(ਸਾਰਾ ਯਹਾਂ/ ਬੀਰਬਲ ਧਾਲੀਵਾਲ ): ਮਾਨਸਾ ਮਜਦੂਰ ਦਿਵਸ ਮੌਕੇ ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਦੇ ਦਫਤਰ ਚ ਝੰਡਾ ਲਹਿਰਾਉਣ ਦੀ ਰਸਮ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਕੀਤੀ ।ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਪੱਲੇਦਾਰ ਹਾਜ਼ਰ ਸਨ। ਅਤੇ ਉਨ੍ਹਾਂ ਨੇ ਇੱਕ ਮਈ ਦੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਝੰਡਾ ਲਹਿਰਾਇਆ ਅਤੇ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਿੰਦਰਪਾਲ ਸਿੰਘ ਚਕੇਰੀਆਂ ਸਾਬਕਾ ਸੂਬਾ ਸਕੱਤਰ ਅਤੇ ਕਰਮ ਸਿੰਘ ਖਿਆਲਾਂ ਡਿਪੂ ਪ੍ਰਧਾਨ ਨੇ ਸਿਹਤ ਮੰਤਰੀ ਤੋਂ ਮੰਗ ਕੀਤੀ ਕਿ ਉਨ੍ਹਾਂ ਤੋਂ ਲੰਬੇ ਸਮੇਂ ਤੋਂ ਠੇਕੇਦਾਰੀ ਸਿਸਟਮ ਵਿੱਚ ਕੰਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੀ ਮਜ਼ਦੂਰੀ ਦਾ ਬਹੁਤ ਘੱਟ ਮਿਹਨਤਾਨਾ ਦਿੱਤਾ ਜਾਂਦਾ ਹੈ ਲੰਘੇ ਸਮੇਂ ਦੀਆਂ ਸਰਕਾਰਾਂ ਹਰ ਵਾਰ ਉਨ੍ਹਾਂ ਨੂੰ ਵਾਅਦੇ ਅਤੇ ਲਾਰਿਆਂ ਵਿੱਚ ਡੰਗ ਟਪਾਉਂਦੀਆਂ ਰਹੀਆਂ ਹਨ ਕਿਸੇ ਨੇ ਵੀ ਠੇਕੇਦਾਰੀ ਸਿਸਟਮ ਖਤਮ ਨਹੀਂ ਕੀਤਾ। ਸਾਡੀ ਮਜ਼ਦੂਰ ਜਮਾਤ ਦੀ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ ਜਦੋਂ ਅਸੀਂ ਰੇਟ ਵਧਾਉਣ ਸਬੰਧੀ ਸਬੰਧਤ ਠੇਕੇਦਾਰਾਂ ਨਾਲ ਗੱਲ ਕਰਦੇ ਹਾਂ ਤਾਂ ਸਾਨੂੰ ਕੰਮ ਤੋਂ ਹਟਾਉਣ ਦੀਆਂ ਧਮਕੀਆਂ ਦਿੰਦੇ ਹਨ। ਪੱਲੇਦਾਰ ਜਮਾਤ ਵੱਲੋਂ ਇਕ ਮੰਗ ਪੱਤਰ ਸਿਹਤ ਮੰਤਰੀ ਨੂੰ ਸੌਂਪਿਆ ਗਿਆ ਤਾਂ ਉਨ੍ਹਾਂ ਨੇ ਮੌਕੇ ਉੱਪਰ ਹੀ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇਗਾ। ਪੱਲੇਦਾਰਾਂ ਦੇ ਕੀਤੇ ਕੰਮ ਦੀ ਪੇਮਿੰਟ ਸਿੱਧੀ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾਇਆ ਕਰੇਗੀ। ਇਸ ਤੋਂ ਇਲਾਵਾ ਮਜ਼ਦੂਰ ਜਮਾਤ ਦੀਆਂ ਜਿੰਨੀਆਂ ਵੀ ਜਾਇਜ਼ ਮੰਗਾਂ ਹਨ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣਗੀਆਂ ਕਿਉਂਕਿ ਮਜ਼ਦੂਰ ਵਰਗ ਹਮੇਸ਼ਾ ਹੀ ਦੇਸ਼ ਅਤੇ ਸੂਬੇ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦਾ ਆਇਆ ਹੈ । ਸਿਹਤ ਮੰਤਰੀ ਨੇ ਜਿੱਥੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਉੱਥੇ ਹੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਮਜ਼ਦੂਰ ਵਰਗ ਨੂੰ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਮਜ਼ਦੂਰ ਵਰਗ ਨਾਲ ਖੜ੍ਹੀ ਹੈ ਅਤੇ ਖਡ਼੍ਹੀ ਰਹੇਗੀ। ਇਸ ਲਈ ਆਉਣ ਵਾਲੇ ਸਮੇਂ ਵਿਚ ਪੱਲੇਦਾਰ ਵਰਗ ਦੀਆਂ ਜੋ ਸਮੱਸਿਆਵਾਂ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਰਮੇਸ਼ ਖਿਆਲਾ, ਮੱਖਣ ਲਾਲ ਪ੍ਰਧਾਨ ਵਪਾਰ ਮੰਡਲ ਜ਼ਿਲ੍ਹਾ ਮਾਨਸਾ , ਡਾ ਤੇਜਿੰਦਰ ਰੇਖੀ, ਡਾ ਜਨਕ ਰਾਜ, ਡਾ ਮਾਨਵ ਜਿੰਦਲ ,ਵਿਜੇ ਆਰੇ ਵਾਲਾ, ਪਾਵਨ ਖਾਦ ਵਿਕਰੇਤਾ, ਗੁਰਪਰੀਤ ਭੁੱਚਰ, ਵੀ ਸਿਹਤ ਮੰਤਰੀ ਦੇ ਨਾਲ ਹਾਜ਼ਰ ਸਨ ।ਇਸ ਮੌਕੇ ਜੁੜੇ ਹੋਏ ਪੱਲੇਦਾਰਾਂ ਨੂੰ ਸੰਬੋਧਨ ਕਰਦਿਆਂ ਜਗਸੀਰ ਸਿੰਘ ਅਹਿਮਦਪੁਰ ਜ਼ਿਲ੍ਹਾ ਪ੍ਰਧਾਨ, ਜਨਕ ਸਿੰਘ ਭੀਖੀ, ਬਲਵੀਰ ਸਿੰਘ ਬੁਢਲਾਡਾ, ਕੁਲਦੀਪ ਸਿੰਘ ਬਰੇਟਾ, ਸਤਿਗੁਰੂ ਸਿੰਘ ਜਵਾਹਰਕੇ, ਕੁਲਦੀਪ ਸਿੰਘ ਸੈਕਟਰੀ, ਜਗਸੀਰ ਸਿੰਘ ਸੈਕਟਰੀ, ਭਿੰਦਰ ਸਿੰਘ ਖ਼ਜ਼ਾਨਚੀ, ਸੱਤਪਾਲ ਸਿੰਘ ,ਅਵਤਾਰ ਸਿੰਘ, ਸਰੂਪ ਸਿੰਘ ਗੁਰਨੇ, ਜਗਸੀਰ ਸਿੰਘ, ਧੀਰਾ ਸਿੰਘ ਕੁਲੇੈਹਿਰੀ ,ਕਾਲਾ ਖਿਆਲਾਂ ,ਜਸਬੀਰ ਸਿੰਘ ਮਲਕੋ ,ਆਦਿ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਆਪਣੇ ਮਜਦੂਰ ਸਾਥੀਆਂ ਨਾਲ ਵਾਅਦਾ ਕੀਤਾ ਕਿ ਉਹ ਹਮੇਸ਼ਾ ਹੀ ਆਪਣੇ ਮਜ਼ਦੂਰ ਵਰਗ ਨਾਲ ਖੜ੍ਹੇ ਰਹਿਣਗੇ। ਅਤੇ ਹਰ ਦੁੱਖ ਸੁੱਖ ਵਿੱਚ ਉਨ੍ਹਾਂ ਦੇ ਕੰਮ ਆਉਣਗੇ ਸਾਰੇ ਆਗੂਆਂ ਨੇ ਪਹੁੰਚੇ ਹੋਏ ਸਿਹਤ ਮੰਤਰੀ ਦਾ ਵੀ ਧੰਨਵਾਦ ਕੀਤਾ। ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਅਤੇ ਸਾਰਿਆਂ ਨੇ ਹੀ ਕਿਹਾ ਕਿ ਸਾਨੂੰ ਵਿਜੇ ਸਿੰਗਲਾ ਤੋਂ ਬਹੁਤ ਉਮੀਦਾਂ ਹਨ ਕਿ ਉਹ ਸਾਡੇ ਨਾਲ ਕੀਤੇ ਹੋਏ ਵਾਅਦੇ ਤੇ ਜ਼ਰੂਰ ਪੂਰਾ ਉਤਰਨਗੇ।