*ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟ ਕੌਂਸਲ ਦਾ ਪ੍ਰੈਜੀਡੈਂਟ ਬਣਿਆ ਡੀਏਵੀ ਮਾਨਸਾ ਦਾ ਵਿਦਿਆਰਥੀ*

0
248

ਮਾਨਸਾ 23 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸਥਾਨਕ ਡੀਏਵੀ ਸਕੂਲ ਮਾਨਸਾ ‘ਚ ਪੜਿਆ ਵਿਦਿਆਰਥੀ ਸਟੂਡੈਂਟ ਕੌਂਸਲ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਚੁਣਿਆ ਗਿਆ ਹੈ।    

ਆਕਾਸ਼ਦੀਪ ਸਿੰਘ ਨੇ ਨਰਸਰੀ ਤੋਂ 12ਵੀਂ ਜਮਾਤ ਤੱਕ ਦੀ ਪੜ੍ਹਾਈ ਡੀਏਵੀ ਸਕੂਲ ਵਿੱਚ ਹੀ ਪੂਰੀ ਕੀਤੀ ਹੈ। ਪੜ੍ਹਾਈ ਦੌਰਾਨ ਉਸ ਨੂੰ ਗਾਉਣ ਅਤੇ ਲਿਖਣ ਦਾ ਬਹੁਤ ਸ਼ੌਕ ਸੀ ਅਤੇ ਉਹ ਸਕੂਲ ਦੀ ਹਰ ਗਤੀਵਿਧੀ ਵਿੱਚ ਹਿੱਸਾ ਲੈਂਦਾ ਸੀ। ਉਹ ਬਚਪਨ ਤੋਂ ਹੀ ਬਹੁਤ ਮਿਹਨਤੀ ਅਤੇ ਯੋਗ ਵਿਦਿਆਰਥੀ ਰਿਹਾ ਹੈ। ਸਾਰੇ ਅਧਿਆਪਕ ਉਸ ਦੀ ਨਿਮਰਤਾ ਅਤੇ ਨਰਮ ਸੁਭਾਅ ਦੀ ਸ਼ਲਾਘਾ ਕਰਦੇ ਸਨ। ਅਕਾਸ਼ਦੀਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਬੀਏ ਫਾਈਨਲ ਆਨਰਜ਼ ਕਰ ਰਿਹਾ ਹੈ ਅਤੇ ਉਹ ਸਟੂਡੈਂਟ ਕੌਂਸਲ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਚੁਣਿਆ ਗਿਆ ਹੈ, ਜਿਸ ਦਾ ਕੰਮ ਵਿਦਿਆਰਥੀ ਦੀ ਸਹਾਇਤਾ ਅਤੇ ਮਾਰਗਦਰਸ਼ਨ ਹਿੱਤ ’ਚ ਕੰਮ ਕਰਨਾ ਹੈ। ਡੀਏਵੀ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਨੇ ਅਕਾਸ਼ਦੀਪ ਨੂ ਐਸੋਸੀਏਸ਼ਨ ਦਾ ਪ੍ਰੈਜੀਡੈਂਟ ਚੁਣੇ ਜਾਣ ‘ਤੇ ਹਾਰਦਿਕ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ। ਗੱਲਬਾਤ ਦੌਰਾਨ ਅਕਾਸ਼ਦੀਪ ਨੇ ਕਿਹਾ ਕਿ ਉਹ ਪੰਜਾਬੀ ਸਾਹਿਤ ਵਿੱਚ ਪੀਐਚਡੀ ਕਰੇਗਾ ਅਤੇ ਪੰਜਾਬੀ ਗਾਇਕੀ ਦੁਆਰਾ ਦੇਸ਼ ਵਿਦੇਸ਼ ਵਿੱਚ ਪੰਜਾਬੀ ਸੱਭਿਅਤਾ ਦਾ ਪ੍ਰਚਾਰ ਅਤੇ ਪ੍ਰਸਾਰ ਕਰੇਗਾ। ਪ੍ਰਿੰਸੀਪਲ ਜੀ ਨੇ ਉਸ ਦੇ ਉਜਵਲ ਭਵਿੱਖ ਲਈ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਪ੍ਰਧਾਨਾਚਾਰਿਆ

NO COMMENTS