਮਹੀਨੇ ਵਿੱਚ ਬ੍ਰਿਟੇਨ ਤੋਂ ਦਿੱਲੀ ਤੇ ਅੰਮ੍ਰਿਤਸਰ ਆਉਣ ਵਾਲੀਆਂ ਉਡਾਣਾਂ ਵਿੱਚ 1604 ਲੋਕ ਅੰਮ੍ਰਿਤਸਰ ਤੇ 1822 ਲੋਕ ਦਿੱਲੀ ਏਅਰਪੋਰਟ ‘ਤੇ ਉਤਰੇ।

ਪੰਜਾਬ ਦੇ ਕੋਰੋਨਾ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਤੋਂ ਤਿੰਨ ਦਿਨਾਂ ਵਿੱਚ ਇਸ ਸਬੰਧ ਵਿੱਚ ਇੱਕ ਰਿਪੋਰਟ ਮੰਗੀ ਗਈ ਹੈ। ਇਨ੍ਹਾਂ ਲੋਕਾਂ ਦਾ ਜਲਦੀ ਹੀ ਪਤਾ ਲਾ ਲਿਆ ਜਾਵੇਗਾ। ਐਤਵਾਰ ਸ਼ਾਮ ਤੱਕ ਰਿਪੋਰਟ ਮਿਲਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਦੀ ਸਹਾਇਤਾ ਨਾਲ ਟਰੇਸ ਹੋਏ ਇਨ੍ਹਾਂ ਲੋਕਾਂ ਵਿੱਚੋਂ 400 ਦੇ ਕਰੀਬ ਲੋਕ ਪੰਜਾਬ ਤੋਂ ਹਨ।

ਇਨ੍ਹਾਂ ਸਾਰੇ ਲੋਕਾਂ ਦੇ ਘਰਾਂ ਨੂੰ ਟੀਮਾਂ ਭੇਜ ਕੇ ਸੈਂਪਲ ਲਏ ਜਾ ਰਹੇ ਹਨ। ਜੇ ਕਿਸੇ ਦੀ ਰਿਪੋਰਟ ਪੌਜ਼ੇਟਿਵ ਆਉਂਦੀ ਹੈ, ਤਾਂ ਉਸ ਦੇ ਸੰਪਰਕ ‘ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਏਗੀ। ਭਾਵੇਂ ਇਹ ਲੋਕ ਕੋਵਿਡ ਦੀਆਂ ਨੈਗੇਟਿਵ ਰਿਪੋਰਟਾਂ ਲੈ ਕੇ ਇੰਗਲੈਂਡ ਤੋਂ ਭਾਰਤ ਪਰਤੇ ਹਨ, ਪਰ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।

NO COMMENTS