ਪੰਜਾਬ ਪ੍ਰਾਪਤੀ ਸਰਵੇਖਣ ਟੈਸਟ ‘ਚ 6ਵੀਂ ਤੋਂ 12ਵੀਂ ਤੱਕ ਦੇ ਕਰੀਬ 20 ਲੱਖ ਬੱਚਿਆਂ ਵੱਲੋਂ ਸ਼ਮੂਲੀਅਤ: ਸਿੱਖਿਆ ਮੰਤਰੀ

0
54

ਚੰਡੀਗੜ੍ਹ, 29 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਪ੍ਰਾਪਤੀ ਸਰਵੇਖਣ ਲਈ ਪਿਛਲੇ ਦਿਨੀਂ 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਟੈਸਟ ਲਿਆ ਗਿਆ ਜਿਸ ਵਿੱਚ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ 19.61 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ।
ਉਨ੍ਹਾਂ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਨੈਸ਼ਨਲ ਅਚੀਵਮੈਂਟ ਸਰਵੇ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਰਾਹੀਂ ਸੂਬੇ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦਾ ਸਰਵੇਖਣ ਮੁਕੰਮਲ ਕੀਤਾ ਜਾਵੇ ਜਿਸ ਤਹਿਤ ਸਰਵੇਖਣ ਦੀ ਇਹ ਪ੍ਰਕਿਰਿਆ ਪੂਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਪੰਜਾਬ ਪ੍ਰਾਪਤੀ ਸਰਵੇਖਣ `ਚ ਪਹਿਲੀ ਤੋਂ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਲਈ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ ਦੇ ਪ੍ਰਿੰਸੀਪਲਾਂ, ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸੈਂਟਰ ਹੈੱਡ ਟੀਚਰਾਂ ਅਤੇ ਸਕੂਲ ਮੁਖੀਆਂ ਨਾਲ ਲਗਾਤਾਰ ਆਨਲਾਈਨ ਮੀਟਿੰਗਾਂ ਕਰਕੇ ਸੁਝਾਅ ਲਏ ਜਾ ਰਹੇ ਹਨ।
ਸ੍ਰੀ ਸਿੰਗਲਾ ਨੇ ਦੱਸਿਆ ਕਿ ਇਸ ਸਰਵੇਖਣ ਟੈਸਟ ਵਿੱਚ 6ਵੀਂ ਤੋਂ 10ਵੀਂ ਤੱਕ ਦੇ 15.32 ਲੱਖ ਵਿਦਿਆਰਥੀ ਅਤੇ 11ਵੀਂ ਤੇ 12ਵੀਂ ਦੇ 4.29 ਲੱਖ ਵਿਦਿਆਰਥੀ ਸ਼ਾਮਲ ਹੋਏ। ਸਿੱਖਿਆ ਮੰਤਰੀ ਨੇ ਜਮਾਤਵਾਰ ਵੇਰਵਾ ਦਿੰਦਿਆਂ ਕਿਹਾ ਕਿ ਸਰਵੇਖਣ ਟੈਸਟ ਵਿੱਚ 6ਵੀਂ ਜਮਾਤ ਦੇ 2,42,205, 7ਵੀਂ ਜਮਾਤ ਦੇ 2,51,200, 8ਵੀਂ ਜਮਾਤ ਦੇ 2,58,042, 9ਵੀਂ ਜਮਾਤ ਦੇ 3,88,707 ਅਤੇ 10ਵੀਂ ਜਮਾਤ ਦੇ 3,92,643 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।
ਉਨ੍ਹਾਂ ਦੱਸਿਆ ਕਿ 12ਵੀਂ ਦੇ ਇਤਿਹਾਸ ਦੇ ਵਿਸ਼ੇ ਵਿੱਚ 1,02,807, ਰਾਜਨੀਤਿਕ ਸ਼ਾਸ਼ਤਰ ਵਿਸ਼ੇ ਵਿੱਚ 91,891, ਮੈਡੀਕਲ ਅਤੇ ਨਾਨ ਮੈਡੀਕਲ ਵਿਸ਼ੇ ਦੇ 38,538 ਵਿਦਿਆਰਥੀਆਂ ਨੇ ਭਾਗ ਲਿਆ। ਇਸੇ ਤਰ੍ਹਾਂ 11ਵੀਂ ਦੇ ਇਤਿਹਾਸ ਵਿਸ਼ੇ ਵਿੱਚ 1,00,843, ਅਰਥਸ਼ਾਸ਼ਤਰ ਵਿਸ਼ੇ ਵਿੱਚ 52,934, ਮੈਡੀਕਲ ਨਾਨ-ਮੈਡੀਕਲ ਵਿੱਚ 48,147 ਵਿਦਿਆਰਥੀਆਂ ਨੇ ਭਾਗ ਲਿਆ।
ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਜ਼ਰੂਰੀ ਪੜ੍ਹਨ ਸਮੱਗਰੀ ਪ੍ਰਸ਼ਨੋਤਰੀ ਰੂਪ ਵਿੱਚ ਮਹੱਈਆ ਕਰਵਾ ਰਹੇ ਹਨ ਜਦ ਕਿ ਸਕੂਲ ਮੁਖੀ ਮਾਪਿਆਂ ਨਾਲ ਆਨਲਾਈਨ ਮੀਟਿੰਗਾਂ ਕਰ ਰਹੇ ਹਨ।————-

NO COMMENTS