*ਪੰਜਾਬ ਪੱਧਰੀ ਖੇਡਾ ਅੰਡਰ 17 ਮੁੰਡੇ ਵਿੱਚ ਓਵਰ ਆਲ ਟਰਾਫ਼ੀ ਉੱਪਰ ਮੋਹਾਲੀ ਤੇ ਸੰਗਰੂਰ ਦਾ ਕਬਜ਼ਾ*

0
38

ਬਠਿੰਡਾ 21 ਦਸੰਬਰ(ਸਾਰਾ ਯਹਾਂ/ ਮੁੱਖ ਸੰਪਾਦਕ ):ਡਿਪਟੀ ਡਾਇਰੈਕਟਰ ਸੁਨੀਲ ਕੁਮਾਰ ਦੀ ਸਰਪ੍ਰਸਤੀ ਹੇਠ ਬਠਿੰਡਾ ਵਿਖੇ ਚੱਲ ਰਹੀਆਂ ਪੰਜਾਬ ਪੱਧਰੀ ਖੇਡਾਂ ਦਾ ਚੋਥੇ ਦਿਨ ਦਾ ਉਦਘਾਟਨ ਬਲਕਾਰ ਸਿੰਘ ਸਿੱਧੂ ਹਲਕਾ ਵਿਧਾਇਕ ਰਾਮਪੁਰਾ ਵਲੋਂ ਕੀਤਾ ਗਿਆ।ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੈਦਾਨੀ ਖੇਡਾਂ ਬੱਚਿਆਂ ਲਈ ਵਰਦਾਨ ਹਨ। ਇਹਨਾਂ ਨਾਲ ਜਿੱਥੇ ਬੱਚੇ ਸਰੀਰਕ ਤੇ ਤਾਕਤਵਰ ਹੁੰਦੇ ਹਨ। ਉਹਨਾਂ ਦਾ ਮਾਨਸਿਕ ਵਿਕਾਸ ਵੀ ਹੁੰਦਾ ਹੈ। ਉਹਨਾਂ ਨੇ ਸਮੂਹ ਖਿਡਾਰੀਆਂ ਲਈ ਜਿੱਤ ਦੀ ਕਾਮਨਾ ਕੀਤੀ।ਇਸ ਮੋਕੇ ਉਹਨਾਂ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੀ ਦੇਖ-ਰੇਖ ਵਿੱਚ ਹੋ ਰਹੀਆਂ ਹਨ।      ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਡੀ.ਐਮ ਖੇਡਾਂ ਨੇ ਦੱਸਿਆ ਕਿ ਬਾਕਸਿੰਗ ਅੰਡਰ 17 ਵਿੱਚ 44 ਕਿਲੋ ਫਾਈਨਲ ਮੁਕਾਬਲੇ ਵਿੱਚ ਅਵਿਨਾਸ਼ ਜਲੰਧਰ ਨੇ ਪਹਿਲਾਂ,ਹਰਜੋਤ ਹੁਸ਼ਿਆਰਪੁਰ ਨੇ ਦੂਜਾ,48 ਕਿਲੋ ਵਿੱਚ ਸਾਹਿਲ ਸੇਠੀ ਮੋਹਾਲੀ ਨੇ ਪਹਿਲਾਂ, ਰਾਜਵੀਰ ਰੂਪਨਗਰ ਨੇ ਦੂਜਾ,50 ਕਿਲੋ ਵਿੱਚ ਸੁਮਿਤ ਪਟਿਆਲਾ ਨੇ ਪਹਿਲਾਂ, ਸੁਮਿਤ ਸਲਾਰੀਆ ਨੇ ਦੂਜਾ,52 ਕਿਲੋ ਵਿੱਚ ਅਰਸ਼ਪ੍ਰੀਤ ਮੋਹਾਲੀ ਨੇ ਪਹਿਲਾਂ ਰਣਵੀਰ ਬਠਿੰਡਾ ਨੇ ਦੂਜਾ,54 ਕਿਲੋ ਵਿੱਚ ਹਰਸ਼ਦੀਪ ਸਿੰਘ ਸੰਗਰੂਰ ਨੇ ਪਹਿਲਾਂ, ਮਨਜੀਤ ਸਿੰਘ ਪਟਿਆਲਾ ਨੇ ਦੂਜਾ,57 ਕਿਲੋ ਵਿੱਚ ਜਸ਼ਨ ਮੋਹਾਲੀ ਨੇ ਪਹਿਲਾਂ ਮਨਸਵੀ ਲੁਧਿਆਣਾ ਨੇ ਦੂਜਾ,60 ਕਿਲੋ ਵਿੱਚ ਹਰੀਸ਼ ਮੋਹਾਲੀ ਨੇ ਪਹਿਲਾਂ ਅਰਸ਼ ਗਰੋਵਰ ਨੇ ਦੂਜਾ,63 ਕਿਲੋ ਵਿੱਚ ਹਰਪ੍ਰੀਤ ਮੋਹਾਲੀ ਨੇ ਪਹਿਲਾਂ ਕੁਸਪ੍ਰੀਤ ਸਿੰਘ ਪਟਿਆਲਾ ਨੇ ਦੂਜਾ,66 ਕਿਲੋ ਵਿੱਚ ਸਹਿਜਪ੍ਰੀਤ ਸਿੰਘ ਮਾਨਸਾ ਨੇ ਪਹਿਲਾਂ ਸਤਨਾਮ ਸਿੰਘ ਲੂਧਿਆਣਾ ਨੇ ਦੂਜਾ,70 ਕਿਲੋ ਵਿੱਚ ਸਰੀਆਸ ਜਲੰਧਰ ਨੇ ਪਹਿਲਾਂ ਰਾਹੁਲ ਸਿੰਘ ਨੇ ਦੂਜਾ,75 ਕਿਲੋ ਵਿੱਚ ਹਰਸ਼ਜੋਤ ਸੰਗਰੂਰ ਨੇ ਪਹਿਲਾਂ ਅਮਨਪ੍ਰੀਤ ਸਿੰਘ ਲੁਧਿਆਣਾ ਨੇ ਦੂਜਾ,80 ਕਿਲੋ ਵਿੱਚ ਹਾਰਦਿਕ ਬਾਲੀ ਨੇ ਪਹਿਲਾਂ ਮਨਿੰਦਰ ਸਿੰਘ ਪਟਿਆਲਾ ਨੇ ਦੂਜਾ,80 ਕਿਲੋ ਤੋਂ ਵੱਧ ਵਿੱਚ ਸੁਮੇਰ ਸਿੰਘ ਸੰਗਰੂਰ ਨੇ ਪਹਿਲਾਂ ਮਨਪ੍ਰੀਤ ਸਿੰਘ ਹੁਸ਼ਿਆਰਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 14 ਹਾਕੀ ਮੁੰਡਿਆਂ ਦੇ ਮੁਕਾਬਲੇ ਵਿੱਚ ਰੂਪਨਗਰ ਨੇ ਫਰੀਦਕੋਟ ਨੂੰ,ਜਰਖੜ ਅਕੈਡਮੀ ਨੇ ਸੰਗਰੂਰ ਨੂੰ, ਐਸ.ਜੀ.ਪੀ.ਸੀ ਅਮ੍ਰਿਤਸਰ ਨੇ ਜਲੰਧਰ ਨੂੰ, ਸਪੋਰਟਸ ਸਕੂਲ ਘੁੱਦਾ ਨੇ ਫਾਜ਼ਿਲਕਾ ਨੂੰ,ਪੀ.ਆਈ .ਐਸ਼ ਮੋਹਾਲੀ ਨੇ ਮਾਨਸਾ ਨੂੰ, ਮਲੇਰਕੋਟਲਾ ਨੇ ਫਿਰੋਜ਼ਪੁਰ ਨੂੰ , ਲੁਧਿਆਣਾ ਨੇ ਅਮ੍ਰਿਤਸਰ ਨੂੰ ਹਰਾਇਆ।      ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਕਟਾਰੀਆ, ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਹਰਿੰਦਰ ਸਿੰਘ ਗਰੇਵਾਲ ਅਤੇ ਮਨਦੀਪ ਸਿੰਘ ਸਟੇਟ    ਕਮੇਟੀ ਮੈਂਬਰ, ਰੁਪਿੰਦਰ ਸਿੰਘ ਸਿੱਧੂ ਜਿਲ੍ਹਾ ਖੇਡ ਅਫਸਰ,ਪੰਮਾ ਪ੍ਰਧਾਨ,ਬੋਬੀ ਸਿੱਧੂ ਫੂਲ,ਲੈਕਚਰਾਰ ਅਮਰਦੀਪ ਸਿੰਘ, ਗੁਰਮੀਤ ਸਿੰਘ ਭੂੰਦੜ, ਗੁਰਮੀਤ ਸਿੰਘ ਮਾਨ, ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਨਾਜ਼ਰ ਸਿੰਘ, ਲੈਕਚਰਾਰ ਕੁਲਵੀਰ ਸਿੰਘ ਹਾਕੀ ਕਨਵੀਨਰ, ਗੁਰਸ਼ਰਨ ਸਿੰਘ ਬਾਕਸਿੰਗ ਕਨਵੀਨਰ ਭੁਪਿੰਦਰ ਸਿੰਘ ਤੱਗੜ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਲੱਛਮੀ ਵਰਮਾ, ਕੁਲਦੀਪ ਸ਼ਰਮਾ, ਰਾਹੁਲ ਮੋਦਗਿੱਲ, ਰਮਨੀਤ ਕੌਰ ਹਾਜ਼ਰ ਸਨ।

NO COMMENTS