ਪੰਜਾਬ ਪੁਲੀਸ ਉੱਚ ਪੱਧਰੀ ਤਕਨੀਕੀ ਜਾਂਚ ਲਈ ਸਿਵਲੀਅਨ ਕਾਰਜ-ਖੇਤਰ ਦੇ ਮਾਹਿਰਾਂ ਦੀ ਕਰੇਗੀ ਭਰਤੀ

0
144

ਚੰਡੀਗੜ੍ਹ , 15 ਜੁਲਾਈ (ਸਾਰਾ ਯਹਾ/ਬਲਜੀਤ ਸ਼ਰਮਾਂ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਪੰਜਾਬ ਪੁਲਿਸ ਨੂੰ ਆਪਣੀ ਜਾਂਚ ਦੇ ਕੰਮਾਂ ਨੂੰ ਉੱਚ ਪੱਧਰੀ ਬਣਾਉਣ ਲਈ ਰਾਹ ਪੱਧਰਾ ਕੀਤਾ ਹੈ।ਪੰਜਾਬ ਪੁਲਿਸ ਦੇਸ਼ ਦੀ ਪਹਿਲੀ ਪੁਲਿਸ ਬਣਨ ਜਾ ਰਾਹੀ ਹੈ ਜੋ ਆਮ ਨਾਗਰਿਕਾਂ ਨੂੰ ਆਈਟੀ/ਡਿਜੀਟਲ, ਕਾਨੂੰਨੀ ਫੋਰੈਂਸਿਕ ਅਤੇ ਵਿੱਤ ਦੇ ਡੋਮੇਨ ਵਿੱਚ ਮਾਹਰਾਂ ਵਜੋਂ ਸ਼ਾਮਿਲ ਕਰੇਗੀ। ਇਸ ਨਾਲ ਪੁਲਿਸ ਦੇ ਤਫ਼ਤੀਸ਼ ਕਾਰਜਾਂ ਨੂੰ ਉੱਚ ਗੁਣਵੱਤਾ ਹਾਸਿਲ ਹੋਵੇਗੀ।

ਅਜਿਹੇ 798 ਮਾਹਰ ਸਿੱਧੇ ਤੌਰ ‘ਤੇ ਪੰਜਾਬ ਇਨਵੈਸਟੀਗੇਸ਼ਨ ਬਿਊਰੋ ਲਈ ਪਲੇਨਕੋਲਥਸ ਸਿਵਲਿਅਨ ਸਪੋਰਟ ਸਟਾਫ ਦੇ ਤੌਰ’ ਤੇ ਭਰਤੀ ਕੀਤੇ ਜਾਣਗੇ।ਕੁੱਲ 4251 ਕਰਮਚਾਰੀਆਂ ਨੂੰ ਵੱਖ ਵੱਖ ਰੈਂਕ ਅਤੇ ਅਹੁਦੇ ਲਈ ਪੰਜਾਬ ਪੁਲਿਸ ਵਿਭਾਗ ‘ਚ ਸ਼ਾਮਲ ਕੀਤਾ ਜਾਵੇਗਾ।ਇੱਕ ਸਰਕਾਰੀ ਬੁਲਾਰੇ ਅਨੁਸਾਰ, ਅਸਾਮੀਆਂ ਨੂੰ ਮੁੱਖ ਮੰਤਰੀ ਦੀ ਅਗਵਾਈ ‘ਚ ਕੈਬਨਿਟ ਨੇ ਮਨਜ਼ੂਰੀ ਦਿੱਤੀ।

ਆਰਜ਼ੀ ਯੋਜਨਾਵਾਂ ਦੇ ਅਨੁਸਾਰ, 1481 ਪੁਲਿਸ ਅਧਿਕਾਰੀਆਂ ਦੀ ਸਿੱਧੀ ਭਰਤੀ (297 ਐਸਆਈ, 811 ਹੈੱਡ ਕਾਂਸਟੇਬਲ ਅਤੇ 373 ਕਾਂਸਟੇਬਲਾਂ) ‘ਤੇ ਕੀਤੀ ਜਾਏਗੀ, ਜੋ ਕਿ ਵੱਡਾ ਬਦਲਾਅ ਹੋਵੇਗਾ, ਕਿਉਂਕਿ ਉਹ ਯੰਗ ਬੱਲਡ ਹੋਣਗੇ ਅਤੇ ਵਿਸ਼ੇਸ਼ ਤਫ਼ਤੀਸ਼ਾਂ, ਸਾਈਬਰ ਜਾਂਚ ‘ਤੇ ਆਰਥਿਕ ਅਪਰਾਧਾਂ ਲਈ ਵਿੱਤੀ ਜਾਂਚ ‘ਚ ਮਾਹਰ ਹੋਣਗੇ।

NO COMMENTS