ਬਠਿੰਡਾ 18 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਦੀ ਸਰਪ੍ਰਸਤੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ 66 ਵੀਆ ਅੰਤਰ ਜ਼ਿਲ੍ਹਾ ਸਕੂਲ ਬਾਕਸਿੰਗ ਖੇਡਾਂ ਭਾਈ ਰੂਪ ਚੰਦ ਸਟੇਡੀਅਮ ਭਾਈਰੂਪਾ ਅਤੇ ਹਾਕੀ ਰਾਜਿੰਦਰਾ ਹਾਕੀ ਟਰਫ ਸਟੇਡੀਅਮ ਬਠਿੰਡਾ ਵਿਖੇ ਅਗਾਜ਼ ਹੋਇਆ। ਇਹਨਾਂ ਖੇਡਾਂ ਦਾ ਉਦਘਾਟਨ ਬਠਿੰਡਾ ਵਿਖੇ ਅਮ੍ਰਿਤ ਅੱਗਰਵਾਲ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਵਿਖੇ ਅਤੇ ਭਾਈ ਰੂਪਾ ਵਿਖੇ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਵਲੋਂ ਉਹਨਾਂ ਦੇ ਪੀ.ਏ ਜਗਸੀਰ ਸਿੰਘ ਵਲੋਂ ਕੀਤਾ ਗਿਆ। ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਗਿੱਲ ਡੀ.ਐਮ . ਖੇਡਾਂ ਨੇ ਦੱਸਿਆ ਕਿ ਬਾਕਸਿੰਗ ਅੰਡਰ 17 ਮੁੰਡੇ ਦੇ ਪਹਿਲੇ ਰਾਊਂਡ 46 ਕਿਲੋ ਵਿੱਚ ਬੰਟੀ ਫਾਜ਼ਿਲਕਾ ਨੇ ਜੋਬਨਪ੍ਰੀਤ ਮੋਗਾ ਨੂੰ,ਹਿਆਨ ਅਲੀ ਮਸਤੂਆਣਾ ਨੇ ਬੇਦੰਤ ਭਗਤ ਪਠਾਨਕੋਟ ਨੂੰ, ਨਰਾਇਣ ਬਠਿੰਡਾ ਨੇ ਮਨਜਿੰਦਰ ਬਰਨਾਲਾ ਨੂੰ ਅਵਿਨਾਸ਼ ਜਲੰਧਰ ਨੇ ਪੂਜਨ ਸੰਗਰੂਰ ਨੂੰ,ਡਿੰਪਲ ਪਟਿਆਲਾ ਨੇ ਗੁਰਵਿੰਦਰ ਫਰੀਦਕੋਟ ਨੂੰ,ਲਵ ਕਪੂਰਥਲਾ ਨੇ ਰਿਤਨ ਬਠਿੰਡਾ ਨੂੰ, ਇੰਦਰਜੀਤ ਫਤਿਹਗੜ੍ਹ ਸਾਹਿਬ ਨੇ ਅਰਮਾਨ ਮੋਹਾਲੀ ਨੂੰ,48 ਕਿਲੋ ਵਿੱਚ ਅਨੁਰਾਗ ਮਲੇਰਕੋਟਲਾ ਨੇ ਉਦੈਵੀਰ ਬਰਨਾਲਾ ਨੂੰ,ਸਾਹਿਲ ਸੇਠੀ ਨੇ ਭਵਜੀਤ ਬਠਿੰਡਾ ਨੂੰ,50 ਕਿਲੋ ਵਿੱਚ ਸੂਰਜ ਰੂਪਨਗਰ ਨੇ ਗੁਰਨੂਰ ਫਾਜ਼ਿਲਕਾ ਨੂੰ ਹਰਾਇਆ।ਹਾਕੀ ਦੇ ਮੁਕਾਬਲਿਆਂ ਵਿੱਚ ਲੁਧਿਆਣਾ ਨੇ ਰੂਪਨਗਰ ਨੂੰ, ਮੋਗਾ ਨੇ ਹੁਸ਼ਿਆਰਪੁਰ ਨੂੰ, ਬਠਿੰਡਾ ਨੇ ਅਮ੍ਰਿਤਸਰ ਨੂੰ, ਬਠਿੰਡਾ ਪੀ ਆਈ ਐੱਸ ਨੇ ਮਾਨਸਾ ਨੂੰ,ਪੀ ਆਈ ਐੱਸ ਮੈਹਾਲੀ ਨੇ ਫਰੀਦਕੋਟ ਨੂੰ, ਪਟਿਆਲਾ ਨੇ ਬਰਨਾਲਾ ਨੂੰ, ਮਲੇਰਕੋਟਲਾ ਨੇ ਸੰਗਰੂਰ ਨੂੰ, ਤਰਨਤਾਰਨ ਨੇ ਜਲੰਧਰ ਨੂੰ ਹਰਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੋਰਾ ਸਿੰਘ ਜਵੰਦਾ,ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ (ਸਾਰੇ ਬੀ.ਐਮ),ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ,ਲੈਕਚਰਾਰ ਕੁਲਵੀਰ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਕਿਰਨ ਫਰੀਦਕੋਟ,ਭੁਪਿੰਦਰ ਸਿੰਘ ਤੱਗੜ,ਰਹਿੰਦਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ ,ਰਣਧੀਰ ਸਿੰਘ, ਨਿਰਮਲ ਸਿੰਘ ਕੋਚ , ਜਗਮੋਹਨ ਸਿੰਘ, ਹਰਭਗਵਾਨ ਸਿੰਘ ਹਾਜ਼ਰ ਸਨ।