ਮਾਨਸਾ (28 ਅਪ੍ਰੈਲ ) (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਪ੍ਰਦੇਸ ਪੱਲੇਦਾਰ ਮਜ਼ਦੂਰ ਯੂਨੀਅਨ ਮਾਨਸਾ ਤੇ ਜਿਲਾ ਪ੍ਸ਼ੀਦ ਮੈਂਬਰ ਮਾਨਸਾ ਸ਼ਿੰਦਰਪਾਲ ਸਿੰਘ ਚਕੇਰੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਪੰਜਾਬ ਦੀਆਂ ਫੂਡ ਏਜੰਸੀਆਂ ਕੰਮ ਕਰਦੇ ਪੱਲੇਦਾਰ ਦੀਆਂ ਕੁਝ ਭਖਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿਉਂਕਿ ਪੂਰੇ ਸੰਸਾਰ ਵਿੱਚ ਕਰੋਨਾ ਵਾਰਿਸ ਦੀ ਮਾਹਵਾਰੀ ਫੈਲੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਆਪਣੇ ਘਰਾਂ ਵਿੱਚ ਬੈਠ ਕੇ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਪਰੰਤੂ ਫੂਡ ਏਜੰਸੀਆਂ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਨੂੰ ਮਜਬੂਰ ਕਰ ਦਿੱਤਾ ਕਿ ਸਪੈਸ਼ਲਾ ਭਰੋ ਤੇ ਕਣਕ ਦੀ ਅਨਲੋਡਿੰਗ ਕੀਤੀ ਜਾਵੇ ਪੂਰੇ ਪੰਜਾਬ ਵਿੱਚ ਪੱਲੇਦਾਰ ਮਜ਼ਦੂਰਾਂ ਵੱਲੋਂ ਮਜਬੂਰੀ ਵੱਸ ਗੁਦਾਮਾਂ ਵਿੱਚ ਕੰਮ ਕੀਤਾ ਜਾ ਰਿਹਾ ਹੈ ਚਕੇਰੀਆ ਨੇ ਦੱਸਿਆ ਅਸੀਂ ਪੰਜਾਬ ਦੀਆਂ ਸਮੂਹ ਪੱਲੇਦਾਰ ਮਜ਼ਦੂਰ ਯੂਨੀਅਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕਰਦੇ ਪੱਲੇਦਾਰ ਮਜ਼ਦੂਰਾਂ ਤੋਂ ਪਿਛਲੇ ਰੇਟਾਂ ਕੰਮ ਕਰਾਇਆ ਜਾ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਮਜ਼ਦੂਰਾਂ ਦੇ ਰੇਟਾਂ ਵਿਚ ਵਾਧਾ ਕੀਤਾ ਜਾਵੇ ਨਾਲ ਫੂਡ ਏਜੰਸੀਆਂ ਚੋ ਠੇਕੇ ਦਾਰੀ ਸਿਸਟਮ ਅੰਦਰ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦਾ ਸਿਹਤ ਬੀਮਾ ਕੀਤਾ ਜਾਵੇ ਸੈਨਾਟਾਈਜਰ ਤੇ ਮਾਸਕ ਵੀ ਉਨ੍ਹਾਂ ਦੱਸਿਆ ਕਿ ਗੁਦਾਮਾਂ ਵਿੱਚ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਕੀਤਾ ਜਾਵੇ ਚਕੇਰੀਆ ਨੇ ਦੱਸਿਆ ਕਿ ਅੱਗੇ ਮਜ਼ਦੂਰ ਦਿਹਾੜੇ ਤੇ ਅਸੀਂ ਪੂਰੇ ਪੰਜਾਬ ਵਿੱਚ ਮਈ ਦਿਵਸ ਤੇ ਆਪਣੇ ਦਫਤਰਾਂ ਵਿੱਚ ਝੰਡਾ ਲਹਿਰਾ ਕੇ ਨਾਲੇ ਦਫਤਰਾਂ ਦੀਆਂ ਛੱਤਾਂ ਤੇ ਖੜ੍ਹੇ ਹੋ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਤੋਂ ਆਸ ਰੱਖਦੇ ਹਾਂ ਕਿ ਪੰਜਾਬ ਮੁੱਖ ਮੰਤਰੀ ਜਲਦੀ ਹੀ ਇੰਨਾਂ ਦੀਆਂ ਮੰਗਾਂ ਵੱਲ ਧਿਆਨ ਦੇ ਪੂਰੀਆਂ ਕਰਨਗੇ