*ਪੰਜਾਬ ਰਾਜ ਮੰਡੀ ਬੋਰਡ ਤਹਿਤ ਮਾਨਸਾ ਸ਼ਹਿਰ ਦੇ ਆਲੇ ਦੁਆਲੇ ਆਉਦੀਆਂ ਸੜਕਾ ਦੀ ਜਲਦ ਹੋ ਰਹੀ ਹੈ ਮੁੰਰਮਤ -ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਵੁਆਇਸ ਆਫ ਮਾਨਸਾ ਦੇ ਵਫਦ ਨੂੰ ਦਿੱਤਾ ਭਰੋਸਾ*

0
105

ਮਾਨਸਾ, 23 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਅਤੇ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ  ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿਚ ਵਫਦ ਨੇ ਅੱਜ ਪੰਜਾਬ ਰਾਜ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮਾਨਸਾ ਦੀਆਂ ਵੱਖ ਵੱਖ ਸਮੱਸਿਆਵਾਂ ਬਾਰੇ ਮੁਲਾਕਾਤ ਕੀਤੀ। ਵਫਦ ਵਿਚ ਮੌਜੂਦ ਸੋਸਲਿਸਟ ਪਾਰਟੀ ਆਗੂ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਚੇਅਰਮੈਨ ਬਰਸਟ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਮਾਨਸਾ ਆਉਣ ਤੇ ਸਵਾਗਤ ਕਰਦਿਆ ਮਾਨਸਾ ਸ਼ਹਿਰ ਵੱਲ ਵੱਖ ਵੱਖ ਪਿੰਡਾਂ ਤੋਂ ਆਉਦੀਆਂ ਮੰਡੀ ਬੋਰਡ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਕੀਤੇ ਜਾਣ ਦੀ ਮੰਗ ਕੀਤੀ। ਡਾ ਜਨਕ ਰਾਜ ਸਿੰਗਲਾ ਅਤੇ ਬਲਵਿੰਦਰ ਸਿੰਘ ਕਾਕਾ ਨੇ ਸਰਸਾ ਰੋਡ ਤੋਂ ਜਵਾਹਰਕੇ ਪਿੰਡ ਤੱਕ ਸੂਏ ਦੇ ਨਾਲ ਨਾਲ ਦੋ ਕਿਲੋਮੀਟਰ ਸੜਕ ਬਣਾਉਣ ਦੀ ਮੰਗ ਕੀਤੀ। ਵਫਦ ਵਿਚ ਮੌਜੂਦ ਸੰਸਥਾ ਦੇ ਮੈਂਬਰਾਂ ਬਲਜੀਤ ਸਿੰਘ ਸੂਬਾ, ਨਰਿੰਦਰ ਸ਼ਰਮਾ ਅਤੇ ਹਰਜੀਵਨ ਸਰਾਂ ਨੇ ਇਸੇ ਸੜਕ ਨੂੰ ਅੱਗੇ ਵਧਾਉਦੇ ਹੋਏ ਮਾਨਸਾ ਖੁਰਦ ਰਾਹੀਂ ਖਿਆਲਾਂ ਤੱਕ ਵਧਾ ਕੇ ਮਾਨਸਾ ਦੇ ਬਾਹਰ ਵਾਰ ਬਾਈ ਪਾਸ ਬਣਾਕੇ ਲੋਕਾਂ ਨੁੰ ਸ਼ਹਿਰ ਵਿਚਲੀ ਟਰੈਫਿਕ ਤੋਂ ਰਾਹਤ ਦਵਾਉਣ ਦੀ ਵੀ ਮੰਗ ਕੀਤੀ। ਸੰਸਥਾ ਦੇ ਪ੍ਰੋਜੈਕਟ ਡਾਇਰੈਕਟਰ ਡਾ ਲਖਵਿੰਦਰ ਸਿੰਘ ਮੂਸਾ ਨੇ …………ਕਿਸਾਨਾਂ ਲਈ ਵਾਧੂ ਜ਼ਮੀਨਾਂ ਵਿਚੋਂ ਜ਼ਮੀਨਾਂ ਦਾ  ਬੈਂਕ ਬਣਾਉਣ ਲਈ ਕਿਹਾ ਜਿਸ ਵਿਚੋਂ ਉਹ ਜ਼ਮੀਨ ਐਕਵਾਇਰ ਹੋਣ ਤੇ ਉਹ ਜ਼ਮੀਨ ਖਰੀਦ ਸਕਣ। ।। ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ ਅਤੇ ਰਿਟਾਇਰਡ ਐਸ ਡੀ ਐਮ ਓਮ ਪ੍ਰਕਾਸ਼ ਨੇ ਮਾਨਸਾ ਕਿਸਾਨਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਉੱਚ ਕੋਟੀ ਦਾ ਕਮਿਊਨਟੀ ਸੈਂਟਰ ਅਤੇ ਫਸਲਾਂ, ਸਬਜ਼ੀਆਂ ਅਤੇ ਫਲਾਂ ਦੇ ਮੰਡੀਕਰਨ ਦੀ ਪੜਾਈ ਲਈ ਕੋਈ ਸਿੱਖਿਆ ਸੰਸਥਾ ਖੋਲਣ ਦੀ ਮੰਗ ਕੀਤੀ। ਸਮਾਜ ਸੇਵੀ ਬਲਰਾਜ ਨੰਗਲ ਅਤੇ ਸੰਸਥਾ ਦੇ ਸਕੱਤਰ ਵਿਸ਼ਵਦੀਪ ਬਰਾੜ  ਨੇ ਕਿਸਾਨਾ ਨਾਲ ਸਬੰਧਤ ਬੈਂਕ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ( ਲੈਂਡ ਮਾਰਗੇਜ਼ ਬੈਂਕ ) ਦੇ ਕਿਸਾਨ ਸ਼ੇਅਰ ਹੋਲਡਰਾਂ ਲਈ ਮਾਨਸਾ ਜਿਲ਼੍ਹੇ ਵਿਚ ਕਰਜੇ ਵੰਡਣ ਅਤੇ ਮੁਲਾਜਮਾ  ਦਾ ਪੇਅ ਕਮਿਸ਼ਨ ਜਾਰੀ ਕਰਨ ਲਈ ਸਰਕਾਰ ਨੂੰ ਧਿਆਨ ਦੇਣ ਬਾਰੇ ਮੰਗਾਂ ਤੋਂ ਚੇਅਰਮੈਨ ਨੂੰ ਜਾਣੁ ਕਰਵਾਇਆ । ਵਫਦ ਵਲੋਂ ਉਠਾਈਆਂ ਮੰਗਾਂ ਤੇ ਜਵਾਬ ਦਿੰਦਿਆਂ ਚੇਅਰਮੈਨ ਬਰਸਟ ਨੇ ਕਿਹਾ ਕਿ ਮਾਨਸਾ ਜਿਲ਼੍ਹੇ ਦੀਆਂ ਸੜਕਾਂ ਦੀ ਮੁਰੰਮਤ ਲਈ ਮੰਡੀ ਬੋਰਡ ਵਲੋਂ 27 ਕਰੋੜ ਜਾਰੀ ਕੀਤੇ ਜਾ ਰਹੇ ਹਨ ਅਤੇ ਇਕ ਹਫਤੇ ਵਿਚ ਇਹ ਮੁਰੰਮਤ ਸ਼ੁਰੂ ਹੋ ਰਹੀ ਜਾਵੇਗੀ। ਉਹਨਾਂ ਮਾਨਸਾ ਦੇ ਦੁਆਲੇ ਬਣਾਈ  ਜਾਣ ਵਾਲੀ ਸੜਕ ਦੀ ਪੂਰੀ ਵਿਸਥਾਰਿਤ ਰਿਪੋਰਟ ਬਣਾ ਕੇ ਉਹਨਾਂ ਨੂੰ ਪੇਸ਼ ਕਰਨ ਦੇ ਨਾਲ ਨਾਲ ਮੈਂਬਰਾਂ ਵਲੋਂ ਜ਼ਮੀਨ ਬੈਂਕ ਦੀ ਤਜ਼ਵੀਜ਼ ਬਾਰੇ ਵੀ ਪ੍ਰੋਜੈਕਟ ਰਿਪੋਰਟ ਤਿਆਰ ਕਰਕੇ ਉਹਨਾਂ ਨੂੰ ਸੁਪਰਦ ਕਰਨ ਲਈ ਕਿਹਾ ਤੇ ਇਸ ਉਪਰ ਕਾਰਵਾਈ ਦਾ ਭਰੋਸਾ ਦਿੱਤਾ। ਹੋਰ ਮੰਗਾਂ ਬਾਰੇ ਵੀ ਉਹਨਾਂ ਸੰਸਥਾ ਮੈਂਬਰਾਂ ਨੂੰ ਕਿਹਾ ਕਿ ਉਹਨਾ ਵਲੋਂ ਹਰ ਸੰਭਵ ਕਾਰਵਾਈ ਕਰਵਾਈ ਜਾਵੇਗੀ। ਇਸ ਮੌਕੇ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਦੱਖਣ ਗੁਰਿੰਦਰ ਸਿੰਘ ਚੀਮਾ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


NO COMMENTS